ਗੱਲਾਂ ਗੱਲਾਂ ਵਿੱਚ ਐਸੀ ਗੱਲ ਹੋਜੇ,
ਕਦੇ ਖਿਲਾਫ਼ ਮੇਰੇ ਕਦੇ ਵੱਲ ਹੋਜੇ,
ਬੇਤੁੱਕੀ ਗੱਲ ਨਾਲ ਪੈ ਵੈਰ ਜਾਂਦੇ,
ਚੰਗੀ ਗੱਲ ਨਾਲ ਮਸਲਾ ਹੱਲ ਹੋਜੇ,
ਮਿੱਠੀ ਗੱਲ ਦਿਲਾਂ 'ਚ ਪਿਆਰ ਪਾਵੇ
ਕੀਤੀ ਲਾਕੇ ਗੱਲ ਤਾਂ ਸੀਨੇ ਸੱਲ ਹੋਜੇ,
ਪਾਗਲ" ਨੂੰ ਤਾਹਨੇ ਮਿਲਦੇ ਨੇ ਗੱਲਾਂ 'ਚ
ਏ ਗੱਲਾਂ ਨੂੰ ਕਹਦਿਓ ਕੋਈ ਨਾ ਚੱਲ ਹੋਜੇ।
✍️ਪਾਗਲ ਸੁੰਦਰਪੁਰੀਆ