ਹੁਣ ਸੁਣੀਆਂ ਸਾਨੂੰ ਚੇਤੇ ਕਰਕੇ ਸੱਜਣਾਂ ਰੋਂਦਾ ਏਂ
ਜੱਦ ਕੋਲ ਸੀ ਤੇਰੇ ਲਾਹ ਲਾਹ ਮੈਨੂੰ ਸੁੱਟਦਾ ਰੀਆ
ਹੁਣ ਤੇਰਾ ਟੁੱਟਿਆ ਦਿੱਲ ਨਾਂ ਤੈਥੋਂ ਸਹਿਣ ਹੋਵੇ
ਮੇਰਾ ਦਿੱਲ ਤਾਂ ਰੋਜ਼ ਹੀ ਸੱਜਣਾਂ ਟੁੱਟਦਾ ਰੀਆ
ਹੱਥ ਫੜਕੇ ਅਸੀਂ ਤੇਰਾ ਸੱਜਣਾਂ ਅਕਸਰ ਤੁਰਦੇ ਸੀ
ਤੇਰੇ ਓਦੋਂ ਪੈਰ ਕਿਓਂ ਚੰਦਰੇ ਗੈਰਾਂ ਵੱਲ ਮੁੜਦੇ ਸੀ
ਅੱਖਿਓਂ ਹੰਜੂ ਕਿਰ ਜਾਂਦੇ ਦੁੱਖ ਝੱਲਿਆ ਨਾ ਜਾਂਦਾ
ਪਿਆਰ ਸਾਡੇ ਦਾ ਗੱਲ ਤੂੰ ਜਾਣਕੇ ਘੁੱਟਦਾ ਰੀਆ
ਹੁਣ ਤੇਰਾ ਟੁੱਟਿਆ ਦਿੱਲ ਨਾਂ ਤੈਥੋਂ ਸਹਿਣ ਹੋਵੇ
ਮੇਰਾ ਦਿੱਲ ਤਾਂ ਰੋਜ਼ ਹੀ ਸੱਜਣਾਂ ਟੁੱਟਦਾ ਰੀਆ
ਮੇਰੇ ਸਾਦੇਪਣ ਨੂੰ ਸੀ ਓਦੋਂ ਟੀਚਰਾਂ ਕਰਦਾ ਵੇ
ਚਕਮਿਆਂ ਨਾਰਾਂ ਤੇ ਸੀ ਓਦੋਂ ਬਾਹਲਾ ਮਾਰਦਾ ਵੇ
ਕੱਢਕੇ ਆਪਣਾ ਮਤਲਬ ਜਦ ਤੁਰਗਈਆਂ ਤੇਰੇ ਤੋਂ
ਤੂੰ ਫ਼ੇਰ ਯਾਰਾਂ ਤੋਂ ਮੇਰੇ ਬਾਰੇ ਪੁੱਛਦਾ ਰੀਆ
ਹੁਣ ਤੇਰਾ ਟੁੱਟਿਆ ਦਿੱਲ ਨਾਂ ਤੈਥੋਂ ਸਹਿਣ ਹੋਵੇ
ਮੇਰਾ ਦਿੱਲ ਤਾਂ ਰੋਜ਼ ਹੀ ਸੱਜਣਾਂ ਟੁੱਟਦਾ ਰੀਆ
ਸੁਣਲੈ ਸੁੰਦਰਪੁਰੀਆ ਅਸੀਂ ਅੱਜ ਵੀ ਤੇਰੇ ਹਾਂ
ਆਕੇ ਸੀਨੇ ਲੱਗਜਾ ਜਿੰਦ ਕਰਦੇ ਮੇਰੇ ਨਾਂ
ਪਛਤਾਵਾ ਤੈਨੂੰ ਆਪਣੇ ਤੇ ਬੀਤੀਆਂ ਗਲਾਂ ਦਾ
ਹਿਜ਼ਰ ਤੇਰੇ ਵਿੱਚ ਮਨ ਵੀ ਮੇਰਾ ਧੁੱਖਦਾ ਰੀਆ
ਹੁਣ ਤੇਰਾ ਟੁੱਟਿਆ ਦਿੱਲ ਨਾਂ ਤੈਥੋਂ ਸਹਿਣ ਹੋਵੇ
ਮੇਰਾ ਦਿੱਲ ਤਾਂ ਰੋਜ਼ ਹੀ ਸੱਜਣਾਂ ਟੁੱਟਦਾ ਰੀਆ
✍️ਪਾਗਲ ਸੁੰਦਰਪੁਰੀਆ
9649617982