ਹੱਸ ਖੇਡ ਲੈਅ ਗੁਜ਼ਾਰ ਮਨਾਂ
ਜਿੱਤਣ ਜਿੱਤਣ ਹਰ ਕੋਈ ਖੇਡੇ
ਜਿਗਰੇ ਵਾਲੇ ਜਰਦੇ ਹਾਰ ਮਨਾਂ
ਮੂੰਹ ਤੋਂ ਮਿੱਠੜੇ ਅਕਸਰ ਬੰਦੇ
ਦਿਲ ਵਿੱਚ ਰੱਖਦੇ ਖਾਰ ਮਨਾਂ
ਏ ਦੁਨੀਆਂ ਪਖੰਡਣ ਝੂੱਠੀ ਹੈ
ਇੱਕੋ ਇੱਕ ਸੱਚ ਕਰਤਾਰ ਮਨਾਂ
ਤੁਰ ਖਾਲੀ ਹੱਥ ਜ਼ਹਾਨੋ ਜਾਣਾ
ਕਿਸ ਗੱਲਦਾ ਕਰੇਂ ਹੰਕਾਰ ਮਨਾਂ
ਪੁੰਨ ਧਰਮੰ ਦੇ ਕਾਰਜ ਕਰਲਾ
ਕਿਉਂ ਢੋਵੇਂ ਪਾਪਾ ਦਾ ਭਾਰ ਮਨਾਂ
ਸੁੰਦਰਪੁਰੇ ਵਿੱਚ ਬਹਿਕੇ ਲਿੱਖਦੇ
ਲਿੱਖਦੇ ਜ਼ਮਾਨੇ ਦਾ ਸਾਰ ਮਨਾਂ
✍️ਪਾਗਲ ਸੁੰਦਰਪੁਰੀਆ