Wednesday 31 January 2024

ਚੱਲ ਕੋਈ ਨਾਂ

ਪਾਗਲ ਨੇ ਕੀਤੀ, ਪਾਗਲਾਂ ਵਾਲੀ ਹਰਕਤ ਬਈ
ਦਿਨੇ ਜੋ ਪੀਤੀ ਦਾਰੂ, ਪਾਗੀ ਉਹ ਬਰਕਤ ਬਈ
ਪਹਿਲਾਂ ਧਰਤੀ ਤੇ ਡਿੱਗਿਆ ਫ਼ੜਿਆ ਫੇਰ ਦਰਖ਼ਤ ਬਈ,
ਕਈਆਂ ਨੇ ਕੀਤਾ ਏ ਮਜ਼ਾਕ...
ਚੱਲ ਕੋਈ ਨਾਂ ਕੋਈ ਨਾਂ
ਜ਼ਿੰਦਗੀ ਦਾ ਏ ਵੀ ਆ ਸਵਾਦ...
ਚੱਲ ਕੋਈ ਨਾਂ ਕੋਈ ਨਾਂ
ਸਾਰੇ ਮੇਰੇ ਆਪਣੇ ਸੀ, ਪਰ ਬਣਿਆ ਇੱਕ ਆਪਣਾ ਮੇਰਾ,
ਸਾਰੀਆਂ ਕੋਲ ਗੱਡੀ ਸੀ, ਉਹਦੇ ਕੋਲ ਮੋਟਰ ਦੋ ਟਾਇਰਾ,
ਲੜਕੇ ਜੇ ਸਮਝਾਕੇ ਮੈਨੂੰ, ਸੀ ਕਹਿੰਦਾ ਮੈਂ ਬਾਈ ਤੇਰਾ,
ਮੇਰੇ ਤੋਂ ਵੱਡਾ ਸੀ ਜਵਾਕ...
ਚੱਲ ਕੋਈ ਨਾਂ ਕੋਈ ਨਾਂ
ਜ਼ਿੰਦਗੀ ਦਾ ਏ ਵੀ ਆ ਸਵਾਦ...
ਚੱਲ ਕੋਈ ਨਾਂ ਕੋਈ ਨਾਂ
ਫ਼ੋਕੀ ਟੌਰ ਤੇ ਪੈਸਾ, ਕੰਮ ਨਹੀਂ ਦੋਨੇ ਆਉਂਦੇ,
ਜਿੱਥੇ ਯਾਰ ਬਾਇੰਦੇ, ਉੱਥੇ ਹੀ ਮਹਿਫ਼ਲ ਲਾਉਂਦੇ,
ਜਿੰਨੇ ਨੇ ਮੰਤਰ ਸੱਜਣਾ, ਗੱਭਰੂ ਨੂੰ ਸਾਰੇ ਆਉਂਦੇ,
ਸ਼ਬਦਾਂ ਦੀ ਭਰੀ ਹੈ ਸਵਾਤ...
ਚੱਲ ਕੋਈ ਨਾਂ ਕੋਈ ਨਾਂ
ਜ਼ਿੰਦਗੀ ਦਾ ਏ ਵੀ ਆ ਸਵਾਦ...
ਚੱਲ ਕੋਈ ਨਾਂ ਕੋਈ ਨਾਂ
ਚਬਲਾਂ ਦੀ ਮੰਡੀ ਵਿੱਚੋਂ, ਲੱਭਦੇ ਨੇ ਚਬਲ ਯਾਰਾ,
ਗੱਲ ਥੋੜੀ ਜਿਹੀ ਹੁੰਦੀ, ਕਰਦੇ ਨੇ double ਯਾਰਾ,
ਮੇਰੇ ਕੁੱਝ ਆੜੀ ਨੇ, ਹੈਗੇ ਜੋ bubbel ਯਾਰਾ,
ਫੁੱਟਕੇ ਨੇ ਕਰਦੇ ਖੜਾਕ..
ਚੱਲ ਕੋਈ ਨਾਂ ਕੋਈ ਨਾਂ
ਜ਼ਿੰਦਗੀ ਦਾ ਏ ਵੀ ਆ ਸਵਾਦ...
ਚੱਲ ਕੋਈ ਨਾਂ ਕੋਈ ਨਾਂ
ਖੜਦਾ ਹੈ ਜਿੱਥੇ ਖੜਦਾ, ਖੜਦਾ ਏ ਹਿੱਕ ਤਣਕੇ ,
ਚੰਨ ਵਰਗਾ ਨਾ ਜਾਣੀ, ਸੂਰਜ ਦੇ ਵਾਂਗੂ ਚਮਕੇ ,
ਲਿੱਖਦਾ ਜੋ ਸੁੰਦਰਪੁਰੀਆ, ਲਿੱਖਦਾ ਏ ਪਾਗਲ ਬਣਕੇ,
ਲੋਕੀਂ ਨੇ ਬਣਦੇ ਦਵਾਤ...
ਚੱਲ ਕੋਈ ਨਾਂ ਕੋਈ ਨਾਂ
ਜ਼ਿੰਦਗੀ ਦਾ ਏ ਵੀ ਆ ਸਵਾਦ...
ਚੱਲ ਕੋਈ ਨਾਂ ਕੋਈ ਨਾਂ

✍️ਪਾਗਲ ਸੁੰਦਰਪੁਰੀਆ

Wednesday 24 January 2024

ਨਾਨਕ ਦੀ ਕੁਦਰਤਿ

ਬਿਜਲੀ ਬਣਾਈ ਹਵਾ ਨੇ ਚੀਰ ਬੱਦਲ..
ਪਰ ਲੋਕ ਪਾਗਲ ਬਿਜਲੀ ਨੂੰ ਤਾੜਦੇ ਨੇ,
ਹਵਾ ਮੁੱਕ ਜਾਂਦੀ ਜੱਦ ਸ਼ਰੀਰ ਵਿੱਚ..
ਲੋਕੀਂ ਬਿਜਲੀ ਦੀ ਭੱਠੀ ਵਿਚ ਸਾੜਦੇ ਨੇ,
ਜੇ ਮਿਲੇ ਮੌਕਾ ਤਾਂ ਦੱਸੀਂ "ਸੁੰਦਰਪੁਰੀਆ"..
ਕਿਵੇਂ ਕਿਵੇਂ ਲੋਕ ਲੋਕਾਂ ਨੂੰ ਪਾੜਦੇ ਨੇ..
ਗੁਰੂ ਦੀ ਬਾਣੀ ਕੋਈ ਪੜੇ ਜਾਂ ਸੁਣੇਂ ?
ਨਾਨਕ ਦੇ ਅੱਖਰ ਹਮੇਸ਼ਾ ਦਹਾੜਦੇ ਨੇ..
✍️ਪਾਗਲ ਸੁੰਦਰਪੁਰੀਆ

Sunday 14 January 2024

ਇੱਕ ਚਿਹਰਾ

ਇੱਕ ਚਿਹਰਾ ਦੁੱਜੇ ਚਿਹਰੇ ਨੂੰ ਸੁਣਾਉਂਦਾ ਹੈ,
ਪਹਿਲਾਂ ਇਲਮ ਤੇ ਫ਼ੇਰ ਇਮਾਨ ਆਉਂਦਾ ਹੈ,
ਚੇਤਨਾਂ, ਚਰਿਤ੍ਰ ਦੋਨੇ ਬਹੁਤ ਸਿਆਣੇ ਨੇ,
ਹੁਨਰ, ਹਲੀਮੀ ਦੋਨੇ ਬਹੁਤ ਨਿਆਣੇ ਨੇ,
ਰਸ ਬਹੁਤ ਹੈ ਇਸ ਰਈਅਤ 'ਚ ਪਾਗਲ.
ਅਨੰਦ 'ਚ ਪਛੀਂ ਅੰਬਰ ਗੋਤੇ ਲਾਉਂਦੇ ਨੇ।
✍️ਪਾਗਲ ਸੁੰਦਰਪੁਰੀਆ

ਇੱਕ ਚਿਹਰਾ

ਇੱਕ ਚਿਹਰਾ ਦੁੱਜੇ ਚਿਹਰੇ ਨੂੰ ਸੁਣਾਉਂਦਾ ਹੈ,
ਪਹਿਲਾਂ ਇਲਮ ਤੇ ਫ਼ੇਰ ਇਮਾਨ ਆਉਂਦਾ ਹੈ,
ਚੇਤਨਾਂ, ਚਰਿਤ੍ਰ ਦੋਨੇ ਬਹੁਤ ਸਿਆਣੇ ਨੇ,
ਹੁਨਰ, ਹਲੀਮੀ ਦੋਨੇ ਬਹੁਤ ਨਿਆਣੇ ਨੇ,
ਰਸ ਬਹੁਤ ਹੈ ਇਸ ਰਈਅਤ 'ਚ ਪਾਗਲ.
ਅਨੰਦ 'ਚ ਪਛੀਂ ਅੰਬਰ ਗੋਤੇ ਲਾਉਂਦੇ ਨੇ।
✍️ਪਾਗਲ ਸੁੰਦਰਪੁਰੀਆ

ਚਿਹਰਾ ਕਿ ਹੁੰਦਾ?

ਚਿਹਰਾ....?
ਇ -- ਇਲਮ, ਇਮਾਨ
ਚ -- ਚੇਤਨਾ, ਚਰਿਤ੍ਰ
ਹ -- ਹੁਨਰ, ਹਲੀਮੀ
ਰ -- ਰਸ, ਰਈਅਤ
ਅ -- ਅਨੰਦ, ਅੰਬਰ
ਚਿਹਰਾ ਪੰਜ ਵਰਨਾਂ ਦਾ ਸ਼ਬਦ ਨਹੀਂ ਇੱਕ ਚਿਹਰਾ ਏ,
ਉਹਦਾ., ਮੇਰਾ., ਤੇਰਾ., ਅਤੇ  ਸੱਭ ਦਾ ਇੱਕ ਚਿਹਰਾ ਏ,
ਚਿਹਰੇ ਅੰਦਰ ਕਿੰਨੇ ਚਿਹਰੇ ਕਿੱਦਾਂ ਵੇਖੇ "ਸੁੰਦਰਪੁਰੀਆ" 
ਜ਼ੇਰਾ ਕਰ ਦੱਸ ਦੇ ਪਹਿਲਾਂ ਕਿ "ਪਾਗਲ" ਇੱਕ ਚਿਹਰਾ ਏ।
✍️ਪਾਗਲ ਸੁੰਦਰਪੁਰੀਆ



ਵਿਸਾ, ਚਸਾ, ਪਲ, ਘੜੀ, ਪਹਿਰ

ਵਿਸਾ, ਚਸਾ, ਪਲ, ਘੜੀ, ਪਹਿਰ ਤੇਰੀ ਯਾਦ ਆਵੇ,
ਫ਼ੇਰ ਕਿਉਂ ਸੋਚਦੇਂ ਯਾਰਾ ਕਿ ਤੈਨੂੰ ਭੁੱਲ ਗਿਆ ਮੈਂ....
ਤੈਨੂੰ ਮਿਲ ਕੇ ਰੱਬ ਸੀ ਮਿਲਿਆ "ਪਾਗਲ" ਨੂੰ,
ਲੋਕੀਂ ਬੇਸ਼ੱਕ ਕਹਿੰਦੇ ਰਹਿੰਦੇ ਕਿ ਰੁੱਲ ਗਿਆ ਮੈਂ...
✍️ਪਾਗਲ ਸੁੰਦਰਪੁਰੀਆ

ਸਤਿ ਸ੍ਰੀ ਆਕਾਲ ਪੁਰਖ਼ ਨਾਨਕ ਬ੍ਰਹਮ ਆਪਾਰ..

ਨਸ਼ਾ ਇੱਕ ਹੋਰ ਹੈ ਝੂਠ ਤੇ ਕਈ ਝੂਠੇ ਦਾਅਵਿਆਂ ਦਾ, ਮਿੱਟੀ ਤੋਂ ਮਿੱਟੀ ਬਣੇ ਕੁੱਝ ਮਿੱਟੀ ਦੀਆਂ ਬਾਵਿਆਂ ਦਾ, ਕਾਦਰ ਦੀ ਕੁਦਰਤਿ ਸੱਭ ਵੇਖਦੀ ਹੈ ਕੋ ਗ਼ਲਤ ਕੋ ਸਹੀ.. ਨਆਂ ਕ...