Monday, 12 April 2021

ਮਾੜਿਆਂ ਨੂੰ ਸਲਾਹ

 ਕਿੱਸਾ ਪਾਗਲ ਦਾ

ਆਪਾਂ ਇੱਕ ਗੱਲ ਅੱਜ ਕੱਲ ਅਕਸਰ ਸੁਣਦੇ ਹਾਂ ਕਿ ਤਕੜੇ ਲੋਕ ਮਾੜੇ ਲੋਕਾਂ ਦਾ ਸ਼ੋਸ਼ਣ ਕਰਦੇ ਹੈ ਜਾਂ ਕਹਿ ਲਈਏ "ਹਮੇਸ਼ਾ ਤਕੜੇ ਮਾੜੇ ਨੂੰ ਦੱਬ ਕੇ ਰੱਖਦੇ ਹਨ।

ਪਹਿਲਾਂ ਏ ਗੱਲ ਮੈਂ ਖੁੱਦ ਵੀ ਮੰਨਦਾ ਸੀ ਪਰ ਹੁਣ ਨਹੀਂ  ਕਿਉਂਕਿ ਆਰਥਿਕ, ਸਮਾਜਿਕ, ਮਾਨਸਿਕ ਅਤੇ ਸ਼ਰੀਰਕ ਤੌਰ ਤੇ ਮਾੜਾ (ਕਮਜ਼ੋਰ) ਇਨਸਾਨ ਏ ਮਹਿਸੂਸ ਕਰਦਾ ਹੈ ਕਿ ਓ ਬਹੁਤ ਕਮਜ਼ੋਰ ਹੈ ਜੇ ਕੋਈ ਮੁਸੀਬਤ ਉਸ ਤੇ ਆ ਗਈ ਤਾਂ ਓ ਕਿ ਕਰੇਗਾ ਇਸ ਲਈ ਉਹਨੂੰ ਸਹਾਰੇ ਦੀ ਲੋੜ ਮਹਿਸੂਸ ਹੁੰਦੀ ਹੈ। ਆਪਣੀ ਲੋੜ ਨੂੰ ਪੂਰੀ ਕਰਨ ਲਈ ਇੱਕ ਸਹਾਰਾ ਲੱਭਦਾ ਹੈ ਤੇ ਓ ਸਹਾਰਾ ਆਪਣੇ ਤੋਂ (ਆਰਥਿਕ, ਸਮਾਜਿਕ, ਮਾਨਸਿਕ ਅਤੇ ਸ਼ਰੀਰਕ ਤੌਰ ਤੇ ) ਤਾਕਤਵਰ ਇਨਸਾਨ ਨੂੰ ਬਣੋਦਾ ਹੈ ਅਤੇ ਚਾਪਲੂਸੀ ਕਰਨੀ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਲੋੜ ਤਕੜੇ ਨੂੰ ਨਹੀਂ ਮਾੜੇ ਨੂੰ ਹੈ ਤੇ ਚਾਪਲੂਸੀ ਵੀ ਫੇਰ ਮਾੜਾ ਹੀ ਕਰਦਾ। ਜਦੋਂ ਚਾਪਲੂਸੀ ਕਰਨ ਲੱਗਦਾ ਹੈ ਤਾਂ ਸਮਝ ਲੈਣਾ ਚਾਹੀਦਾ ਕਿ ਓ ਇਨਸਾਨ ਆਪਣੇ ਮੂਲ ਵਿਚਾਰਾਂ ਨੂੰ ਕਿਸੇ ਦਾ ਗ਼ੁਲਾਮ ਕਰ ਦਿੰਦਾ ਹੈ। ਗ਼ੁਲਾਮੀ ਤਾਂ ਗ਼ੁਲਾਮੀ ਹੁੰਦੀ ਹੈ ਚਾਹੇ ਵਿਚਾਰਿਕ ਹੋਵੇ ਜਾਂ ਸ਼ਰੀਰਕ,, ਫੇਰ ਓ ਇਨਸਾਨ ਗ਼ੁਲਾਮੀ ਦੀਆਂ ਜੰਜੀਰਾਂ ਪਾਕੇ ਤਕੜੇ ਇਨਸਾਨ ਦੇ ਪੈਰਾਂ ਥੱਲੇ ਦੱਬਿਆ ਰਹਿੰਦਾ ਅਤੇ ਆਪਣਾ ਸ਼ੋਸ਼ਣ ਕਰਵੋਂਦਾ ਰਹਿੰਦਾ। ਜੇ ਮਾੜਾ ਇਨਸਾਨ ਤਕੜੇ ਦੇ ਥੱਲੇ ਦੱਬਿਆ ਹੋਇਆ ਏ ਉਸਦਾ ਖੁੱਦ ਦਾ ਕਸੂਰ ਹੈ। ਤਕੜੇ ਨੂੰ ਕਿਸ ਗੱਲ ਦਾ ਦੋਸ਼ ?

ਮੈਂ ਏ ਕਹਿਣਾ ਚਾਹੁੰਦਾ ਹਾਂ ਤੁਸੀਂ ਕਿੰਨੇ ਵੀ ਆਰਥਿਕ, ਸਮਾਜਿਕ, ਮਾਨਸਿਕ ਅਤੇ ਸ਼ਰੀਰਕ ਤੌਰ ਤੇ ਮਾੜੇ ਹੋਂ ਕਿਸੇ ਦਾ ਸਹਾਰਾ ਨਾ ਲੱਭੋ, ਆਪਣੇ ਆਪ ਨੂੰ ਅਪਣਾ ਸਹਾਰਾ ਬਣਾਓ, ਏ ਕਰੋਂਗੇ ਤਾਂ ਤੁਹਾਡੇ ਆਪਣੇ ਵਿਚਾਰ ਜਿੰਦਾ ਰਹਿਣਗੇ, ਮੈਂ ਦਾਅਵੇ ਨਾਲ ਕਹਿ ਸੱਕਦਾ ਹਾਂ ਕਿ ਕੋਈ ਕਿੰਨਾ ਵੀ ਤਕੜਾ ਹੋਵੇ ਤੁਹਾਨੂੰ ਦੱਬ ਨਹੀਂ ਸਕੂਗਾ,,

ਮੈਂ ਇੱਕ ਦਿਨ ਪਹਿਲਾਂ ਦਾ ਇੱਕ ਕਿੱਸਾ ਦੱਸਦਾ ਹਾਂ ਜਦੋਂ ਮੈਨੂੰ ਇਸ ਗੱਲ ਦੀ ਸੋਝੀ ਪਈ,,।


ਮੈਂ ਸੱਤ ਦਿਨ ਪਹਿਲਾਂ ਸੈਕੜਾਂ ਮੁਰਗ਼ੀ ਦੇ ਚੂਜੇ ਲੈਕੇ ਆਇਆ ਹਾਂ, ਓਹਨਾਂ ਦੀ ਸਾਂਭ ਸੰਭਾਲ ਮੈਂ ਖੁੱਦ ਕਰਦਾ ਹਾਂ ਓਹਨਾਂ ਦਾ ਰਹਿਣਾ, ਖਾਣ, ਦਵਾਈ ਦਾ ਪੂਰਾ ਬੰਦੋਬਸਤ ਦਿਨ ਵਿੱਚ ਕਈ ਵਾਰੀ ਵੇਖਦਾ ਹਾਂ, ਫਿਰ ਵੀ ਕਈ ਚੂਜੇ ਮਰ ਰਹੇ ਸੀ। ਮੈਂ ਕਈ ਮਾਹਰ ਡਾਕਟਰਾਂ ਨਾਲ ਗੱਲ ਕੀਤੀ ਓਹਨਾਂ ਦੀ ਦੱਸੀ ਦਵਾਈ ਚਾਲੂ ਕਰਤੀ ਡਾਕਟਰਾਂ ਦਾ ਕਹਿਣਾ ਸੀ ਕਿ ਚੂਜੇ ਕਮਜ਼ੋਰ ਹਨ। ਮੈਂ ਰਾਤ ਨੂੰ ਰੋਟੀ ਖਾਣ ਤੋਂ ਪਹਿਲਾਂ ਰੋਜ਼ ਦੀ ਤਰ੍ਹਾਂ ਓਹਨਾਂ ਕੋਲ ਗੇੜਾ ਮਾਰਨ ਗਿਆ ਤੇ ਓਹਨਾਂ ਵੱਲ ਵੇਖਕੇ ਮੇਰਾ ਮਨ ਉਦਾਸ ਹੋ ਗਿਆ ਤੇ ਕੁੱਝ ਸਮਾਂ ਮੇਰਾ ਓਹਨਾਂ ਕੋਲ ਬੈਠਣ ਨੂੰ ਦਿੱਲ ਕੀਤਾ ਤੇ ਮੈਂ ਬਹਿ ਗਿਆ। ਕੁਝ ਮਿੰਟਾਂ ਵਿੱਚ ਚੁਜੇ ਇੱਕ ਜਗ੍ਹਾ ਤੇ ਦੀਵਾਰ ਆਲੇ ਪਾਸੇ ਕੱਠੇ ਹੋਣੇ ਸ਼ੁਰੂ ਹੋਏ ਮੈਂ ਆਪਣੇ ਫੋਨ ਦਾ ਕੈਮਰਾ ਚਾਲੂ ਕਰ ਲਿਆ ਤੇ ਵੇਖਿਆ ਕਿ ਮਾੜੇ ਚੁਜਿਆਂ ਨੂੰ ਸੌਣ ਵੇਲੇ ਦੋ ਚੀਜਾਂ ਦੀ ਲੋੜ ਮਹਿਸੂਸ ਹੋਈ, ਇੱਕ ਗਰਮਾਹਟ, ਦੂਜੀ ਸਿੱਧਾ ਬੈਠਕੇ ਸੌਣ ਵਾਸਤੇ ਆਸੇ ਪਾਸੇ ਸਹਾਰਾ, ਤੇ ਆਪਣੀ ਲੋੜ ਨੂੰ ਪੂਰਾ ਕਰਨ ਲਈ ਓ ਤਕੜੇ ਚੂਜਿਆਂ ਦੇ ਵਿੱਚ ਵੜਦੇ ਗਏ, ਹੁਣ ਮਾੜਾ ਚੂਜਾ ਤਾਂ (ਵੱਡੇ) ਤਕੜੇ ਚੂਜਿਆਂ ਦੇ ਉੱਤੇ ਚੜ੍ਹ ਨਹੀਂ ਸੱਕਦੇ, ਜੇ ਚੜਣਗੇ ਤਾਂ ਤਕੜੇ

ਹੀ ਚੜਣਗੇ,, ਇਸ ਤਰ੍ਹਾਂ ਮਾੜੇ ਚੂਜੇ ਤਕੜਿਆਂ ਦੇ ਥੱਲੇ ਦੱਬੇ ਗਏ, ਮੇਰੇ ਫੋਨ ਦੇ ਕੈਮਰੇ ਵਿੱਚ ਰਿਕੌਰਡ ਹੁੰਦਾ ਰਿਆ, ਫ਼ਿਰ ਮੈਂ ਹੱਥੋ ਹੱਥ ਮਾੜੇ ਚੂਜੀਆਂ ਨੂੰ ਅੱਡ ਤੇ ਤਕੜਿਆਂ ਨੂੰ ਅੱਡ ਕਰ ਦਿੱਤਾ ਅਤੇ ਅਗਲੀ ਸਵੇਰ ਵੇਖਿਆ ਤਾਂ ਸੱਭ ਸਹੀ ਸਲਾਮਤ ਸਨ।


ਓ ਜਾਨਵਰ ਮੇਰੇ ਕੋਲ ਹੈ ਓਹਨਾਂ ਨੂੰ ਸੰਭਾਲ ਲਿਆ ਤੇ ਓ ਮਰਨੋਂ ਬੱਚ ਗਏ,,


ਇਨਸਾਨ ਕੋਲ ਤਾਂ ਜਾਨਵਰ ਤੋਂ ਬੁੱਧੀ ਵੀ ਜਿਆਦਾ ਹੈ ਤੇ ਸਾਧਨ ਵੀ ਫ਼ੇਰ ਕਿਓਂ ਨਹੀਂ ਤਕੜਿਆਂ ਥੱਲੇ ਦੱਬ ਕੇ ਮਰਨ ਤੋਂ ਬੱਚ ਸਕਦਾ,,।

ਇਸਲਈ ਆਪਣੇ ਵਿਚਾਰ ਜਿੰਦਾ ਰੱਖੋ, ਤਕੜਿਆਂ ਦੀ ਚਾਪਲੂਸੀ ਛੱਡੋ, ਖੁੱਦ ਦਾ ਸਹਾਰਾ ਖੁੱਦ ਬਣੋ,, ਕੋਈ ਵੀ ਤਕੜਾ ਕਿਸੇ ਮਾੜੇ ਨੂੰ ਨਹੀਂ ਦੱਬ ਸੱਕਦਾ ।


✍️ ਪਾਗਲ ਸੂੰਦਰਪੁਰੀਆ

Whatsapp 9649617982


ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...