Sunday 10 July 2022

ਗੱਲ

ਗੱਲਾਂ ਗੱਲਾਂ ਵਿੱਚ ਐਸੀ ਗੱਲ  ਹੋਜੇ,
ਕਦੇ ਖਿਲਾਫ਼ ਮੇਰੇ ਕਦੇ ਵੱਲ  ਹੋਜੇ,

ਬੇਤੁੱਕੀ ਗੱਲ ਨਾਲ ਪੈ ਵੈਰ ਜਾਂਦੇ,
ਚੰਗੀ ਗੱਲ ਨਾਲ ਮਸਲਾ ਹੱਲ ਹੋਜੇ,

ਮਿੱਠੀ ਗੱਲ ਦਿਲਾਂ 'ਚ ਪਿਆਰ ਪਾਵੇ
ਕੀਤੀ ਲਾਕੇ ਗੱਲ ਤਾਂ ਸੀਨੇ ਸੱਲ ਹੋਜੇ,

ਪਾਗਲ" ਨੂੰ ਤਾਹਨੇ ਮਿਲਦੇ ਨੇ ਗੱਲਾਂ 'ਚ
ਏ ਗੱਲਾਂ ਨੂੰ ਕਹਦਿਓ ਕੋਈ ਨਾ ਚੱਲ ਹੋਜੇ।
✍️ਪਾਗਲ ਸੁੰਦਰਪੁਰੀਆ

ਸਤਿ ਸ੍ਰੀ ਆਕਾਲ ਪੁਰਖ਼ ਨਾਨਕ ਬ੍ਰਹਮ ਆਪਾਰ..

ਨਸ਼ਾ ਇੱਕ ਹੋਰ ਹੈ ਝੂਠ ਤੇ ਕਈ ਝੂਠੇ ਦਾਅਵਿਆਂ ਦਾ, ਮਿੱਟੀ ਤੋਂ ਮਿੱਟੀ ਬਣੇ ਕੁੱਝ ਮਿੱਟੀ ਦੀਆਂ ਬਾਵਿਆਂ ਦਾ, ਕਾਦਰ ਦੀ ਕੁਦਰਤਿ ਸੱਭ ਵੇਖਦੀ ਹੈ ਕੋ ਗ਼ਲਤ ਕੋ ਸਹੀ.. ਨਆਂ ਕ...