Tuesday, 5 May 2020

ਪਿਆਰ ਚ ਪਾਗਲ -- ਗੀਤ

ਪਿਆਰ ਚ ਪਾਗਲ ਕਰਕੇ ਦੱਸ ਕਿਓਂ ਰੋਲ ਗਈ.
ਜੀਣ ਮਰਨ ਦੀਆਂ ਕਸਮਾਂ ਦੱਸ ਕਿਓਂ ਤੋੜ ਗਈ.

ਦਿੱਲ  ਤੇਰਾ ਸੀ ਕਾਲਾ ਰੰਗ ਦੀਏ ਚਿੱਟੀਏ ਨੀ,
ਸੱਪਣੀ ਬਣਕੇ ਡੱਸ ਗਈ ਮੂੰਹ ਦੀਏ ਮਿੱਠੀਏ ਨੀ,
ਜ਼ਹਿਰ ਜੁਦਾਈਆਂ ਵਾਲਾ ਦੱਸ ਕਿਓਂ ਘੋਲ ਗਈ..
ਪਿਆਰ ਚ ਪਾਗਲ ਕਰਕੇ ਦੱਸ ਕਿਓਂ ਰੋਲ ਗਈ..

ਫ਼ਿਲਮਾਂ ਵੇਖਣ ਨਾਲ ਮੇਰੇ ਤੂੰ PVR ਵਿੱਚ ਜਾਂਦੀ ਸੀ
ਸੀ ਚੰਗਾ ਓਦੋਂ ਲੱਗਦਾ ਹਾਂ ਜੇਬ ਚ ਮੇਰੇ ਗਾਂਧੀ ਸੀ
ਹਾਂ ਹੁਣ  ਤੂੰ ਮੈਂਨੂੰ ਕਹਿਕੇ ਦੱਸ ਕਿਓਂ Lol ਗਈ...
ਪਿਆਰ ਚ ਪਾਗਲ ਕਰਕੇ ਦੱਸ ਕਿਓਂ ਰੋਲ ਗਈ..

ਜਾਣ ਬਰੋਬਰ ਰੱਖਿਆ ਤੇਰਾ ਇੱਕ ਇੱਕ ਨੱਖਰਾ ਸੀ
ਸਮਝ ਗਿਆ ਮੈਂ ਅੜੀਏ ਤੇਰੀ ਬਲੀ ਦਾ ਬੱਕਰਾ ਸੀ
ਆਪਣੇ  ਮੂੰਹੋ ਏ ਪੋਲਾਂ ਦੱਸ ਕਿਓਂ ਖੋਲ ਗਈ..
ਪਿਆਰ ਚ ਪਾਗਲ ਕਰਕੇ ਦੱਸ ਕਿਓਂ ਰੋਲ ਗਈ..

ਅਕਸਰ ਕੰਡੇ ਓਹਲੇ ਹੁੰਦੇ ਸੋਹਣੇ ਫੁੱਲਾਂ ਦੇ,
ਸੁੰਦਰਪੁਰੀਆ ਕਰਦਾ ਹੁਣ ਪਛਤਾਵੇ ਭੁੱਲਾ ਦੇ,
ਮੇਰਾ ਕੀ ਤੂੰ ਲਗਦਾ ਏਂ ਜੱਦ ਬੋਲ ਗਈ..
ਪਿਆਰ ਚ ਪਾਗਲ ਕਰਕੇ ਦੱਸ ਕਿਓਂ ਰੋਲ ਗਈ..


✍️ਪਾਗਲ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...