Friday, 24 March 2023

ਅਰਮਾਨ

ਅਰਮਾਨਾਂ ਦੀ ਖੇਤੀ ਤੇ, ਮੀਂਹ ਪੈਗਿਆ ਕਰਜ਼ੇ ਦਾ।
ਕਿੱਥੋਂ ਹੱਲ ਮਿਲੂ ਨਾਨਕਾ, ਤੇਰੇ ਜੱਟ ਦੇ ਮਰਦੇ ਦਾ।
ਹਰ ਮੌਸਮ ਵਿੱਚ ਝੱਖੜ ਝੁੱਲੇ, ਐਸੀਆਂ ਮਰਜ਼ਾਂ ਦੇ।
ਸੁੰਦਰਪੁਰੀਆ ਬੋਲ ਸੁਣਾਵੇ, ਕਿੰਝ ਦਿਲ ਦੇ ਦਰਦਾਂ ਦੇ।
✍️ਪਾਗਲ ਸੁੰਦਰਪੁਰੀਆ

Friday, 17 March 2023

ਜ਼ਿੰਦਗੀ ਦੇ ਦਿਨ ਚਾਰ

ਜ਼ਿੰਦਗੀ ਦੇ ਦਿਨ ਚਾਰ ਮਨਾਂ
ਹੱਸ ਖੇਡ ਲੈਅ ਗੁਜ਼ਾਰ ਮਨਾਂ
ਜਿੱਤਣ ਜਿੱਤਣ ਹਰ ਕੋਈ ਖੇਡੇ
ਜਿਗਰੇ ਵਾਲੇ ਜਰਦੇ ਹਾਰ ਮਨਾਂ
ਮੂੰਹ ਤੋਂ ਮਿੱਠੜੇ ਅਕਸਰ ਬੰਦੇ
ਦਿਲ ਵਿੱਚ ਰੱਖਦੇ ਖਾਰ ਮਨਾਂ
ਏ ਦੁਨੀਆਂ ਪਖੰਡਣ ਝੂੱਠੀ ਹੈ
ਇੱਕੋ ਇੱਕ ਸੱਚ ਕਰਤਾਰ ਮਨਾਂ
ਤੁਰ ਖਾਲੀ ਹੱਥ ਜ਼ਹਾਨੋ ਜਾਣਾ
ਕਿਸ ਗੱਲਦਾ ਕਰੇਂ ਹੰਕਾਰ ਮਨਾਂ
ਪੁੰਨ ਧਰਮੰ ਦੇ ਕਾਰਜ ਕਰਲਾ
ਕਿਉਂ ਢੋਵੇਂ ਪਾਪਾ ਦਾ ਭਾਰ ਮਨਾਂ 
ਸੁੰਦਰਪੁਰੇ ਵਿੱਚ ਬਹਿਕੇ ਲਿੱਖਦੇ
ਲਿੱਖਦੇ ਜ਼ਮਾਨੇ ਦਾ ਸਾਰ ਮਨਾਂ
✍️ਪਾਗਲ ਸੁੰਦਰਪੁਰੀਆ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...