Tuesday, 18 August 2020

ਇੰਦੌਰੀ

ਦੋ ਮੁਲਕਾਂ ਦੀ ਜੁਬਾਨ ਸੀ ਇੰਦੌਰੀ

ਪਾਕ ਅਤੇ ਹਿੰਦੁਸਤਾਨ ਸੀ ਇੰਦੌਰੀ


ਕਿਵੇਂ ਧਰਮ ਭਾਸ਼ਾ ਦਾ ਸਤਕਾਰ ਕਰਨਾ

ਦੱਸਦਾ ਰਿਹਾ ਭਾਵੇਂ ਖਾਣ ਸੀ ਇੰਦੌਰੀ


ਨਫ਼ਰਤਾਂ ਨਾਲ ਦੁਸ਼ਮਣੀ ਨਿਭੋਂਦਾ ਰਿਹਾ

ਮੁਹੱਬਤ ਦੀ ਤਾਂ ਜਿੰਦ ਜਾਣ ਸੀ ਇੰਦੌਰੀ


ਡਰ ਲੱਗਦਾ ਕਿਤੇ ਹੁਣ ਗੁੰਮ ਨਾ ਜਾਵੇ

ਉਰਦੂ ਅਦਬ ਦੀ ਪਹਿਚਾਣ ਸੀ ਇੰਦੌਰੀ


ਸ਼ਬਦਾਂ ਦੇ ਤੀਰ ਦਿਲਾਂ ਤੇ ਖਿੱਚ ਸੀ ਲਾਉਂਦਾ

ਬੜਾ ਹੀ ਬਾਕਮਾਲ ਕਮਾਨ ਸੀ ਇੰਦੌਰੀ


ਸ਼ਾਇਰੀ ਪਾਗਲ ਦੇ ਦਿੱਲ ਨੂੰ ਸਕੂਨ ਦੇਵੇ

ਮੁਸ਼ਾਇਰੇ ਦਾ ਯੋਧਾ ਬਲਵਾਨ ਸੀ ਇੰਦੌਰੀ

✍️ ਪਾਗਲ ਸੁੰਦਰਪੁਰੀਆ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...