Sunday 28 August 2022

"ਪਾਗਲ" ਪਾਗਲ ਸਮਝਦੇ ਨੇ


ਕਈ ਆਪਣੇ ਹੀ ਮੈਨੂੰ ਪਾਗਲ ਤੇ ਕਈ ਸਮਝਦਾਰ ਸਮਝਦੇ ਨੇ,
ਕਈ ਕਹਿੰਦੇ ਨੇ ਬੇਈਮਾਨ ਬੜਾ ਕਈ ਇਮਾਨਦਾਰ ਸਮਝਦੇ ਨੇ,
ਕਈ ਕਹਿੰਦੇ ਗਦਾਰ ਲੱਗੇ ਤੇ ਕਈ ਪੂਰਾ ਵਫ਼ਾਦਾਰ ਸਮਝਦੇ ਨੇ,
ਕਈ ਕਹਿੰਦੇ ਸਾਉ ਨੇਕ ਤੇ ਕਈ ਹੋਇਆ ਖ਼ਰਾਬ ਸਮਝਦੇ ਨੇ,
ਕਈ ਕਹਿੰਦੇ ਕਰੇ ਕਮਾਈ ਤੇ ਕੋਈ ਹੋਇਆ ਬਰਬਾਦ ਸਮਝਦੇ ਨੇ,
ਕਈ ਕਹਿੰਦੇ ਇਹਦੀ ਜਾਤ ਨਹੀਂ ਤੇ ਕਈ ਸੱਚਾ ਸਰਦਾਰ ਸਮਝਦੇ ਨੇ,
ਕਈ ਕਹਿੰਦੇ ਗ਼ੁਲਾਮ ਲੱਗੇ ਕਿਸੇ ਦਾ ਤੇ ਕਈ ਆਜ਼ਾਦ ਸਮਝਦੇ ਨੇ
"ਸੁੰਦਰਪੁਰੀਆਂ" "ਪਾਗਲ" ਓਸ ਖ਼ੁਦਾ ਦੇ ਇਸ਼ਕ ਨੇ ਕੀਤਾ.....
ਤੇ ਲੋਕ ਕਿਸੇ ਸੱਸੀ ਸੋਹਣੀ ਹੀਰ ਨਾਲ ਹੋਇਆ ਪਿਆਰ ਸਮਝਦੇ ਨੇ,
✍️ਪਾਗਲ ਸੁੰਦਰਪੁਰੀਆ
9649617982

ਰੱਬ ਦੀ ਕਰਾਮਾਤ

ਕੋਈ ਹੱਸੀ ਜਾਂਦਾ ਕੋਈ ਰੋਈ ਜਾਂਦਾ,
ਕੋਈ ਪਾਈ ਜਾਂਦਾ ਕੋਈ ਖੋਈ ਜਾਂਦਾ,
ਏਹੀ ਰੱਬ ਦੀ ਕਰਾਮਾਤ "ਪਾਗਲਾ".
ਜਿਵੇਂ ਉਹ ਕਰਦਾ ਓਵੇਂ ਹੋਈ ਜਾਂਦਾ!
✍️ਪਾਗਲ ਸੁੰਦਰਪੁਰੀਆ
9649617982

ਪਹਿਲੇ ਪਿਆਰ ਦੀ ਤੀਜੀ ਮੁਲਾਕਾਤ

ਜਿਸ ਦਿਨ ਦੀ ਉਹ ਮੈਥੋਂ ਵਿਛੜੀ ਮੇਰਾ ਦਿਲ ਨਾ ਲੱਗਿਆ,
ਇੰਝ ਲੱਗਦਾ ਸੀ ਮੈਨੂੰ, ਰੱਬ ਨੇ ਮੈਥੋਂ ਸਭ ਕੁਝ ਠੱਗਿਆ,
ਆੜੀਆਂ ਹੱਸ ਕੇ ਗੱਲ ਕੀਤੀ ਮੇਰੀ ਅੱਖੀਓਂ ਹੰਝੂ ਵੱਗਿਆ,
ਇੱਕ ਦੂਜੇ ਵੱਲ ਵੇਖ ਕੇ ਕਹਿੰਦੇ ਹੌਂਸਲਾ ਦੇ ਇਹਨੂੰ ਜੱਗਿਆ,
ਕੱਠੇ ਬਹਿਕੇ ਯਾਰਾਂ ਨੇ ਫੇਰ ਬੜਾ ਦਿਮਾਗ਼ ਘੁਮਾਇਆ,
ਇੱਕ ਆੜੀ ਤਾਂ ਬਾਪੂ ਵਾਲਾ ਸਾਈਕਲ ਕੱਢ ਲਿਆਇਆ,
ਮੇਰੇ ਦੂਜੇ ਆੜੀ ਨੇ ਫਿਰ ਐਸਾ ਜੁਗਤੀ ਤੀਰ ਚਲਾਇਆ,
ਬਿਸ਼ਨੋ ਬੀਰੇ ਦਾ ਰਿਸ਼ਤਾ ਸੀ ਨਾਈਆਂ ਨੇ ਕਰਵਾਇਆ,
ਫਿਰ ਨਾਈਆਂ ਦੇ ਮੰਗੀ ਕੋਲੋਂ ਉਸ ਪਿੰਡ ਪਤਾ ਘੜਾਇਆ,
ਮੈਂ ਵੀ ਓਹੋ ਸੂਟ ਪਾ ਲਿਆ ਸੀ ਜੋ ਨਵਾਂ ਸਿਲਾਇਆ,
ਦੋ ਘੰਟਿਆਂ ਵਿੱਚ ਉੱਪੜਾਂਗੇ ਪੂਰਾ ਹਿਸਾਬ ਲਗਾਇਆ,
ਫੇਰ ਤਿੰਨਾਂ ਅਸੀਂ ਵਾਰੀ-ਵਾਰੀ ਸਾਈਕਲ ਖੂਬ ਭਜਾਇਆ,
ਕਈ ਵਾਰੀ ਸੀ ਪੈਂਟ ਦਾ ਪਹੁੰਚਾ ਵਿੱਚ ਚੈਨ ਦੇ ਆਇਆ,
ਗੱਲੀਂ ਬਾਤੀ ਸਫ਼ਰ ਹੋ ਗਿਆ ਦੋ ਘੰਟਿਆਂ ਵਿੱਚ ਪੂਰਾ,
ਪਿੰਡ ਦੇ ਕੋਲ਼ੇ ਜਾ ਕੇ ਨੱਚਿਆ ਨੱਚ-ਨੱਚ ਹੋਇਆ ਦੂਰਾ,
ਫੇਰ ਦੋਨਾਂ ਨੂੰ ਮੈਂ ਸਮਝਾਇਆ ਮੇਰੇ ਨਾਲ ਸੀ ਜਿਹੜੇ,
ਮੇਰੀ ਇੱਕ ਗੱਲ ਕੰਨੀ ਪਾਲੋ, ਤੁਸੀਂ ਕੰਨ ਕਰਕੇ ਨੇੜੇ,
ਇਸ ਪਿੰਡ ਵਿੱਚ ਆਪਾਂ ਨੂੰ ਕਈ ਮਾਰਨੇ ਪੈਣਗੇ ਗੇੜੇ,
ਹਰ ਘਰ ਦੇ ਆਪਾਂ ਵੇਖਣੇ ਲਾਜ਼ਮੀ ਚੌਂਕੇ ਹਵੇਲੀ ਵਿਹੜੇ,
ਹਾਂ ਜੇ ਕਿਸੇ ਸਾਨੂੰ ਪੁੱਛ ਲਿਆ ਤੁਸੀਂ ਆਏ ਪਿੰਡੋ ਕਿਹੜੇ,
"ਸੁੰਦਰਪੁਰਾ" ਨਹੀਂ ਦੱਸਣਾ ਕੋਈ ਦੱਸ ਦਿਓ ਨੇੜੇ ਤੇੜੇ,
ਇੱਕ ਗਲੀ ਵਿੱਚ ਨਿਗਾਹ ਪੈ ਗਿਆ ਸਾਨੂੰ ਫਿਰਦਾ ਢੋਲੀ,
ਪਿੱਛੇ ਪਿੱਛੇ ਅਸੀਂ ਤੁਰਦੇ ਰਹੇ ਉਹ ਜਾਂਦਾ ਸੀ ਕੁੱਝ ਬੋਲੀ,
ਗਲੀਂ ਚੋਂ ਲੰਘਦਿਆਂ ਨਜ਼ਰੀਂ ਪੈ ਗਈ ਮੈਨੂੰ ਮੇਰੀ ਭੋਲੀ,
ਸਾਹਮਣੇ ਹੋ ਕੇ ਵੇਹੰਦਾ ਰਿਹਾ ਉਹ ਚੋਂਦੀ ਪਈ ਸੀ ਖੋਲੀ,
ਧਾਰਾ ਕੱਢਦੀ ਕੱਢਦੀ ਨੇ ਜਦ ਤੱਕਿਆ ਮੈਨੂੰ,
ਆਪਣੇ ਆਪ ਨੂੰ ਆਖਣ ਲੱਗੀ ਕਿ ਹੋ ਗਿਆ ਤੈਨੂੰ,
ਰੋਗ ਏ ਕੈਸਾ ਲੱਗ ਗਿਆ ਹੁਣ ਦੱਸਾਂ ਕਿਹਨੂੰ,
ਆ ਸਾਰਾ ਕੁੱਝ ਵੇਖਕੇ ਮੇਰਾ ਠਰ ਗਿਆ ਸੀਨਾ,
ਮੇਰੇ ਵਾਂਗੂੰ ਉਹਦਾ ਵੀ ਹੋਇਆ ਮੁਸ਼ਕਿਲ ਜੀਣਾ,
ਫਿਰ ਮੈਂ ਬੋਲ ਕੇ ਆਖਿਆ ਏਹੇ ਇਸ਼ਕ ਕਮੀਣਾ,
ਭੋਲੀ ਤੇਰੇ ਸਾਹਮਣੇ ਸੱਚੀ ਤੇਰਾ ਯਾਰ ਨਗੀਨਾ,
ਚੁੰਨੀ ਦੇ ਨਾਲ ਪੂੰਝਣ ਲਗੀ ਸੀ ਆਇਆ ਓਹਨੂੰ ਪਸੀਨਾ,
ਘਿਰੇ ਉਹਲੇ ਲੁਕ ਗਏ ਦੋਵੇਂ ਮੈਂ ਤੇ ਮੇਰੀ ਹਸੀਨਾ,
ਇੱਕ ਦੂਜੇ ਨੂੰ ਘੁੱਟਕੇ ਅਸੀਂ ਦੋਹਾਂ ਗਲ ਨਾਲ ਲਾਇਆ,
ਆਈ ਲਵ ਯੂ ਜ਼ੁਬਾਨ 'ਚੋਂ ਬੜੀ ਵਾਰ ਫਰਮਾਇਆ,
ਉਹਦਾ ਹਾਲ ਵੀ ਪੁੱਛਿਆ ਨਾਲੇ ਅਪਣਾ ਹਾਲ ਸੁਣਾਇਆ,
ਪੁਰਾਣੀਆਂ ਯਾਦਾਂ ਤਾਜ਼ਾ ਕਰਕੇ ਬਾਹਲਾ ਰੋਣਾ ਆਇਆ,
ਕਿੱਥੇ ਮਰ ਗਈ ਭੋਲੀ ਬਹੁਤ ਨੇੜਿਓਂ ਆਵਾਜ਼ ਸੀ ਆਈ,
ਕਹਿੰਦੀ ਹੁਣ ਤਾਂ ਜਾਣਾ ਪਊਗਾ ਆ ਗਈ ਏ ਭਰਜਾਈ,
ਮੈਨੂੰ ਕਹਿੰਦੀ ਜਾ ਤੂੰ ਵੀ ਅੜਿਆ ਸ਼ਾਮ ਢਲਣ ਤੇ ਆਈ,
ਫਿਰ ਮੈਂ ਆਪਣੇ ਆੜੀਆਂ ਕੋਲ਼ੇ ਨੱਚਦਾ ਗਾਉਂਦਾ ਆਇਆ,
ਆੜੀ ਕਹਿੰਦੇ ਕਿ ਹੋਇਆ ਐਵੇਂ ਕਾਹਤੋਂ ਖੌਰੂ ਪਾਇਆ,
ਮਸਤੀ ਕਰਦੇ ਚੱਲ ਪਏ ਅਸੀਂ ਸਾਈਕਲ ਨਹੀਂ ਭਜਾਇਆ,
ਦੋ ਘੰਟਿਆਂ ਦਾ ਰਾਹ ਸੀ ਜਿਹੜਾ ਅਸੀਂ ਚਾਰਾਂ ਦਾ ਬਣਾਇਆ,
ਅੱਧੀ ਰਾਤ ਨੂੰ ਆਕੇ ਬੂਹਾ ਘਰ ਵਾਲਾ ਖੜਕਾਇਆ,
ਬੇਬੇ ਨੇ ਤਾਂ ਬੱਸ ਦੱਬਕੇ ਮਾਰੇ ਬਾਪੂ ਨੇ ਭੜਕਾਇਆ,
ਸਾਡੀ ਤੀਜੀ ਮੁਲਾਕਾਤ ਦੀ ਸੀ ਇਹੀ ਯਾਰ ਕਹਾਣੀ,
ਮੈਂ ਸੀ ਓਹਦੋਂ ਪਾਗਲ ਬਾਹਲਾ ਓ ਸੀ ਬਹੁਤ ਸਿਆਣੀ,
ਲੇਖਕ - ਪਾਗਲ ਸੁੰਦਰਪੁਰੀਆ
9649617982

Tuesday 23 August 2022

ਏ ਮੌਤ ਕਮੀਨੀ

ਹੱਸਦਾ ਵੇਖ ਨਾ ਹੱਸਦੇ ਲੋਕੀਂ, ਦੂਖਿਆ ਵੇਖਕੇ ਹੱਸਦੇ ਨੇ,
ਨੰਗ ਨੂੰ ਕੋਈ ਕਹੇ ਨਾ ਯਾਰ, ਅਮੀਰ ਨੂੰ ਭਾਈ ਦੱਸਦੇ ਨੇ,

ਠੱਗੀ ਠੋਰੀ ਕਰਨ ਵਾਲੇ ਨੂੰ, ਕਦੇ ਕੋਈ ਨਾ ਕਹਿੰਦਾ ਮਾੜਾ.
ਦਸਾਂ ਨੌਹਾਂ ਦੇ ਕਿਰਤੀ ਨੂੰ, ਅਕਸਰ ਲੋਕੀਂ ਤਾਨੇ ਕੱਸਦੇ ਨੇ,

ਵਿਰਲੇ ਸਿੱਖ ਹੀ ਪੜ੍ਹਨ ਜਾਂਦੇ ਨੇ, ਬਾਬੇ ਨਾਨਕ ਦੀ ਬਾਣੀ ਨੂੰ.
ਬਹੁਤੇ ਟੇਕਣ ਗੁਰੂਘਰ ਮੱਥਾ, ਨਾਲੇ ਗਾਂਧੀ ਗਾਂਧੀ ਜੱਪਦੇ ਨੇ,

ਸਬਰ ਸੰਤੋਖ ਦਾ ਮਾਲਕ ਹੀ, ਖੁਸ਼ ਆਪਣੇ ਘਰ ਵਿੱਚ ਰਹਿੰਦਾ.
ਚੰਚਲ ਮੰਨ ਦੇ ਸਿਆਣੇ ਵੀ, ਵੈਸ਼ਯਾ ਦੀਆਂ ਕੰਧਾ ਟੱਪਦੇ ਨੇ,

ਲੋਕਾਂ ਨੂੰ ਰੱਬ ਰਾਜ਼ੀ ਰੱਖੇ, "ਪਾਗਲ" ਸਦਾ ਇਹੀ ਕਰੇ ਦੁਆਵਾਂ.
ਏ ਮੌਤ ਕਮੀਨੀ ਦੇ "ਸੁੰਦਰਪੁਰੀਆ" ਸੱਭ ਜ਼ਾਲ 'ਚ ਫੱਸਦੇ ਨੇ।
✍️ਪਾਗਲ ਸੁੰਦਰਪੁਰੀਆ
9649617982

Sunday 21 August 2022

ਓ ਘਰ ਨਹੀਂ ਵੱਸਦਾ

ਜੇ ਘਰ ਵਿੱਚ ਚੱਲੇ ਬੁੜੀਆਂ ਦੀ,
ਜਾਂ ਸ਼ਰਮ ਲੱਥ ਜੇ ਕੁੜੀਆਂ ਦੀ,
ਕਿੱਥੋਂ ਲਾਣੇਦਾਰ ਹੋਊ ਹੱਸਦਾ...
ਓ ਘਰ ਕਦੇ "ਪਾਗਲਾ" ਸੁਖੀ ਨਹੀਂ ਵੱਸਦਾ 

ਘਰਦੀ ਤੋਂ ਪਾਸੇ ਰੱਖੇ ਬਾਹਰ ਜਨਾਨੀ,
ਦੇਖਣ ਨੂੰ ਲੱਗਦਾ ਗੁਰੂਘਰ ਦਾ ਦਾਨੀ,
ਭਾਵੇਂ ਟੱਬਰ ਖਾਦਾ ਪਿਆ ਕਸ ਦਾ...
ਓ ਘਰ ਕਦੇ "ਪਾਗਲਾ" ਸੁਖੀ ਨਹੀਂ ਵੱਸਦਾ

ਕਰਜ਼ੇ ਦਾ ਭਾਰ ਜੇ ਕਰਦੇ ਬਾਪੂ ਗੰਜਾ,
ਵਿੱਚ ਜਵਾਨੀ ਬੈਠਾ ਮੁੰਡਾ ਤੋੜੇ ਮੰਜਾ,
ਫੇਰ ਇੱਕ ਦਿਨ ਫਾਹਾ ਗਲਨੂੰ ਕੱਸਦਾ...
ਓ ਘਰ ਕਦੇ "ਪਾਗਲਾ" ਸੁਖੀ ਨਹੀਂ ਵੱਸਦਾ

ਬੇਸੁਰਤ ਰਹੇ ਜੇ ਨਸ਼ੇ 'ਚ ਘਰ ਦਾ ਮੋਹਰੀ,
ਹੋ ਜਾਂਦੀ ਹੈ ਸਿਖ਼ਰ ਦੁਪਹਿਰੇ ਇੱਜਤ ਚੋਰੀ,
ਸੂੰਦਰਪੁਰੇ ਦਾ ਪਾਗਲ ਗੱਲ ਸੱਚੀ ਦੱਸਦਾ...
ਓ ਘਰ ਕਦੇ "ਪਾਗਲਾ" ਸੁਖੀ ਨਹੀਂ ਵੱਸਦਾ
✍️ਪਾਗਲ ਸੁੰਦਰਪੁਰੀਆ
9649617982

Wednesday 17 August 2022

ਨਾ ਤਿੰਨਾਂ ਵਿੱਚ ਨਾ ਤੇਰਾਂ ਵਿੱਚ

ਨਾ ਤਿੰਨਾਂ ਵਿੱਚ ਨਾ ਤੇਰਾਂ ਵਿੱਚ,
ਨਾ ਹੇਰਾਂ ਵਿੱਚ ਨਾ ਫੇਰਾਂ ਵਿੱਚ,

ਨਾ ਗ੍ਰਾਮਾਂ ਵਿੱਚ ਨਾ ਸੇਰਾਂ ਵਿੱਚ,
ਨਾ ਗਿੱਦੜਾਂ ਵਿੱਚ ਨਾ ਸ਼ੇਰਾਂ ਵਿੱਚ,

ਨਾ ਸ਼ਾਮਾ ਵਿੱਚ ਨਾ ਸਵੇਰਾਂ ਵਿੱਚ,
ਨਾ ਕਾਹਲੀਆਂ ਵਿੱਚ ਨਾ ਦੇਰਾਂ ਵਿੱਚ,

ਗੱਲ ਦੁਨੀਆਂ ਮੂੰਹੋਂ ਆਖੁਗੀ ਫੇਰ..
ਪਾਗਲਾ ਤੇਰਾ ਬੋਲੇ ਨਾਂ ਪਲੇਰਾਂ ਵਿੱਚ!
✍️ਪਾਗਲ ਸੁੰਦਰਪੁਰੀਆ
9649617982

ਆਕੜ

ਆਕੜ ਰੱਖ ਪੱਲੇ ਸੱਜਣਾ ਤੇਰੀ ਆ,
ਜਿਵੇਂ ਮੈਂ ਮੇਰੀ ਓਵੇਂ ਹੀ ਤੈਂ ਤੇਰੀ ਆ,

ਪੱਕਿਆ ਹੀ ਅੰਬ ਕਹਾਉਂਦਾ ਏ.
ਕੱਚਾ ਤਾਂ ਕਹਿੰਦੇ ਹੁੰਦਾ ਕੇਰੀ ਆ,

ਸ਼ਾਂਤ ਹੁੰਦੀ ਅਕਸਰ ਓਦੋਂ ਕੁਦਰਤਿ.
ਜਦੋਂ ਮੀਂਹ ਜਾਂ ਆਉਂਦੀ ਹਨੇਰੀ ਆ,

ਧਰਤੀ ਘੁੰਮਣ ਨੂੰ ਘੰਟੇ 24 ਲੱਗਦੇ
ਅੱਜ ਚੜ੍ਹਤ ਤੇਰੀ ਪੱਕਾ ਕੱਲ ਮੇਰੀ ਆ,
 
"ਸੁੰਦਰਪੁਰੇ" ਦੇ ਲੋਕ ਪਾਗਲਾ ਪਾਗਲ ਨੇ.
ਏ ਗੱਲ ਸੋਲਾਂ ਆਨੇ ਪੱਕੀ ਚਾਲੀ ਸੇਰੀ ਆ।
✍️ਪਾਗਲ ਸੁੰਦਰਪੁਰੀਆ
9649617982

Thursday 11 August 2022

ਮੇਰੇ ਸਵਾਲ

ਦੋਗਲੇਪਨ ਵਿੱਚ ਨੱਪ ਲਿਆ ਪਾਸਾ, ਓ ਪਾਸਾ ਕਿਹੜਾ ਏ?
ਮਾਤਮ ਤੇ ਜਿਹੜੇ ਲੋਕੀਂ ਹੱਸਦੇ ਹਾਸਾ, ਓ ਹਾਸਾ ਕਿਹੜਾ ਏ?
ਮੈਨੂੰ ਦੱਸਦੋ ਜ਼ਰਾ ਮੇਰੇ ਯਾਰੋ ਥੋਨੂੰ ਦਿੱਤਾ ਕਦੋਂ ਕਿਸੇ ਦਿਲਾਸਾ ਏ.?

ਰੱਬ ਦੇ ਨਾਂ ਤੇ ਲੁੱਟਕੇ ਲਈ ਜਾਵੇ ਦਾਸਾ, ਓ ਦਾਸਾ ਕਿਹੜਾ ਏ?
ਬਣਦਾ ਰੱਬ ਓ ਸਾਧ ਉਪਰ ਤੋਂ ਨਾਸਾ, ਓ ਨਾਸਾ ਕਿਹੜਾ ਏ?
ਮੈਨੂੰ ਦੱਸਦੋ ਜ਼ਰਾ ਮੇਰੇ ਯਾਰੋ ਥੋਨੂੰ ਦਿੱਤਾ ਕਦੋਂ ਕਿਸੇ ਦਿਲਾਸਾ ਏ.?

ਖਾਣ ਤੋਂ ਬਾਅਦ ਸ਼ੂਗਰ ਕਰੇ ਪਤਾਸਾ, ਓ ਪਤਾਸਾ ਕਿਹੜਾ ਏ?
ਕਿਸੇਦੀ ਦੱਬ ਮਜ਼ਦੂਰੀ ਲੈਂਦਾ ਬੰਦਾ ਖਾਸਾ, ਓ ਖਾਸਾ ਕਿਹੜਾ ਏ?
ਮੈਨੂੰ ਦੱਸਦੋ ਜ਼ਰਾ ਮੇਰੇ ਯਾਰੋ ਥੋਨੂੰ ਦਿੱਤਾ ਕਦੋਂ ਕਿਸੇ ਦਿਲਾਸਾ ਏ.?

ਪਾਗਲਾ ਮੌਤ ਤੋਂ ਪਹਿਲਾਂ ਦਿੰਦੇ ਸੀ ਝਾਂਸਾ, ਓ ਝਾਂਸਾ ਕਿਹੜਾ ਏ?
ਸੁੰਦਰਪੁਰੀਆ" ਸੱਚੀ ਲੋਕ ਫੇਰਦੇ ਮਾਂਝਾ, ਓ ਮਾਂਝਾ ਕਿਹੜਾ ਏ?
ਮੈਨੂੰ ਦੱਸਦੋ ਜ਼ਰਾ ਮੇਰੇ ਯਾਰੋ ਥੋਨੂੰ ਦਿੱਤਾ ਕਦੋਂ ਕਿਸੇ ਦਿਲਾਸਾ ਏ.?
ਲੇਖਕ - ਪਾਗਲ ਸੁੰਦਰਪੁਰੀਆ
9649617982

Wednesday 10 August 2022

ਪਹਿਲੇ ਪਿਆਰ ਦੀ ਦੂਜੀ ਮੁਲਾਕਾਤ

ਓਹਦੇ ਮੇਰੇ ਪਿਆਰ ਦੀ ਮੈਂ ਦੱਸਾਂ ਯਾਰ ਕਹਾਣੀ
ਮੈਂ ਸੀ ਓਹਦੋਂ ਪਾਗਲ ਬਾਹਲਾ ਓ ਸੀ ਬਹੁਤ ਸਿਆਣੀ
ਦੂਜੀ ਵਾਰੀ ਫੇਰ ਮਿਲੇ ਜੱਦ ਦੋ ਰੂਹਾਂ ਦੇ ਹਾਣੀ
ਮੈਂ ਓਹਦੇ ਦਿਲ ਦਾ ਰਾਜਾ ਬਣਿਆ ਓ ਮੇਰੇ ਦਿਲ ਦੀ ਰਾਣੀ
ਗੁੱਲੀ ਡੰਡਾ ਖੇਡਣ ਲੱਗੇ ਮੈਂ ਤੇ ਮੇਰੇ  ਹਾਣੀ
ਵਿੱਚ ਦਰਵਾਜ਼ੇ ਬੈਠੀ ਓਹੋ ਬੁਣਦੀ ਪਈ ਸੀ ਤਾਣੀ
ਮੈਂ ਤਾੜੀ ਜੱਦ ਮਾਰੀ ਓਹਨੇ ਵੇਖਿਆ ਵਿਰਲਾ ਥਾਣੀਂ
ਮੈਨੂੰ ਵੇਖਣ ਮਾਰੀ ਚੜਗੀ ਕੋਠੇ ਤੇ ਮਰਜਾਣੀ
ਅਕਲ ਮੇਰੀ ਨੇ ਜੁੱਗਤੀ ਦੱਸੀ ਪੱਜ ਮਿਲਣ ਦਾ ਘੜਿਆ
ਫੇਰ ਮੈਂ ਗੁੱਲੀ ਤੇ ਡੰਡੇ ਨਾਲ ਟੁੱਲ ਜ਼ੋਰ ਦੀ ਜੜਿਆ
ਬਿਸ਼ਨੋ ਕੇ ਕੋਠੇ ਤੇ ਸਿੱਟਤੀ ਮੇਰਾ ਆੜੀ ਮੈਨੂੰ ਲੜਿਆ
ਨੋਹਰੇ ਵਾਲੀ ਕੰਧ ਟੱਪ ਮੈਂ ਓਸ ਕੋਠੇ ਤੇ ਚੜ੍ਹਿਆ
ਮੈਨੂੰ ਵੇਖਕੇ ਡਿੱਗ ਪਿਆ ਓਹਦੇ ਹੱਥ ਵਿੱਚ ਸੀ ਜੋ ਫੜਿਆ
ਫੇਰ ਹੱਸਕੇ ਕਹਿੰਦੀ ਮੈਂ ਤਾਂ ਡਰ ਗਈ ਸੀ ਵੇ ਅੜਿਆ
ਨਜ਼ਰਾਂ ਦੇ ਵਿੱਚ ਨਜ਼ਰਾਂ ਪਾ ਅਸੀਂ ਇੱਕ ਦੂਜੇ ਨੂੰ ਪੜ੍ਹਿਆ
ਆ ਸਾਰਾ ਕੁੱਝ ਹੁੰਦਾ ਵੇਖ ਮੇਰਾ ਬੇਲੀ ਬਾਹਲਾ ਸਾੜਿਆ
ਫੇਰ ਮੈਂ ਵੀ ਕੁੱਝ ਨਾ ਬੋਲਿਆ ਨਾ ਓ ਕੁੱਝ ਬੋਲੀ
ਬਹਿਕੇ ਓਹਨੇ ਚੱਕ ਲਈ ਜੋ ਹੱਥੋਂ ਛੁੱਟੀ ਸੀ ਡੋਲੀ
ਮੈਂ ਕਿਹਾ ਨਾਂ ਤਾਂ ਤੇਰਾ ਦੱਸਦੇ ਓ ਕਹਿੰਦੀ ਭੋਲੀ
ਸੀ ਵਾਜ਼ਾਂ ਆੜੀ ਮਾਰਦੇ ਓਏ ਹੁਣ ਤਾਂ ਆਜਾ ਰੌਲੀ
ਐਨੇ ਵਿੱਚਦੀ ਆ ਗਿਆ ਘਰੇ ਓਹਦਾ ਫੁੱਫੜ
ਜੋ ਜ਼ਰਦਾ ਬੀੜੀ ਲਾਉਂਦਾ ਨਾਲੇ ਖਾਂਦਾ ਸੀ ਭੁੱਕੜ
ਪੀਕੇ ਦਾਰੂ ਆਇਆ ਸੀ ਕਹਿੰਦਾ ਖਾਣਾ ਕੁੱਕੜ
ਓਦਰੋਂ ਬਿਸ਼ਨੋ ਚੱਕ ਲਿਆ ਫੇਰ ਚੌਂਕਿਓਂ ਘੋਟਾ
ਬਾਹਰੋਂ ਭੱਜਕੇ ਆ ਗਿਆ ਓਹਦਾ ਭਾਈ ਛੋਟਾ
ਫੇਰ ਬੀਰੇ ਅਮਲੀ ਚੱਕਿਆ ਇੱਕ ਡੰਡਾ ਮੋਟਾ
ਮੈਂ ਵੀ ਓਹਦੋਂ ਛੱਤ ਤੋਂ ਗੁੱਲੀ ਲੱਭਣ ਲੱਗਿਆ
ਓ ਕਮਲੀ ਦਾ ਦਿਲ ਵੀ ਓਹਦੋਂ ਕੰਬਣ ਲੱਗਿਆ
ਭੋਲੀ ਉਤਰੀ ਪੌੜੀਆਂ ਮੈਂ ਕੰਧੋਂ ਛਾਲ ਸੀ ਮਾਰੀ
ਕੁੱਟ ਕੇ ਭਿਸ਼ਨੋ ਕਰਤੀ ਜਿਉਂ ਰੋਡਵੇਜ਼ ਦੀ ਲਾਰੀ
ਇਹਨੇ ਵਿੱਚਦੀ ਪਹੁੰਚ ਗਈ ਓਥੇ ਜਨਤਾ ਸਾਰੀ
ਕਹਿੰਦੇ ਬੀਰਾ ਅਮਲੀ ਸੀ ਅੱਜ ਬਿਸ਼ਨੋ ਉੱਤੇ ਭਾਰੀ
ਝੋਲਾ ਬਣਕੇ ਕੀਤੀ ਬਿਸ਼ਨੋ ਨੇ ਪੇਕੇ ਵੱਲ ਤਿਆਰੀ
ਕਹੇ ਨਹੀਂ ਰਹਿੰਦੀ ਮੈਂ ਤੇਰੇ ਗੱਲ ਪੱਕੀ ਮੰਨ 'ਚ ਧਾਰੀ
ਝੋਲਾ ਚੱਕ ਕੇ ਚੱਲ ਪਈ ਨਾਲ ਮੇਰੀ ਜਾਨ ਪਿਆਰੀ
ਇੱਕ ਦੁੱਜੇ ਵੱਲ ਵੇਹੰਦੇ ਰਹਿ ਗਏ ਆ ਕੀ ਕੁੱਝ ਹੋਇਆ
ਦੇਣ ਤੋਂ ਪਹਿਲਾਂ ਸਾਨੂੰ ਰੱਬਾ ਸਾਥੋਂ ਸੱਭ ਕੁੱਝ  ਖੋਇਆ
ਨਾ ਸੀ ਓਹਦੋਂ ਜਿਉਂਦਾ ਮੈਂ ਤੇ ਨਾ ਸੀ ਲੱਗਦਾ ਮੋਇਆ
ਨਹਿਰ ਤੱਕ ਤਾਂ ਪਿੱਛੇ ਪਿੱਛੇ ਮੈਂ ਵੀ ਪੈਦਲ ਹੋਇਆ
ਪੁੱਲ ਤੇ ਬਹਿਕੇ ਸੁੰਦਰਪੁਰੀਆ ਫੇਰ ਉੱਚੀ ਉੱਚੀ ਰੋਇਆ
ਨਾਹੀ ਦਿਨ ਨੂੰ ਚੈਨ ਪਈ ਸੀ ਕਦੇ ਨਹੀਂ ਰਾਤ ਨੂੰ ਸੋਇਆ
ਦੋ ਰੂਹਾਂ ਦੇ ਵਿੱਚ ਲੜਾਈ ਵੈਰਨ ਬਣਕੇ ਆਈ
ਦੂਜੀ ਮੁਲਾਕਾਤ ਵੀ ਯਾਰੋ ਭੁੱਲਦੀ ਨਹੀਂ ਭੁਲਾਈ
✍️ਪਾਗਲ ਸੁੰਦਰਪੁਰੀਆ
9649617982

Tuesday 9 August 2022

ਸਲਾਹ

ਇੱਕ ਦੇਵਾਂ ਤੈਨੂੰ ਮੁਫ਼ਤ ਸਲਾਹ ਪਾਗਲਾ,
ਮੇਰੀ ਗੱਲ ਤੇ ਧਿਆਨ ਥੋੜਾ ਲਾ ਪਾਗਲਾ,

ਕਿਸੇ ਚਗ਼ਲ ਦੀ ਉਂਗਲ ਤੇ ਚੜੀ ਨਾ ਕਦੇ.
ਏ ਭੈੜੀ ਚੱਕ ਦਿੰਦੀ ਹੈ ਮਰਵਾ ਪਾਗਲਾ,

ਚਾਦਰ ਵੇਖ ਕੇ ਪੈਰ ਪਸਾਰਿਆ ਕਰ.
ਐਵੇਂ ਲਏਂਗਾ ਝੁੱਗਾ ਚੌੜ ਕਰਾ ਪਾਗਲਾ,

ਸਮਝ ਕੇ ਕਿਸੇ ਨੂੰ ਕਮਜ਼ੋਰ ਨਾ ਲੜਿਆ ਕਰ.
ਹੁੰਦੇ ਭੱਜਦਿਆਂ ਇੱਕੋ ਜਿਹੇ ਰਾਹ ਪਾਗਲਾ,

ਮਿਹਨਤ ਕਰਕੇ ਰੁੱਖੀ ਸੁੱਖੀ ਖਾਈ ਚੱਲ.
ਇੱਜਤ ਰੋਲ ਦਿੰਦੇ ਲਾਏ ਹੋਏ ਦਾਅ ਪਾਗਲਾ,

ਦੋ ਭਾਈ ਲੜਦਿਆਂ ਨੂੰ ਵੇਖਕੇ ਸ਼ਰੀਕਾਂ ਕੋਲੋ.
ਚੱਕਿਆ ਨਹੀਂ ਜਾਂਦਾ ਕਦੇ ਚਾਅ ਪਾਗਲਾ,

ਕਾਵਾਂ ਦੇ ਆਖਿਆਂ ਮਰਦੇ ਨਹੀਂ ਢੱਗੇ ਹੁੰਦੇ.
ਆਉਣੇ ਰੱਬ ਨੇ ਲਿਖੇ ਜਿੰਨੇ ਸਾਹ ਪਾਗਲਾ,

ਚਾਹੇ ਨੰਗ਼ ਹੋਵੇ, ਚਾਹੇ ਹੋਵੇ ਕੋਈ ਰਾਜਾ.
ਹੋਣਾ ਸਾਰਿਆਂ ਨੇ ਸੜ ਕੇ ਸਵਾਹ ਪਾਗਲਾ,

ਰੱਖੀਂ ਸਾਰਿਆਂ ਦੇ ਵਿਹੜੇ ਖੁਸ਼ੀਆਂ ਦੇ ਖੇੜੇ.
ਨਾਨਕ ਸਾਹਿਬ ਨੂੰ ਏਹੀ ਕਰ ਦੁਆ ਪਾਗਲਾ!
✍️ ਪਾਗਲ ਸੁੰਦਰਪੁਰੀਆ 
9649617982



ਸਤਿ ਸ੍ਰੀ ਆਕਾਲ ਪੁਰਖ਼ ਨਾਨਕ ਬ੍ਰਹਮ ਆਪਾਰ..

ਨਸ਼ਾ ਇੱਕ ਹੋਰ ਹੈ ਝੂਠ ਤੇ ਕਈ ਝੂਠੇ ਦਾਅਵਿਆਂ ਦਾ, ਮਿੱਟੀ ਤੋਂ ਮਿੱਟੀ ਬਣੇ ਕੁੱਝ ਮਿੱਟੀ ਦੀਆਂ ਬਾਵਿਆਂ ਦਾ, ਕਾਦਰ ਦੀ ਕੁਦਰਤਿ ਸੱਭ ਵੇਖਦੀ ਹੈ ਕੋ ਗ਼ਲਤ ਕੋ ਸਹੀ.. ਨਆਂ ਕ...