Tuesday, 2 June 2020

ਦੁਸ਼ਮਣਾਂ ਤੋਂ ਨਹੀਂ ਅੱਜ ਕੱਲ ਯਾਰਾਂ ਤੋਂ ਡਰ ਲੱਗਦਾ



ਦੁਸ਼ਮਣਾਂ ਤੋਂ ਨਹੀਂ ਅੱਜ ਕੱਲ ਯਾਰਾਂ ਤੋਂ ਡਰ ਲੱਗਦਾ,
ਗੁੰਡੇ ਬਦਮਾਸ਼ਾਂ ਤੋਂ ਨਹੀਂ ਸਰਕਾਰਾਂ ਤੋਂ ਡਰ ਲੱਗਦਾ,

ਜਾਲਮਾਂ ਹੱਥੋਂ ਜੁਲਮ ਸਹਿਣ ਦੀ ਆਦਤ ਪੈ ਗਈ ਏ
ਪਰ ਔਖੇ ਵੱਕਤ ਦੀਆਂ ਮਾਰਾਂ ਤੋਂ ਡਰ ਲਗਦਾ ।

ਸਾਰੀ ਉਮਰ ਗਵਾਕੇ ਮਿਹਨਤ ਨਾਲ ਕਮਾਏ ਬੰਦੇ ਨੇ
ਵਿੱਚ ਬੁਢਾਪੇ ਟੁੱਟਦੇ ਪਰਿਵਾਰਾਂ ਤੋਂ ਡਰ ਲੱਗਦਾ ।

ਸ਼੍ਰੀ ਸਾਹਿਬ ਸੀ ਦਿੱਤਾ ਗੁਰੂ ਨੇ ਜ਼ੁਲਮ ਮਟਾਉਣ ਲਈ
ਪਰ ਹੁਣ ਨਿਘਾਂ ਦੀਆਂ ਤਲਵਾਰਾਂ ਤੋਂ ਡਰ ਲਗਦਾ ।

ਪਾਕਿਸਤਾਨ, ਚੀਨ, ਨੇਪਾਲ ਤੋਂ ਦੇਸ਼ ਨੂੰ ਖ਼ਤਰਾ ਨਹੀਂ
ਦਿੱਲੀ ਦੇ ਵਿੱਚ ਬੈਠੇ ਪੱਤਰਕਾਰਾਂ ਤੋਂ ਡਰ ਲੱਗਦਾ ।

ਇੱਕ ਦੁੱਜੇ ਨਾਲ ਹੱਸਕੇ ਰਹਿੰਦੇ ਹਰ ਭਾਰਤ ਦੇਸ਼ ਦੇ ਵਾਸੀ ਨੂੰ
ਧਰਮ ਦੇ ਨਾਂ ਤੇ ਹੁੰਦੀਆਂ ਤਕਰਾਰਾਂ ਤੋਂ ਡਰ ਲਗਦਾ ।

"ਪਾਗਲ" ਦੇ ਘਰ ਪੁੱਤਰ ਦੇ ਨਾਲ ਤਾਹੀਂ ਧੀ ਨਾ ਆ ਸਕੀ
ਨੋਚ ਲੈਣ ਨਾ ਗਿੱਧਾਂ ਦੀਆਂ ਡਾਰਾਂ ਤੋਂ ਡਰ ਲਗਦਾ ।

✍️ਪਾਗਲ ਸੁੰਦਰਪੁਰੀਆ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...