ਮੈਂ ਗੰਗਾਨਗਰ ਬੋਲਦਾ ਹਾਂ, ਮੇਰੀ ਸੁਣਲੋ ਦਰਦ ਕਹਾਣੀ,
ਮੈਂ ਰਾਜਾ ਸੀ ਜੀਹਦੇ ਕਰਕੇ, ਮੇਰੀ ਰੁੱਸ ਗਈ ਰੌਣਕ ਰਾਣੀ,
ਮੈਂ ਗੰਗਾਨਗਰ ਬੋਲਦਾ ਹਾਂ...
ਮੁੱਦਤਾਂ ਹੋਗੀਆਂ ਮਾਰਿਆ ਨਹੀਂ ਤੁਸੀਂ ਗੋਲ ਬਾਜ਼ਾਰ ਚ ਗੇੜਾ,
ਬਿਨ ਥੋਡੇ ਜਵਾਂ ਸੁੰਨਾ ਹੋਇਆ ਹਾਏ ਦਿੱਲ ਮੇਰੇ ਦਾ ਵੇਹੜਾ,
ਮੇਰੇ ਕੋਲੇ ਆਕੇ ਦੱਸਦੋ, ਕਦੋਂ ਆਗਰਾ ਟਿੱਕੀ ਖਾਣੀ..
ਮੈਂ ਰਾਜਾ ਸੀ ਜੀਹਦੇ ਕਰਕੇ, ਮੇਰੀ ਰੂਸ ਗਈ ਰੌਣਕ ਰਾਣੀ,
ਮੈਂ ਗੰਗਾਨਗਰ ਬੋਲਦਾ ਹਾਂ...
ਦੁਰਗਾ ਮੰਦਰ ਰੋਡ ਵੀ ਹੁਣ ਖਾਲੀ ਖਾਲੀ ਰਹਿੰਦੀ,
ਨਾ ਕੇ ਏਫ਼ ਸੀ ਤੇ ਆਕੇ ਕੋਈ ਸੋਹਣੀ ਜੋੜੀ ਬਹਿੰਦੀ,
ਕੱਦ ਪਹਿਲਾਂ ਵਾਂਗੂੰ ਹੱਸਣਗੇ, ਵੇਖਕੇ ਇੱਕ ਦੁੱਜੇ ਨੂੰ ਹਾਣੀ..
ਮੈਂ ਰਾਜਾ ਸੀ ਜੀਹਦੇ ਕਰਕੇ, ਮੇਰੀ ਰੂਸ ਗਈ ਰੌਣਕ ਰਾਣੀ,
ਮੈਂ ਗੰਗਾਨਗਰ ਬੋਲਦਾ ਹਾਂ...
ਸੈਂਟਰ ਕਾਲੇਜ ਬੰਦ ਹੋ ਗਏ ਬੰਦ ਹੋਈਆਂ ਸੱਭੇ ਪੜਾਈਆਂ,
ਨਾ ਕੋਈ ਹੀਰ ਤੇ ਰਾਂਝਾ ਬਣਦਾ ਤੇ ਨਾ ਕੋਈ ਕਰੇ ਲੜਾਈਆਂ,
ਐਚ ਬਲੋਕ ਤੇ ਕਦ ਬੈਠੁਗੀ, ਰਲ ਮੁੰਡਿਆ ਦੀ ਢਾਣੀ..
ਮੈਂ ਰਾਜਾ ਸੀ ਜੀਹਦੇ ਕਰਕੇ, ਮੇਰੀ ਰੂਸ ਗਈ ਰੌਣਕ ਰਾਣੀ,
ਮੈਂ ਗੰਗਾਨਗਰ ਬੋਲਦਾ ਹਾਂ...
ਸੁੰਦਰਪੁਰੀਆ ਕਰਕੇ ਹੀਲਾ ਮੋੜ ਲਿਆ ਵੇ ਰੌਣਕ ਰਾਣੀ ਨੂੰ,
ਓਹਦੇ ਬਿਨ ਮੈਂ ਇੰਜ ਤਰਸਾਂ ਜਿਵੇਂ ਜੱਟ ਤਰਸੇ ਨੇ ਪਾਣੀ ਨੂੰ,
ਰੱਬ ਨੂੰ ਬਿਨਤੀ ਕਰਕੇ, ਸੁੱਲਜਾ ਦੇ ਮੇਰੀ ਤਾਣੀ...
ਮੈਂ ਰਾਜਾ ਸੀ ਜੀਹਦੇ ਕਰਕੇ, ਮੇਰੀ ਰੂਸ ਗਈ ਰੌਣਕ ਰਾਣੀ,
ਮੈਂ ਗੰਗਾਨਗਰ ਬੋਲਦਾ ਹਾਂ...
✍️ਪਾਗਲ ਸੁੰਦਰਪੁਰੀਆ