Saturday, 25 December 2021

ਸੱਚੀਆਂ ਗੱਲਾਂ

ਜ਼ਿੰਦਗੀ ਵਿੱਚ ਸਿੱਖੀਆਂ ਗੱਲਾਂ ਲਿਖਤਾਂ ਵਿੱਚ ਕਹਿਣੀਆਂ

ਪਹਿਲਾਂ ਵੀ ਸੱਚੀਆਂ ਸਨ ਇਹ ਸੱਚੀਆਂ ਹੀ ਰਹਿਣੀਆਂ


ਲਾਕੇ ਉਂਗਲਾਂ ਝਾਲ ਮਾਰ ਡੱਬੂ ਕੰਧ ਤੇ ਬਹਿੰਦੇ ਨੇ

ਮੂੰਹ ਤੇ ਸਿਫ਼ਤਾਂ ਕਰਕੇ ਪਿੱਠ ਪਿੱਛੇ ਮਾੜਾ ਕਹਿੰਦੇ ਨੇ

ਇਹਨਾਂ ਕਰਕੇ ਕਈਆਂ ਕਸੀਏ ਦੇ ਨਾਲ ਖਹਣੀਆਂ

ਪਹਿਲਾਂ ਵੀ ਸੱਚੀਆਂ ਸਨ ਇਹ ਸੱਚੀਆਂ ਹੀ ਰਹਿਣੀਆਂ

ਜ਼ਿੰਦਗੀ ਵਿੱਚ ਸਿੱਖੀਆਂ ਗੱਲਾਂ


ਸ਼ਰਮ ਨਾ ਕਿਸੇ ਦੀ ਕਰਦੀ ਕਦੇ ਬਦਕਾਰ ਜਨਾਨੀ

ਬੰਦਾ ਜੇ ਘਰ ਨਾ ਸਾਂਭੇ ਹੁੰਦੀ ਹੈ ਅਕਸਰ ਹਾਨੀ

ਕੋਕੋ ਦੇ ਬਚਿਆਂ ਨੇ ਕੋ ਕੋ ਹੀ ਕਹਿਣੀਅ

ਪਹਿਲਾਂ ਵੀ ਸੱਚੀਆਂ ਸਨ ਇਹ ਸੱਚੀਆਂ ਹੀ ਰਹਿਣੀਆਂ

ਜ਼ਿੰਦਗੀ ਵਿੱਚ ਸਿੱਖੀਆਂ ਗੱਲਾਂ


ਗੁਰੂਆਂ ਦੇ ਬਾਝੋਂ ਰਹਿੰਦੇ ਅਕਲਾਂ ਦੇ ਖੂਹ ਖਾਲੀ

ਸਿੱਕੇ ਤਾਂ ਅਸਲੀ ਚੱਲਦੇ ਚੱਲਦੇ ਨੇ ਕਿੱਥੇ ਜ਼ਾਲੀ

ਗਧਿਆਂ ਦੇ ਕਾਠੀਆਂ ਕਦੇ ਨਹੀਂ ਪੈਣੀਆਂ

ਪਹਿਲਾਂ ਵੀ ਸੱਚੀਆਂ ਸਨ ਇਹ ਸੱਚੀਆਂ ਹੀ ਰਹਿਣੀਆਂ

ਜ਼ਿੰਦਗੀ ਵਿੱਚ ਸਿੱਖੀਆਂ ਗੱਲਾਂ


ਸੁੰਦਰਪੁਰੇ ਦੇ ਪਾਗਲ ਨੂੰ ਏ ਦੁਨੀਆਂ ਕਹੇ ਸਿਆਣਾ

ਮਿੱਟੀ ਦੇ ਵਿੱਚ ਮਿੱਟੀ ਹੋਣਾ ਨਾਲ ਨਹੀਂ ਕੁੱਝ ਵੀ ਜਾਣਾ

ਦਸ ਫੇਰ ਕਿਹੜੀ ਗੱਲੋਂ ਐਵੇਂ ਟੈਂਸ਼ਨਾਂ ਲੈਣੀਆਂ

ਪਹਿਲਾਂ ਵੀ ਸੱਚੀਆਂ ਸਨ ਇਹ ਸੱਚੀਆਂ ਹੀ ਰਹਿਣੀਆਂ

ਜ਼ਿੰਦਗੀ ਵਿੱਚ ਸਿੱਖੀਆਂ ਗੱਲਾਂ

✍️ਪਾਗਲ ਸੁੰਦਰਪੁਰੀਆ

9649617982

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...