Saturday, 16 September 2023

ਸੱਚੇ ਬੰਦੇ

ਸੱਚੇ ਸੁੱਚੇ ਬੰਦੇ ਨੂੰ ਝੂਠਾ ਏ ਬਨਾਉਂਦੀ ਦੁਨੀਆਂ,
ਇੱਜ਼ਤ ਕਰੀ ਨੂੰ ਜ਼ੁਲਮ ਏ ਬਨਾਉਂਦੀ ਦੁਨੀਆਂ,
ਕਿੱਥੇ ਕਿੱਥੇ ਕਿਵੇਂ ਕਿਵੇਂ ਕਿੱਦਾਂ ਪੈਰ ਧਰਨਾਂ...
ਬਹੁਤ ਪਾੜ੍ਹੀ ਆ ਤੇ ਬਹੁਤ ਪੜ੍ਹਾਉਂਦੀ ਦੁਨੀਆਂ
"ਪਾਗਲ" ਨੇ ਕੁੱਝ ਨਹੀਂ ਸਿੱਖਿਆ ਕਦੇ ਨਾਨਕਾ..
ਜੋ ਕੁੱਝ ਵੀ ਸਿਖਾਉਂਦੀ ਹੈ ਸਿਖਾਉਂਦੀ ਦੁਨੀਆਂ।
✍️ਪਾਗਲ ਸੁੰਦਰਪੁਰੀਆ

Tuesday, 5 September 2023

ਰਾਜਨੀਤੀ

ਸਮਾਂ ਬਹੁਤ ਬਲਵਾਨ ਹੁੰਦਾ ਹੈ ਸਮਝ ਲਵੋ.. ਲੜਾਕੂ ਨਾਲ ਵੀ ਹਮਦਰਦੀ ਦਿਖਾਉਂਦਾ ਏ,ਬਿਗੜੇ ਹੋਏ ਪਿੰਡ ਦੇ ਮੁੰਡੇ ਸੁੰਦਰਪੁਰੀਏ ਨੂੰ..ਇੱਕ ਪਾਗਲ ਨੂੰ ਸਰਪੰਚ ਆਖ ਬਲਾਉਂਦਾ ਏ,ਜਾਣਦਾ ਨਹੀਂ ਮੇਰੀ ਫ਼ਿਤਰਤ ਤੇ ਮੇਰੇ ਬਾਰੇ ਓਹ..ਉਂਜ ਵੱਡੇ ਲੀਡਰ ਦਾ ਖਾਸਮ ਖ਼ਾਸ ਕਹੋਂਦਾ ਏ।✍️ਪਾਗਲਪੁਰਾਣੇ ਸਰਪੰਚ ਨੇ ਪੁਰਾਣੇ ਮੰਤਰੀ ਨਾਲ ਮੇਰੀ ਗੱਲ ਕਰਾਈ ਓਹ ਬੇਚਾਰਾ ਮੇਰੇ ਬਾਰੇ ਨਹੀਂ ਜਾਣਦਾ ਸੀ😂😂😂 ਹਾਸੋ ਹੀਣੀ ਗਲ ਹੈ😂😂 ਸੱਚੀ ਯਾਰ 

Monday, 4 September 2023

ਨਾਨਕ ਸਾਹਿਬ ਜੀ ਦੀ ਕਿਰਪਾ

ਨਾਨਕਾ ਬਖਸ਼ੀ ਉਹਨਾਂ ਨੂੰ ਜਿਹੜੇ ਤੇਰੇ ਦਰ ਤੋ ਮੰਗਦੇ ਨੇ,
ਤੇਰੇ ਤੋਂ ਅਤੇ ਤੇਰੀ ਬਣਾਈ ਕੁਦਰਤਿ ਤੋਂ ਬੇਚਾਰੇ ਸੰਗਦੇ ਨੇ,
"ਪਾਗਲ" ਤੇਰਾ ਉਹਨਾਂ ਨੂੰ ਦਿੱਸਦਾ ਹਰ ਥਾਂ ਥਾਂ ਰਹਿੰਦਾ..
ਉਹ ਜਿਸ ਗਲੀ, ਚੁਰਸਤੇ, ਰਸਤੇ ਨਾਨਕਾ ਲੰਘਦੇ ਨੇ।
✍️ਪਾਗਲ ਸੁੰਦਰਪੁਰੀਆ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...