Tuesday, 13 April 2021

ਕਹਾਣੀ --- ਲੰਬੜਦਾਰੀ

 ਸੁੱਚਾ ਸਿੰਘ ਲੰਬੜਦਾਰ ਦੇ ਨੋਹ, ਪੁੱਤ, ਪੋਤੇ ਭਾਂਵੇ ਸਿੱਧੇ ਮੂੰਹ ਨਹੀਂ ਬੋਲਦੇ ਸਨ ਪਰ ਅੱਜ ਵੀ ਲੰਬੜਦਾਰ ਨੂੰ ਪਿੰਡ ਦੇ ਲੋਕ ਪੂਰੀ ਇੱਜਤ ਦਿੰਦੇ ਸੀ। ਲੰਬੜਦਾਰ ਦੀ ਸਿਆਣਪ ਦੇ ਚਰਚੇ ਆਸੇ ਪਾਸੇ ਦੇ ਪਿੰਡਾਂ ਵਿੱਚ ਹੁੰਦੇ ਸੀ, ਇਸ ਕਰਕੇ ਦੋ ਭਰਾਵਾਂ ਦੀ ਇੱਕ ਪੰਚਾਇਤੀ ਵਿੱਚ ਲੰਬੜਦਾਰ ਨੂੰ ਸੱਦਿਆ ਗਿਆ। ਸੱਥ ਵਿੱਚ ਪੰਚਾਇਤ ਬੈਠੀ ਸੀ ਪਰ ਲੋਕ ਲੰਬੜਦਾਰ ਨੂੰ ਉਡੀਕ ਰਹੇ ਸੀ। ਥੋੜ੍ਹੀ ਦੇਰ ਵਿੱਚ ਲੰਬੜਦਾਰ ਖੂੰਡੇ ਦਾ ਸਹਾਰਾ ਲੈਕੇ ਸੱਥ ਵਿੱਚ ਪੁੱਜ ਗਿਆ। ਸ਼ਿੰਦਾ ਅਤੇ ਭਿੰਦਾ ਨਾਂ ਦੇ ਦੋ ਭਰਾਵਾਂ ਦੀ ਜਮੀਨ ਦੀ ਵੰਡ ਦਾ ਰੌਲਾ ਸੀ। ਭਿੰਦਾ ਚੰਗੀ ਜਮੀਨ ਦੀ ਮੰਗ ਕਰਦਾ ਸੀ ਅਤੇ ਸ਼ਿੰਦਾ ਬਰਾਬਰ ਦਾ ਹੱਕ ਮੰਗਦਾ ਸੀ ਪਰ ਮੈਂਬਰ ਸਰਪੰਚ ਆਪਣੇ ਖਾਸ ਭਿੰਦੇ ਦੀ ਗੱਲ ਨੂੰ ਜਿਆਦਾ ਤਵੱਜੋ ਦਿੰਦੇ ਸੀ ਤਾਂ ਲੰਬੜਦਾਰ ਨੇ ਮੈਂਬਰ ਸਰਪੰਚ ਨੂੰ ਟੋਕ ਦਿੱਤਾ ਅਤੇ ਕਿਹਾ ਪਿੰਡ ਵਾਲਿਓ ਅਸਲ ਗੱਲ ਏ ਹੈ ਕਿ ਵੰਡ ਚੰਗੀ ਮਾੜੀ ਜਮੀਨ ਦੇਖਕੇ ਕੀਤੀ ਜਾਵੇ, ਤਾਂ ਕੇ ਸ਼ਿੰਦੇ ਅਤੇ ਭਿੰਦੇ ਦੋਹਾਂ ਨੂੰ ਕੋਈ ਘਾਟਾ ਨਾ ਲੱਗੇ,, ਸਾਰੇ ਲੋਕ ਸਹਿਮਤ ਹੋ ਗਏ ਪਰ ਭਿੰਦਾ ਸਿਰਫ਼ ਚੰਗੀ ਜਮੀਨ ਦੀ ਜਿੱਦ ਕਰਨ ਲੱਗਾ। ਪਰ ਗੱਲ ਲੰਬੜਦਾਰ ਦੀ ਜੁਬਾਨ ਚੋਂ ਨਿਕਲੀ ਸੀ ਇਸ ਲਈ ਭਿੰਦੇ ਨੂੰ ਮੋੜਨੀ ਔਖੀ ਹੋ ਗਈ। ਐਨੇ ਵਿੱਚ ਦੀ ਭਿੰਦੇ ਦਾ ਸੀਰੀ ਬੋਲਿਆ, ਬਾਈ ਭਿੰਦੇ ਤੂੰ ਕੀਹਦੀ ਗੱਲ ਨਾਲ ਸਹਿਮਤ ਹੋਈ ਜਾਣਾ, 'ਲੰਬੜਦਾਰ ਦੀ। ਏ ਥੋੜ੍ਹੀ ਲੜਾਈ ਮੁਕਾਉਗਾ, ਲੰਬੜਦਾਰ?? ਓਏ ਲੋਕੇ ਲੰਬੜਦਾਰ ਦੀ ਆਪਣੇ ਘਰੇ ਤਾਂ ਪੁੱਛ ਪੜਤਾਲ ਹੈਨੀ ਗੀ, ਘਰੇ ਰੋਜ਼ ਇਹਦੇ ਨਾਲ ਕੁੱਤੇ ਖਾਣੀ ਹੁੰਦੀ ਹੈ। ਵੱਡਾ ਲੰਬੜਦਾਰ..! ਘਰੇ ਗੋਲਾਪੁਣਾ ਬਾਹਰ ਲੰਬੜਦਾਰੀਆਂ,, ਭਿੰਦੇ ਦੇ ਸੀਰੀ ਦੀਆਂ ਗਲਾਂ ਲੰਬੜਦਾਰ ਦੇ ਸੀਨੇ ਛੁਰੀਆਂ ਵਾਂਗੂੰ ਵੱਜੀਆਂ, ਅਤੇ ਚੁੱਪ ਚਪੀਤਾ ਸੱਥ ਚੋਂ ਘਰ ਆਕੇ ਆਪਣੀ ਘਰਵਾਲੀ ਕਰਤਾਰੋ ਕੋਲ ਬੈਠ ਗਿਆ, ਕਰਤਾਰੋ ਨੇ ਪੁੱਛਿਆ, ਕਿ ਗੱਲ ਸਰਦਾਰਾ ਬੋਲਦਾ ਨਹੀਂ? ਲੰਬੜਦਾਰ ਦੀਆਂ ਅੱਖਾਂ ਚੋਂ ਪਾਣੀ ਡਿਗੱਣਾ ਸ਼ੁਰੂ ਹੋ ਗਿਆ। ਕਰਤਾਰੋ ਨੇ ਪਾਣੀ ਫੜਾਕੇ ਫੇਰ ਪੁੱਛਿਆ। ਸਰਦਾਰਾ ਕਿ ਗੱਲ ਹੈ? ਰੋਂਦਾ ਰੋਂਦਾ ਲੰਬੜਦਾਰ ਕਹਿੰਦਾ ਅੱਜ ਜੀਉਂਦਾ ਹੀ ਮਰ ਗਿਆ। ਅੱਜ ਤੱਕ ਕਿਸੇ ਨੇ ਮੇਰੀ ਪੰਚਾਇਤ ਚ ਗੱਲ ਨਹੀਂ ਸੀ ਮੋੜੀ, ਪਰ ਅੱਜ ਦਿਵਾਨੀ ਦੇ ਬੰਦੇ ਨੇ ਮੇਰਾ ਭਰੀ ਪੰਚਾਇਤ ਚ ਹਝਾ ਲਾਹ ਦਿੱਤਾ। ਓਵੀ ਆਵਦੇ ਜੰਮਿਆਂ ਤੋਂ ਮਿਲੀਆਂ ਠੋਕਰਾਂ ਕਰਕੇ, ਕਰਤਾਰੋ ਮੇਰਾ ਤਾਂ ਹੁਣ ਜੀਣ ਨੂੰ ਜੀਅ ਨਹੀਂ ਕਰਦਾ। ਸਾਰੀ ਉਮਰ ਸਿਰ ਉੱਚਾ ਕਰਕੇ ਤੁਰਿਆ ਲੰਬੜਦਾਰ ਅੱਜ ਸੱਥ ਚ ਜਾਣ ਜੋਗਾ ਵੀ ਨਹੀਂ ਰਿਹਾ। ਹੋਰ ਕਿ ਕੀ ਵਖਾਵੇਂਗਾ ਰੱਬਾ? ਸਾਰੀ ਉਮਰ ਟੋਹਰ ਨਾਲ ਕੀਤੀ ਬੁੱਢੇ ਵਰ੍ਹੇ ਰੁਲਗੀ ਲੰਬੜਦਾਰੀ,, ਤੇ ਭੁੱਬਾ ਮਾਰਦਾ ਲੰਬੜਦਾਰ ਕਹਿਣ ਲੱਗ ਪਿਆ  ਚੱਕਲਾ ਓਏ ਰਬਾ ਚੱਕਲਾ । ਉੱਚੀ ਉੱਚੀ ਭੁੱਬਾਂ ਮਾਰਦੇ ਲੰਬੜਦਾਰ ਨੂੰ ਦਿੱਲ ਦਾ ਦੌਰਾ ਪੈ ਗਿਆ ਅਤੇ ਲੰਬੜਦਾਰ ਨੂੰ ਸਾਹ ਚਲਣੇ ਬੰਦ ਹੋ ਜਾਂਦੇ ਨੇ ਤੇ ਫ਼ੇਰ ਸਾਰਾ ਪਰਿਵਾਰ ਲੰਬੜਦਾਰ ਨੂੰ ਰੋਣ ਲੱਗ ਪੈਂਦਾ ਹੈ।


    ਕਹਾਣੀਕਾਰ

 ✍️ਪਾਗਲ ਸੁੰਦਰਪੁਰੀਆ

9649617982

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...