Tuesday, 27 September 2022

ਜ਼ਿੰਦਗੀ ਵਿੱਚ ਅਹਿਮ ਗੱਲਾਂ

ਹੋਵੇ ਖੇਤ ਵਿੱਚ ਬੀਜਣਾ ਜੇ ਬੀਜ ਨੂੰ ਪਹਿਲਾਂ ਦੋ ਤਿੰਨ ਵਾਰ ਸਾਨੂੰ ਵਾਹੁਣਾ ਚਾਹੀਦਾ,
ਅੱਖਾਂ ਸਾਡੀਆਂ ਦੇ ਮੂਹਰੇ ਕਰੇ ਕੋਈ ਬੇਗਾਨਾ ਪੁੱਤ ਨਸ਼ਾ ਓਹਦੇ ਹੱਥੋਂ ਸਾਨੂੰ ਖੋਹਣਾ ਚਾਹੀਦਾ,
ਪੜ੍ਹ ਲਿਖ ਮਾਪਿਆਂ ਦਾ ਮਾਣ ਕਰੇ ਉੱਚਾ ਉਸ ਧੀ ਉੱਤੇ ਮਾਣ ਸਾਨੂੰ ਹੋਣਾ ਚਾਹੀਦਾ,
ਬੈਠ ਜਿਹਦੀ ਛਾਵੇਂ ਕੱਟ ਲਈਏ ਸੇਕ ਨੂੰ "ਰੇਵਾੜ" ਵਿਹੜੇ ਰੁੱਖ ਸਾਨੂੰ ਲਾਉਣਾ ਚਾਹੀਦਾ।
✍️ਪਾਗਲ ਸੁੰਦਰਪੁਰੀਆ
9649617982

Friday, 2 September 2022

ਸੱਭ ਉਸਦੀ ਰਜ਼ਾ

ਤੂੰਹੀਂ ਮੇਰੀ ਮਾਂ ਤੂੰਹੀ ਮੇਰਾ ਬਾਪ,
ਤੂੰਹੀ ਮੇਰੀ ਮੈਂ ਤੁਹੀਂ ਮੇਰਾ ਆਪ,
ਤੂੰਹੀਂ ਮੇਰੀ ਠੰਡ ਤੂੰਹੀ ਮੇਰਾ ਤਾਪ
ਅੱਠੇ ਪਹਿਰ ਪਾਗਲ ਹਰਿ ਹਰਿ ਜਾਪ।
✍️ਪਾਗਲ ਸੁੰਦਰਪੁਰਿਆ
9649617982

ਚਾਰੇ ਪਾਸੇ ‌ਨਿਰੰਕਾਰ

ਕਣ ਕਣ ਦੇ ਵਿੱਚ ਤੂੰ ਹੀ ਰਹਿੰਦਾ,
ਰਹਿੰਦਾ ਤੂੰ ਹੀ ਚਾਰ ਚੁਫੇਰੇ ।
ਚਾਨਣ ਦੇ ਵਿੱਚ ਤੂੰ ਹੀ ਰਹਿੰਦਾ,
ਰਹਿੰਦਾ ਤੂੰ ਹੀ ਵਿੱਚ ਹਨ੍ਹੇਰੇ ।
ਸ਼ਾਮ ਢਲੀ ਵਿੱਚ ਤੂੰ ਹੀ ਰਹਿੰਦਾ,
ਰਹਿੰਦਾ ਤੂੰ ਹੀ ਵਿੱਚ ਸਵੇਰੇ ।
ਸੁੰਦਰਪੁਰੀਆ ਅੱਖਾਂ ਖੋਲੋ ਜਾਂ ਬੰਦ ਕਰੇ,
ਪਾਗਲ ਨੂੰ ਤਾਂ ਹਰ ਦਮ ਚੇਤੇ ਤੇਰੇ ।
✍️ ਪਾਗਲ ਸੁੰਦਰਪੁਰੀਆ
9649617982

Sunday, 28 August 2022

"ਪਾਗਲ" ਪਾਗਲ ਸਮਝਦੇ ਨੇ


ਕਈ ਆਪਣੇ ਹੀ ਮੈਨੂੰ ਪਾਗਲ ਤੇ ਕਈ ਸਮਝਦਾਰ ਸਮਝਦੇ ਨੇ,
ਕਈ ਕਹਿੰਦੇ ਨੇ ਬੇਈਮਾਨ ਬੜਾ ਕਈ ਇਮਾਨਦਾਰ ਸਮਝਦੇ ਨੇ,
ਕਈ ਕਹਿੰਦੇ ਗਦਾਰ ਲੱਗੇ ਤੇ ਕਈ ਪੂਰਾ ਵਫ਼ਾਦਾਰ ਸਮਝਦੇ ਨੇ,
ਕਈ ਕਹਿੰਦੇ ਸਾਉ ਨੇਕ ਤੇ ਕਈ ਹੋਇਆ ਖ਼ਰਾਬ ਸਮਝਦੇ ਨੇ,
ਕਈ ਕਹਿੰਦੇ ਕਰੇ ਕਮਾਈ ਤੇ ਕੋਈ ਹੋਇਆ ਬਰਬਾਦ ਸਮਝਦੇ ਨੇ,
ਕਈ ਕਹਿੰਦੇ ਇਹਦੀ ਜਾਤ ਨਹੀਂ ਤੇ ਕਈ ਸੱਚਾ ਸਰਦਾਰ ਸਮਝਦੇ ਨੇ,
ਕਈ ਕਹਿੰਦੇ ਗ਼ੁਲਾਮ ਲੱਗੇ ਕਿਸੇ ਦਾ ਤੇ ਕਈ ਆਜ਼ਾਦ ਸਮਝਦੇ ਨੇ
"ਸੁੰਦਰਪੁਰੀਆਂ" "ਪਾਗਲ" ਓਸ ਖ਼ੁਦਾ ਦੇ ਇਸ਼ਕ ਨੇ ਕੀਤਾ.....
ਤੇ ਲੋਕ ਕਿਸੇ ਸੱਸੀ ਸੋਹਣੀ ਹੀਰ ਨਾਲ ਹੋਇਆ ਪਿਆਰ ਸਮਝਦੇ ਨੇ,
✍️ਪਾਗਲ ਸੁੰਦਰਪੁਰੀਆ
9649617982

ਰੱਬ ਦੀ ਕਰਾਮਾਤ

ਕੋਈ ਹੱਸੀ ਜਾਂਦਾ ਕੋਈ ਰੋਈ ਜਾਂਦਾ,
ਕੋਈ ਪਾਈ ਜਾਂਦਾ ਕੋਈ ਖੋਈ ਜਾਂਦਾ,
ਏਹੀ ਰੱਬ ਦੀ ਕਰਾਮਾਤ "ਪਾਗਲਾ".
ਜਿਵੇਂ ਉਹ ਕਰਦਾ ਓਵੇਂ ਹੋਈ ਜਾਂਦਾ!
✍️ਪਾਗਲ ਸੁੰਦਰਪੁਰੀਆ
9649617982

ਪਹਿਲੇ ਪਿਆਰ ਦੀ ਤੀਜੀ ਮੁਲਾਕਾਤ

ਜਿਸ ਦਿਨ ਦੀ ਉਹ ਮੈਥੋਂ ਵਿਛੜੀ ਮੇਰਾ ਦਿਲ ਨਾ ਲੱਗਿਆ,
ਇੰਝ ਲੱਗਦਾ ਸੀ ਮੈਨੂੰ, ਰੱਬ ਨੇ ਮੈਥੋਂ ਸਭ ਕੁਝ ਠੱਗਿਆ,
ਆੜੀਆਂ ਹੱਸ ਕੇ ਗੱਲ ਕੀਤੀ ਮੇਰੀ ਅੱਖੀਓਂ ਹੰਝੂ ਵੱਗਿਆ,
ਇੱਕ ਦੂਜੇ ਵੱਲ ਵੇਖ ਕੇ ਕਹਿੰਦੇ ਹੌਂਸਲਾ ਦੇ ਇਹਨੂੰ ਜੱਗਿਆ,
ਕੱਠੇ ਬਹਿਕੇ ਯਾਰਾਂ ਨੇ ਫੇਰ ਬੜਾ ਦਿਮਾਗ਼ ਘੁਮਾਇਆ,
ਇੱਕ ਆੜੀ ਤਾਂ ਬਾਪੂ ਵਾਲਾ ਸਾਈਕਲ ਕੱਢ ਲਿਆਇਆ,
ਮੇਰੇ ਦੂਜੇ ਆੜੀ ਨੇ ਫਿਰ ਐਸਾ ਜੁਗਤੀ ਤੀਰ ਚਲਾਇਆ,
ਬਿਸ਼ਨੋ ਬੀਰੇ ਦਾ ਰਿਸ਼ਤਾ ਸੀ ਨਾਈਆਂ ਨੇ ਕਰਵਾਇਆ,
ਫਿਰ ਨਾਈਆਂ ਦੇ ਮੰਗੀ ਕੋਲੋਂ ਉਸ ਪਿੰਡ ਪਤਾ ਘੜਾਇਆ,
ਮੈਂ ਵੀ ਓਹੋ ਸੂਟ ਪਾ ਲਿਆ ਸੀ ਜੋ ਨਵਾਂ ਸਿਲਾਇਆ,
ਦੋ ਘੰਟਿਆਂ ਵਿੱਚ ਉੱਪੜਾਂਗੇ ਪੂਰਾ ਹਿਸਾਬ ਲਗਾਇਆ,
ਫੇਰ ਤਿੰਨਾਂ ਅਸੀਂ ਵਾਰੀ-ਵਾਰੀ ਸਾਈਕਲ ਖੂਬ ਭਜਾਇਆ,
ਕਈ ਵਾਰੀ ਸੀ ਪੈਂਟ ਦਾ ਪਹੁੰਚਾ ਵਿੱਚ ਚੈਨ ਦੇ ਆਇਆ,
ਗੱਲੀਂ ਬਾਤੀ ਸਫ਼ਰ ਹੋ ਗਿਆ ਦੋ ਘੰਟਿਆਂ ਵਿੱਚ ਪੂਰਾ,
ਪਿੰਡ ਦੇ ਕੋਲ਼ੇ ਜਾ ਕੇ ਨੱਚਿਆ ਨੱਚ-ਨੱਚ ਹੋਇਆ ਦੂਰਾ,
ਫੇਰ ਦੋਨਾਂ ਨੂੰ ਮੈਂ ਸਮਝਾਇਆ ਮੇਰੇ ਨਾਲ ਸੀ ਜਿਹੜੇ,
ਮੇਰੀ ਇੱਕ ਗੱਲ ਕੰਨੀ ਪਾਲੋ, ਤੁਸੀਂ ਕੰਨ ਕਰਕੇ ਨੇੜੇ,
ਇਸ ਪਿੰਡ ਵਿੱਚ ਆਪਾਂ ਨੂੰ ਕਈ ਮਾਰਨੇ ਪੈਣਗੇ ਗੇੜੇ,
ਹਰ ਘਰ ਦੇ ਆਪਾਂ ਵੇਖਣੇ ਲਾਜ਼ਮੀ ਚੌਂਕੇ ਹਵੇਲੀ ਵਿਹੜੇ,
ਹਾਂ ਜੇ ਕਿਸੇ ਸਾਨੂੰ ਪੁੱਛ ਲਿਆ ਤੁਸੀਂ ਆਏ ਪਿੰਡੋ ਕਿਹੜੇ,
"ਸੁੰਦਰਪੁਰਾ" ਨਹੀਂ ਦੱਸਣਾ ਕੋਈ ਦੱਸ ਦਿਓ ਨੇੜੇ ਤੇੜੇ,
ਇੱਕ ਗਲੀ ਵਿੱਚ ਨਿਗਾਹ ਪੈ ਗਿਆ ਸਾਨੂੰ ਫਿਰਦਾ ਢੋਲੀ,
ਪਿੱਛੇ ਪਿੱਛੇ ਅਸੀਂ ਤੁਰਦੇ ਰਹੇ ਉਹ ਜਾਂਦਾ ਸੀ ਕੁੱਝ ਬੋਲੀ,
ਗਲੀਂ ਚੋਂ ਲੰਘਦਿਆਂ ਨਜ਼ਰੀਂ ਪੈ ਗਈ ਮੈਨੂੰ ਮੇਰੀ ਭੋਲੀ,
ਸਾਹਮਣੇ ਹੋ ਕੇ ਵੇਹੰਦਾ ਰਿਹਾ ਉਹ ਚੋਂਦੀ ਪਈ ਸੀ ਖੋਲੀ,
ਧਾਰਾ ਕੱਢਦੀ ਕੱਢਦੀ ਨੇ ਜਦ ਤੱਕਿਆ ਮੈਨੂੰ,
ਆਪਣੇ ਆਪ ਨੂੰ ਆਖਣ ਲੱਗੀ ਕਿ ਹੋ ਗਿਆ ਤੈਨੂੰ,
ਰੋਗ ਏ ਕੈਸਾ ਲੱਗ ਗਿਆ ਹੁਣ ਦੱਸਾਂ ਕਿਹਨੂੰ,
ਆ ਸਾਰਾ ਕੁੱਝ ਵੇਖਕੇ ਮੇਰਾ ਠਰ ਗਿਆ ਸੀਨਾ,
ਮੇਰੇ ਵਾਂਗੂੰ ਉਹਦਾ ਵੀ ਹੋਇਆ ਮੁਸ਼ਕਿਲ ਜੀਣਾ,
ਫਿਰ ਮੈਂ ਬੋਲ ਕੇ ਆਖਿਆ ਏਹੇ ਇਸ਼ਕ ਕਮੀਣਾ,
ਭੋਲੀ ਤੇਰੇ ਸਾਹਮਣੇ ਸੱਚੀ ਤੇਰਾ ਯਾਰ ਨਗੀਨਾ,
ਚੁੰਨੀ ਦੇ ਨਾਲ ਪੂੰਝਣ ਲਗੀ ਸੀ ਆਇਆ ਓਹਨੂੰ ਪਸੀਨਾ,
ਘਿਰੇ ਉਹਲੇ ਲੁਕ ਗਏ ਦੋਵੇਂ ਮੈਂ ਤੇ ਮੇਰੀ ਹਸੀਨਾ,
ਇੱਕ ਦੂਜੇ ਨੂੰ ਘੁੱਟਕੇ ਅਸੀਂ ਦੋਹਾਂ ਗਲ ਨਾਲ ਲਾਇਆ,
ਆਈ ਲਵ ਯੂ ਜ਼ੁਬਾਨ 'ਚੋਂ ਬੜੀ ਵਾਰ ਫਰਮਾਇਆ,
ਉਹਦਾ ਹਾਲ ਵੀ ਪੁੱਛਿਆ ਨਾਲੇ ਅਪਣਾ ਹਾਲ ਸੁਣਾਇਆ,
ਪੁਰਾਣੀਆਂ ਯਾਦਾਂ ਤਾਜ਼ਾ ਕਰਕੇ ਬਾਹਲਾ ਰੋਣਾ ਆਇਆ,
ਕਿੱਥੇ ਮਰ ਗਈ ਭੋਲੀ ਬਹੁਤ ਨੇੜਿਓਂ ਆਵਾਜ਼ ਸੀ ਆਈ,
ਕਹਿੰਦੀ ਹੁਣ ਤਾਂ ਜਾਣਾ ਪਊਗਾ ਆ ਗਈ ਏ ਭਰਜਾਈ,
ਮੈਨੂੰ ਕਹਿੰਦੀ ਜਾ ਤੂੰ ਵੀ ਅੜਿਆ ਸ਼ਾਮ ਢਲਣ ਤੇ ਆਈ,
ਫਿਰ ਮੈਂ ਆਪਣੇ ਆੜੀਆਂ ਕੋਲ਼ੇ ਨੱਚਦਾ ਗਾਉਂਦਾ ਆਇਆ,
ਆੜੀ ਕਹਿੰਦੇ ਕਿ ਹੋਇਆ ਐਵੇਂ ਕਾਹਤੋਂ ਖੌਰੂ ਪਾਇਆ,
ਮਸਤੀ ਕਰਦੇ ਚੱਲ ਪਏ ਅਸੀਂ ਸਾਈਕਲ ਨਹੀਂ ਭਜਾਇਆ,
ਦੋ ਘੰਟਿਆਂ ਦਾ ਰਾਹ ਸੀ ਜਿਹੜਾ ਅਸੀਂ ਚਾਰਾਂ ਦਾ ਬਣਾਇਆ,
ਅੱਧੀ ਰਾਤ ਨੂੰ ਆਕੇ ਬੂਹਾ ਘਰ ਵਾਲਾ ਖੜਕਾਇਆ,
ਬੇਬੇ ਨੇ ਤਾਂ ਬੱਸ ਦੱਬਕੇ ਮਾਰੇ ਬਾਪੂ ਨੇ ਭੜਕਾਇਆ,
ਸਾਡੀ ਤੀਜੀ ਮੁਲਾਕਾਤ ਦੀ ਸੀ ਇਹੀ ਯਾਰ ਕਹਾਣੀ,
ਮੈਂ ਸੀ ਓਹਦੋਂ ਪਾਗਲ ਬਾਹਲਾ ਓ ਸੀ ਬਹੁਤ ਸਿਆਣੀ,
ਲੇਖਕ - ਪਾਗਲ ਸੁੰਦਰਪੁਰੀਆ
9649617982

Tuesday, 23 August 2022

ਏ ਮੌਤ ਕਮੀਨੀ

ਹੱਸਦਾ ਵੇਖ ਨਾ ਹੱਸਦੇ ਲੋਕੀਂ, ਦੂਖਿਆ ਵੇਖਕੇ ਹੱਸਦੇ ਨੇ,
ਨੰਗ ਨੂੰ ਕੋਈ ਕਹੇ ਨਾ ਯਾਰ, ਅਮੀਰ ਨੂੰ ਭਾਈ ਦੱਸਦੇ ਨੇ,

ਠੱਗੀ ਠੋਰੀ ਕਰਨ ਵਾਲੇ ਨੂੰ, ਕਦੇ ਕੋਈ ਨਾ ਕਹਿੰਦਾ ਮਾੜਾ.
ਦਸਾਂ ਨੌਹਾਂ ਦੇ ਕਿਰਤੀ ਨੂੰ, ਅਕਸਰ ਲੋਕੀਂ ਤਾਨੇ ਕੱਸਦੇ ਨੇ,

ਵਿਰਲੇ ਸਿੱਖ ਹੀ ਪੜ੍ਹਨ ਜਾਂਦੇ ਨੇ, ਬਾਬੇ ਨਾਨਕ ਦੀ ਬਾਣੀ ਨੂੰ.
ਬਹੁਤੇ ਟੇਕਣ ਗੁਰੂਘਰ ਮੱਥਾ, ਨਾਲੇ ਗਾਂਧੀ ਗਾਂਧੀ ਜੱਪਦੇ ਨੇ,

ਸਬਰ ਸੰਤੋਖ ਦਾ ਮਾਲਕ ਹੀ, ਖੁਸ਼ ਆਪਣੇ ਘਰ ਵਿੱਚ ਰਹਿੰਦਾ.
ਚੰਚਲ ਮੰਨ ਦੇ ਸਿਆਣੇ ਵੀ, ਵੈਸ਼ਯਾ ਦੀਆਂ ਕੰਧਾ ਟੱਪਦੇ ਨੇ,

ਲੋਕਾਂ ਨੂੰ ਰੱਬ ਰਾਜ਼ੀ ਰੱਖੇ, "ਪਾਗਲ" ਸਦਾ ਇਹੀ ਕਰੇ ਦੁਆਵਾਂ.
ਏ ਮੌਤ ਕਮੀਨੀ ਦੇ "ਸੁੰਦਰਪੁਰੀਆ" ਸੱਭ ਜ਼ਾਲ 'ਚ ਫੱਸਦੇ ਨੇ।
✍️ਪਾਗਲ ਸੁੰਦਰਪੁਰੀਆ
9649617982

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...