Friday 28 July 2023

ਨਫ਼ਰਤ ਵਾਲੀ ਬੋਅ ਯਾਰਾ

ਮਿੱਠੜੇ ਹੋਵੋਂਗੇ ਤਾਂ ਮੱਖੀਆਂ ਦੇ ਸ਼ਾਇਦ ਵਾਂਗਰਾ ਲਊਗਾ ਕੋਈ ਚੋਅ ਯਾਰਾ, 
ਤੁਹਾਨੂੰ ਭਜਾਕੇ ਤੁਹਾਡੇ ਆਪਣੇ ਘਰ ਤੋਂ ਲਊਗਾ ਸੱਭ ਕੁੱਝ ਕੋਈ ਖੋਹ ਯਾਰਾ,
ਕਦੇ ਤੁਹਾਡੇ ਆਪਣੇ ਬਣਕੇ ਚੂਸਣ ਗੇ ਖੂਨ ਥਾਂ ਥਾਂ ਹਰ ਵਾਰ ਤੁਹਾਡਾ..
ਤੇ ਕਦੇ ਦੁਸ਼ਮਣ ਵੀ ਸੱਚੇ ਦਿਲ ਤੋਂ ਕਰਨਗੇ ਤੁਹਾਡਾ ਬੜਾ ਮੋਹ ਯਾਰਾ,
ਨਾਨਕਾ ਹੱਕ ਸੱਚ ਦੀ ਰੋਟੀ ਬੱਤੀ ਦੰਦਾ ਨਾਲ ਚੱਬਾਕੇ ਅੰਦਰ ਭੇਜੀ.
"ਪਾਗਲ" ਦੇ ਮੂੰਹ ਚੋਂ ਨਾ ਆਵੇ ਕਦੇ ਬੇਲੋੜੀ ਨਫ਼ਰਤ ਵਾਲੀ ਬੋਅ ਯਾਰਾ।
✍️ਪਾਗਲ ਸੁੰਦਰਪੁਰੀਆ

Thursday 13 July 2023

ਬੁਰੇ ਬੜੇ ਸੀ ਪਹਿਲਾਂ

ਬੁਰੇ ਬੜੇ ਸੀ ਪਹਿਲਾਂ, ਚੱਲ ਹੁਣ ਚੰਗੇ ਬਣਦੇ ਆਂ,
ਰੱਬ ਬਣਾਗੇ ਫੇਰ ਕਦੇ, ਪਹਿਲਾਂ ਬੰਦੇ ਬਣਦੇ ਆਂ,
ਕਉਡੀ ਕਉਡੀ ਕਰਦੇ ਕਿਸੇ ਖਿਡਾਰੀ ਦੇ ਲਈ...
ਚੱਲ ਉਹ "ਪਾਗਲਾ" ਚੱਲ ਹੰਦੇ ਬਣਦੇ ਆਂ,
ਬੌੜੀ ਬੌੜੀ ਕਰਦਾ ਫ਼ਿਰਦਾ ਪਾਣੀ ਚਾਰ ਚੁਫੇਰੇ..
ਬਿਗੜੇ ਹੋਏ ਦਰਿਆ ਦੇ ਇੱਕ ਕੰਢੇ ਬਣਦੇ ਆਂ,
ਨਾਨਕ ਦਾ ਹੱਥ ਹੈ ਸਿਰ ਤੇਰੇ ਤੇ "ਸੁੰਦਰਪੁਰੀਆ"..
ਦਰਦਾਂ ਉਤੇ ਖੁਸ਼ੀਆਂ ਵਾਲੇ ਝੰਡੇ ਬਣਦੇ ਆਂ।
 ✍️ਪਾਗਲ ਸੁੰਦਰਪੁਰੀਆ



ਚਾਅ ਮੇਰੇ

ਕਿੱਦਾਂ ਕਿਵੇਂ ਕੀਹਨੇ ਲੁੱਟੇ ਚਾਅ ਮੇਰੇ,
ਤੇਰੇ ਸਿਵਾ ਨਹੀਂ, ਹੋਰ ਗਵਾਹ ਮੇਰੇ,
ਜਿਹੜੇ ਚੁਰਸਤੇ ਅੱਜ ਖੜਾਂ ਹਾਂ ਮੈਂ..
ਚਾਰ ਚੁਫ਼ੇਰੇ ਦੇ ਨੇ ਬੰਦ ਰਾਹ ਮੇਰੇ,
ਗੋਲੀਆਂ ਵਾਂਗੂ ਵੱਜਣ ਆ ਸੀਨੇ..
ਲੋਕਾਂ ਦੇ ਮਿਹਣੇ ਤਾਹਨੇ ਠਾਹ ਮੇਰੇ,
ਕਿਰਪਾ ਤੇਰੀ "ਪਾਗਲ" ਤੇ ਹੈ ਨਾਨਕਾ.. 
ਘੜੀ ਘੜੀ ਜੋ ਚੱਲੀ ਜਾਂਦੇ ਸਾਹ ਮੇਰੇ,
✍️ਪਾਗਲ ਸੁੰਦਰਪੁਰੀਆ

ਬੰਦਾ ਬੰਦੇ ਨੂੰ ਮਿਲੇ

ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ,
ਭਾਵੇਂ ਦੁਸ਼ਮਣ ਨੂੰ ਮਿਲੇ, ਜਾਂ ਯਾਰ ਨਾਲ ਮਿਲੇ,
ਕਦੇ ਫ਼ਰਕ ਨਾ ਰੱਖੀਂ "ਪਾਗਲਾ" ਦੋਹਾਂ ਵਿਚਕਾਰ..
ਚਾਹੇ ਫੁੱਲ ਨੂੰ ਮਿਲੇ, ਚਾਹੇ ਖ਼ਾਰ ਨਾਲ ਮਿਲੇ,
ਬੇਈਮਾਨੀ ਦੀ ਖਾਕੇ ਸਬਰ ਨਹੀਂ ਮਿਲਦਾ ਕਦੇ..
ਰੋਟੀ ਹੱਕ ਦੀ ਮਿਲੇ, ਭਾਂਵੇ ਅਚਾਰ ਨਾਲ ਮਿਲੇ,
ਨਾਨਕ ਮਿਲਦਾ ਰਹੇ ਬੱਸ "ਸੁੰਦਰਪੁਰੀਏ" ਨੂੰ..
ਜਿੱਤ ਹੋਈ ਤੋਂ ਮਿਲੇ, ਭਾਵੇਂ ਰੋਜ਼ ਹਾਰ ਨਾਲ ਮਿਲੇ।
✍️ਪਾਗਲ ਸੁੰਦਰਪੁਰੀਆ

ਦੁੱਖ ਬੜੇ ਨੇ ਨਾਨਕਾ

ਦੁੱਖ ਬੜੇ ਨੇ ਝੱਲੇ, ਝੱਲ ਹੋਰ ਵੀ ਲੈਣੇ ਨੇ,
ਹੰਜੂ ਬੜੇ ਨੇ ਠੱਲੇ, ਠੱਲ ਹੋਰ ਵੀ ਲੈਣੇ ਨੇ,
ਜਿੱਸਦਾ ਦਿਲ ਤੋਂ ਕੀਤਾ ਧੋਖਾ ਦੇ ਗਏ ਓਹੀ.
ਮਿਹਣੇ ਪਾ ਗਏ ਪੱਲੇ, ਕੱਲ ਹੋਰ ਵੀ ਲੈਣੇ ਨੇ,
ਕਰ ਗਏ ਚੁੱਸਤ ਚਲਾਕੀ ਰਿਸ਼ਤੇਦਾਰ ਕਰੀਬੀ.
ਸ਼ੇਕ ਬੜੇ ਵਿੱਚ ਸੀਨੇ, ਸਲ਼ ਹੋਰ ਵੀ ਲੈਣੇ ਨੇ,
ਤੇਰਾ ਦਿਤਾ ਸੱਭ ਕੁੱਝ ਨਾਨਕਾ "ਪਾਗਲ" ਕੋਲੇ ਹੈ.
ਪਹਿਲਾਂ ਦਿੱਤੇ ਸੋਹਣੇ, ਫ਼ਲ ਹੋਰ ਵੀ ਲੈਣੇ ਨੇ।
✍️ਪਾਗਲ ਸੁੰਦਰਪੁਰੀਆ

Tuesday 4 July 2023

ਦੁੱਖ ਸੁੱਖ

ਆਪਣੇ ਜੋ ਹੋਵਣ ਦੁੱਖ ਵੰਡਾਉਂਦੇ ਨੇ,
ਹੋਵਣ ਜੋ ਸ਼ਰੀਕ ਦੁੱਖ ਵਧਾਉਂਦੇ ਨੇ, 
"ਪਾਗਲਾ" ਜੇ ਇਹਨਾਂ ਦਾ ਹੋਵੇ ਤਾਂ ਦੁੱਖ .. 
ਸ਼ਰੀਕ ਦਾ ਹੋਵੇ ਤਾਂ ਖੁਸ਼ੀਆਂ ਮਨਾਉਂਦੇ ਨੇ।
✍️ਪਾਗਲ ਸੁੰਦਰਪੁਰੀਆ

ਸਤਿ ਸ੍ਰੀ ਆਕਾਲ ਪੁਰਖ਼ ਨਾਨਕ ਬ੍ਰਹਮ ਆਪਾਰ..

ਨਸ਼ਾ ਇੱਕ ਹੋਰ ਹੈ ਝੂਠ ਤੇ ਕਈ ਝੂਠੇ ਦਾਅਵਿਆਂ ਦਾ, ਮਿੱਟੀ ਤੋਂ ਮਿੱਟੀ ਬਣੇ ਕੁੱਝ ਮਿੱਟੀ ਦੀਆਂ ਬਾਵਿਆਂ ਦਾ, ਕਾਦਰ ਦੀ ਕੁਦਰਤਿ ਸੱਭ ਵੇਖਦੀ ਹੈ ਕੋ ਗ਼ਲਤ ਕੋ ਸਹੀ.. ਨਆਂ ਕ...