Saturday 20 June 2020

ਬੰਬੀਹਾ ਬੋਲੇ

ਚੁੱਪ ਕਰਕੇ ਕਰਦਾ ਕਾਰੇ,
ਫੋਕੇ ਫ਼ੈਰ ਕਦੇ ਨਹੀਂ ਮਾਰੇ,
ਹਵਾਖੋਰੀ ਜੇ ਕੋਈ ਕਰਦਾ.
ਜੱਟ ਦਿਨੇ ਦੁਖਾਉਂਦਾ ਤਾਰੇ,
ਰਾਜੇ ਆਖਣ ਜਿਹੜੇ ਖੁੱਦ ਨੂੰ,
ਗੱਭਰੂ ਵਿੱਚ ਪੈਰਾ ਦੇ ਰੋਲੇ..
ਨੀ ਬੰਬੀਹਾ ਬੋਲੇ, ਬੋਲੇ ਨੀ ਬੰਬੀਹਾ ਬੋਲੇ

ਮੇਡ ਇਨ ਜਰਮਨ ਮਾਉਜ਼ਰ ਭਰਿਆ,
ਸੀਟ ਦੇ ਖੱਬੇ ਪਾਸੇ ਧਰਿਆ,
ਵੈਰੀ ਖਾਲੀ ਕਰ ਦੇਣ ਹਲਕਾ.
ਜੱਟ ਨੇ ਦੌਰਾ ਜਿਦਰ ਦਾ ਕਰਿਆ,
ਭੁੱਲਕੇ ਫੁਕਰਾ ਜੇ ਕੋਈ ਅੜਜੇ,
ਪਿੱਤਲ ਪਾ ਖੋਪੜ ਨੂੰ ਖੋਲੇ..
ਨੀ ਬੰਬੀਹਾ ਬੋਲੇ, ਬੋਲੇ ਨੀ ਬੰਬੀਹਾ ਬੋਲੇ

ਗਾਣੇ ਯਾਰਾਂ ਦੇ ਨਾਲ ਗਾਵੇ,
ਰੌਲੇ ਕਲਮ ਦੇ ਨਾਲ ਮੁਕਾਵੇ,
ਬਹਿਕੇ ਸੁੰਦਰਪੁਰੇ ਦੇ ਪੁਲ ਤੇ.
ਦਿੱਲੀ ਤੱਕ ਸਰਕਾਰ ਹਿਲਾਵੇ,
ਲੀਡਰ ਜੀਭ ਦੰਦਾ ਵਿੱਚ ਲੈਦੇਂ,
ਪਾਗਲ ਸੱਚ ਦੀ ਤਕੜੀ ਤੋਲੇ..
ਨੀ ਬੰਬੀਹਾ ਬੋਲੇ, ਬੋਲੇ ਨੀ ਬੰਬੀਹਾ ਬੋਲੇ
✍️ਪਾਗਲ ਸੁੰਦਰਪੁਰੀਆ
9649617982

Tuesday 9 June 2020

ਦਾਰੂ

ਪਾਗਲ ਨੇ ਸ਼ਰੇਆਮ ਪੀਤੀ ਬਹਿਕੇ ਠੇਕੇ ਤੇ ਖੋਲ ਗਈ ਸੰਗ ਦਾਰੂ
ਪੀਣੀ ਮਾੜੀ ਨਹੀਂ ਲੋਕ ਵੀ ਪੀਂਦੇ ਨੇ ਜੇ ਹੋਵੇ ਪੀਣ ਦਾ ਢੰਗ ਦਾਰੂ
ਦਵਾਈ ਵਾਂਗੂੰ ਪੀ ਲਈਏ ਤਾਂ ਹਟਾ ਦੇਵੇ ਲੱਗੀ ਹੋਈ ਖੰਗ ਦਾਰੂ
ਪੀਕੇ ਦੋ ਪੈੱਗ ਨਾ ਚੁੱਪ ਕਰਦਾ ਗੂੰਗੇ ਬੰਦੇ ਦਾ ਖੋਲਦੀ ਸੰਘ ਦਾਰੂ
ਬਾਹਰੋਂ ਰੱਜ ਕੇ ਘਰੇ ਪਾਵੇਂ ਰੌਲਾ ਵਉੱਟੀ ਨਾਲ ਲਵਾਵੇ ਜੰਗ ਦਾਰੂ
ਹਿਸਾਬ ਨਾਲ ਪੀਏ ਤਾਂ ਠੀਕ ਏ ਬੇਹਿਸਾਬ ਕਰਦੀ ਏ ਤੰਗ ਦਾਰੂ
ਔਕਾਤ ਨਾਲੋਂ ਮਹਿੰਗੇ ਜੇ ਬ੍ਰਾਂਡ ਪੀਵੇਂ ਕਰ ਦਿੰਦੀ ਏ ਛੇਤੀ ਨੰਗ ਦਾਰੂ
ਕਈ ਪੀਂਦੇ ਨੇ ਆਪਣੇ ਪੈਸਿਆਂ ਦੀ ਕਈ ਪੀਂਦੇ ਨੇ ਮੰਗ ਦਾਰੂ
ਜਿਹਨੂੰ ਪਚਦੀ ਨਹੀਂ ਪੀਲੇ ਵੱਧ ਪਵਾਵੇ ਮਹਫ਼ਿਲ ਚ ਭੰਗ ਦਾਰੂ
ਸੁੰਦਰਪੁਰੀਏ ਨੇ ਜਦੋਂ ਵੀ ਪੀਤੀ ਬੰਨ ਦੇਵੇ ਜਿੰਦਗੀ ਚ ਰੰਗ ਦਾਰੂ

✍️ਪਾਗਲ ਸੁੰਦਰਪੁਰੀਆ
9649617982

Thursday 4 June 2020

ਅੱਖਾਂ ਬੰਦ ਕਰਾਂ ਤਾ ਦੀਦਾਰ ਤੇਰਾ ਹੁੰਦਾ ਏ,

ਜ਼ਹਨ ਵਿੱਚ ਹਰ ਦਮ ਵਿਚਾਰ ਤੇਰਾ ਹੁੰਦਾ ਏ,

"ਸੁੰਦਰਪੂਰੀਆ" ਪਾਗਲ ਹੈ ਏ ਤੇਰੀ ਗਲਤੀ..

ਕਿਉਂਕਿ ਮੇਰੇ ਵਿੱਚ ਮੈਂ ਨਹੀਂ ਕਿਰਦਾਰ ਤੇਰਾ ਹੁੰਦਾ ਏ।

✍️ਪਾਗਲ

ਕਈ ਆਪਣੇ ਹੀ ਮੈਨੂੰ ਪਾਗਲ ਤੇ ਕਈ ਸਮਝਦਾਰ ਸਮਝਦੇ ਹੈ,

ਕਈ ਕਹਿੰਦੇ ਤੇ ਬੇਈਮਾਨ ਬੜਾ ਕਈ ਇਮਾਨਦਾਰ ਸਮਝਦੇ ਹੈ,

ਕਈ ਕਹਿੰਦੇ ਗਦਾਰ ਲੱਗੀ ਤੇ ਕਈ ਪੂਰਾ ਵਫ਼ਾਦਾਰ ਸਮਝਦੇ ਹੈ,

ਕਈ ਕਹਿੰਦੇ ਸਾਉ ਨੇਕ ਤੇ ਕਈ ਹੋਇਆ ਖ਼ਰਾਬ ਸਮਝਦੇ ਹੈ,

ਕਈ ਕਹਿੰਦੇ ਕਰਦਾ ਕਮਾਈ ਤੇ ਕਈ ਹੋਇਆ ਬਰਬਾਦ ਸਮਝਦੇ ਹੈ,

Tuesday 2 June 2020

ਦੁਸ਼ਮਣਾਂ ਤੋਂ ਨਹੀਂ ਅੱਜ ਕੱਲ ਯਾਰਾਂ ਤੋਂ ਡਰ ਲੱਗਦਾ



ਦੁਸ਼ਮਣਾਂ ਤੋਂ ਨਹੀਂ ਅੱਜ ਕੱਲ ਯਾਰਾਂ ਤੋਂ ਡਰ ਲੱਗਦਾ,
ਗੁੰਡੇ ਬਦਮਾਸ਼ਾਂ ਤੋਂ ਨਹੀਂ ਸਰਕਾਰਾਂ ਤੋਂ ਡਰ ਲੱਗਦਾ,

ਜਾਲਮਾਂ ਹੱਥੋਂ ਜੁਲਮ ਸਹਿਣ ਦੀ ਆਦਤ ਪੈ ਗਈ ਏ
ਪਰ ਔਖੇ ਵੱਕਤ ਦੀਆਂ ਮਾਰਾਂ ਤੋਂ ਡਰ ਲਗਦਾ ।

ਸਾਰੀ ਉਮਰ ਗਵਾਕੇ ਮਿਹਨਤ ਨਾਲ ਕਮਾਏ ਬੰਦੇ ਨੇ
ਵਿੱਚ ਬੁਢਾਪੇ ਟੁੱਟਦੇ ਪਰਿਵਾਰਾਂ ਤੋਂ ਡਰ ਲੱਗਦਾ ।

ਸ਼੍ਰੀ ਸਾਹਿਬ ਸੀ ਦਿੱਤਾ ਗੁਰੂ ਨੇ ਜ਼ੁਲਮ ਮਟਾਉਣ ਲਈ
ਪਰ ਹੁਣ ਨਿਘਾਂ ਦੀਆਂ ਤਲਵਾਰਾਂ ਤੋਂ ਡਰ ਲਗਦਾ ।

ਪਾਕਿਸਤਾਨ, ਚੀਨ, ਨੇਪਾਲ ਤੋਂ ਦੇਸ਼ ਨੂੰ ਖ਼ਤਰਾ ਨਹੀਂ
ਦਿੱਲੀ ਦੇ ਵਿੱਚ ਬੈਠੇ ਪੱਤਰਕਾਰਾਂ ਤੋਂ ਡਰ ਲੱਗਦਾ ।

ਇੱਕ ਦੁੱਜੇ ਨਾਲ ਹੱਸਕੇ ਰਹਿੰਦੇ ਹਰ ਭਾਰਤ ਦੇਸ਼ ਦੇ ਵਾਸੀ ਨੂੰ
ਧਰਮ ਦੇ ਨਾਂ ਤੇ ਹੁੰਦੀਆਂ ਤਕਰਾਰਾਂ ਤੋਂ ਡਰ ਲਗਦਾ ।

"ਪਾਗਲ" ਦੇ ਘਰ ਪੁੱਤਰ ਦੇ ਨਾਲ ਤਾਹੀਂ ਧੀ ਨਾ ਆ ਸਕੀ
ਨੋਚ ਲੈਣ ਨਾ ਗਿੱਧਾਂ ਦੀਆਂ ਡਾਰਾਂ ਤੋਂ ਡਰ ਲਗਦਾ ।

✍️ਪਾਗਲ ਸੁੰਦਰਪੁਰੀਆ

ਸਤਿ ਸ੍ਰੀ ਆਕਾਲ ਪੁਰਖ਼ ਨਾਨਕ ਬ੍ਰਹਮ ਆਪਾਰ..

ਨਸ਼ਾ ਇੱਕ ਹੋਰ ਹੈ ਝੂਠ ਤੇ ਕਈ ਝੂਠੇ ਦਾਅਵਿਆਂ ਦਾ, ਮਿੱਟੀ ਤੋਂ ਮਿੱਟੀ ਬਣੇ ਕੁੱਝ ਮਿੱਟੀ ਦੀਆਂ ਬਾਵਿਆਂ ਦਾ, ਕਾਦਰ ਦੀ ਕੁਦਰਤਿ ਸੱਭ ਵੇਖਦੀ ਹੈ ਕੋ ਗ਼ਲਤ ਕੋ ਸਹੀ.. ਨਆਂ ਕ...