ਇ -- ਇਲਮ, ਇਮਾਨ
ਚ -- ਚੇਤਨਾ, ਚਰਿਤ੍ਰ
ਹ -- ਹੁਨਰ, ਹਲੀਮੀ
ਰ -- ਰਸ, ਰਈਅਤ
ਅ -- ਅਨੰਦ, ਅੰਬਰ
ਚਿਹਰਾ ਪੰਜ ਵਰਨਾਂ ਦਾ ਸ਼ਬਦ ਨਹੀਂ ਇੱਕ ਚਿਹਰਾ ਏ,
ਉਹਦਾ., ਮੇਰਾ., ਤੇਰਾ., ਅਤੇ ਸੱਭ ਦਾ ਇੱਕ ਚਿਹਰਾ ਏ,
ਚਿਹਰੇ ਅੰਦਰ ਕਿੰਨੇ ਚਿਹਰੇ ਕਿੱਦਾਂ ਵੇਖੇ "ਸੁੰਦਰਪੁਰੀਆ"
ਜ਼ੇਰਾ ਕਰ ਦੱਸ ਦੇ ਪਹਿਲਾਂ ਕਿ "ਪਾਗਲ" ਇੱਕ ਚਿਹਰਾ ਏ।
✍️ਪਾਗਲ ਸੁੰਦਰਪੁਰੀਆ