ਔਦੇ ਮੇਰੇ ਪਿਆਰ ਦੀ ਮੈਂ ਦਸਾਂ ਯਾਰ ਕਹਾਣੀ,
ਮੈਂ ਸੀ ਓਦੋਂ ਪਾਗਲ ਬਾਹਲਾ ਓ ਸੀ ਬਹੁਤ ਸਿਆਣੀ,
ਪਹਿਲੀ ਵਾਰੀ ਇਕ ਹੋਏ ਜਦ ਦੋ ਰੂਹਾਂ ਦੇ ਹਾਣੀ,
ਨਲਕੇ ਕੋਲੇ ਮੈਂ ਆਇਆ ਓ ਭਰਦੀ ਪਈ ਸੀ ਪਾਣੀ,
ਮੇਰਾ ਸਾਹ ਜਾ ਚੜਿਆ ਵੇਖਕੇ ਹੱਸਪੀ ਖਸਮਾ ਖਾਣੀ,
ਹੱਸਦੀ ਮੈਂਨੁੰ ਜਾਪੀ ਓਹੋ ਜਿੳਂ ਪਰੀਆਂ ਦੀ ਰਾਣੀ,
ਆਪਣੇ ਉਤੇ ਹਾਸਾ ਮੈਂ ਸੀ ਪਹਿਲੀ ਵਾਰੀ ਜਰੇਆ,
ਓਸਨੇ ਅੱਖਾਂ ਕੱਢੀਆਂ ਥੋੜ੍ਹਾ ਮੈਂ ਵੀ ਨਾਟਕ ਕਰੇਆ,
ਮੇਰੇ ਵਣਿਓ ਮੁੰਹ ਜਾ ਮੌੜ ਓਨੇ ਹੱਥ ਢਾਕ ਤੇ ਧਰੇਆ,
ਮੈਂਨੁੰ ਕਹਿਦੀਂ ਪਾਸੇ ਕਰਲਾ ਸੀ ਜੋ ਮਟਕਾ ਭਰੇਆ,
ਮੈਂ ਵੀ ਕਹਿਤਾ ਜਾ ਨੀ ਸੁਡਲੇ ਤੇਰਾ ਪਿਆ ਹੈ ਸਰੇਆ,
ਬਿਨ ਪਾਣੀ ਤੋਂ ਪਹਿਲਾਂ ਹੀ ਮੈਂ ਤਾਂ ਪਿਆ ਹਾਂ ਮਰੇਆ,
ਭੱਜਕੇ ਆਇਆ ਦੁਰੋਂ ਹਾਲੇ ਸਾਹ ਵਿੱਚ ਸਾਹ ਣਾ ਰਲੇਆ,
ਘੁਰੀ ਜੇਹੀ ਜਦ ਵੱਟੀ ਉਸਣੇ ਫੇਰ ਮੈਂ ਥੋੜ੍ਹਾ ਡਰੇਆ,
ਫੇਰ ਓਸਨੁ ਤਰਸ ਆ ਗਿਆ ਕਹਿਦੀਂ ਗੱਲ ਸੁਣ ਅੜਿਆ,
ਦੋਵੇਂ ਰੱਲ ਕੇ ਚੱਕ ਲੈਣੇਆਂ ਜੇ ਤੇਰਾ ਸਾਹ ਚੜਿਆ,
ਇੱਕ ਇੱਕ ਹੱਥ ਪਾ ਮਟਕਾ ਦੋਹਾਂ ਗਲਤੋਂ ਫੜਿਆ,
ਕਰ ਦਿੱਤਾ ਇਕ ਪਾਸੇ ਜੋ ਸਾਡੇ ਵਿੱਚ ਸੀ ਅੜਿਆ,
ਓ ਨਲਕਾ ਗੇੜਕੇ ਆਖਦੀ ਹੁਨ ਤੂੰ ਔਕ ਲਗਾਲਾ,
ਜੇੜੀ ਹੁਨ ਤਕ ਲੱਗੀ ਸੀ ਤੈਨੂੰ ਤੂੰ ਓ ਅੱਗ ਬੁਝਾਲਾ,
ਮੇਰਾ ਦਿਲ ਵੀ ਕਰਦਾ ਸੀ ਓਹਨੂੰ ਹਜੇ ਹੋਰ ਸਤਾਲਾਂ,
ਏਨੇ ਵਿੱਚ ਦੀ ਨਲਕੇ ਤੇ ਇਕ ਆਗੀ ਮਾਈ,
ਔਦੀ ਬੁਆ ਲਗਦੀ ਸੀ ਮੇਰੀ ਬਿਸ਼ਨੋ ਤਾਈ,
ਮੈਂ ਵੀ ਤੁਰਦਾ ਹੋਇਆ ਓਨੇ ਹੱਸਕੇ ਨੀਵੀਂ ਪਾਈ,
ਫੇਰ ਮੈਂ ਤੁਰਦੇ ਤੁਰਦੇ ਨੇ ਹੀਰ ਸਲੇਟੀ ਗਾਈ,
...ਤੇਰੇ ਟੀਲੇ ਤੋਂ ਓ ਸੁਰਤ ਦੀਂਦੀਂਆ ਹੀਰ ਦੀ...
ਬਸ ਉਸੇ ਟਾਈਮ ਤੋਂ ਬਣਗੀ ਸੀ ਓ ਮੇਰੇ ਦਿਲ ਦੀ ਰਾਣੀ,
ਔਦੀ ਮੇਰੀ ਪਹਿਲੀ ਮੁਲਾਕਾਤ ਦੀ ਏਹੀ ਯਾਰ ਕਹਾਣੀ,
ਮੈਂ ਸੀ ਓਦੋਂ ਪਾਗਲ ਬਾਹਲਾ ਓ ਸੀ ਬਹੁਤ ਸਿਆਣੀ,
ਲੇਖਕ
ਪਾਗਲ ਸੁੰਦਰਪੁਰੀਯਾ
+919649617982