Friday, 9 June 2023

ਭੂਤਾਂ

ਪਿੰਡਾ ਵਿੱਚ ਬਾਬੇ ਬਾਹਲੇ ਹੋਗੇ.. 
ਆਮ ਘਰਾਂ ਵਿੱਚ ਵੰਡੀਆਂ ਹੋਈਆਂ,
ਆਪਣਾ ਘਰ ਵਸਾ ਨਹੀਂ ਹੁੰਦਾ..
ਏਹੇ ਭੂਤਾਂ ਕਿੰਨੀਆਂ ਚੰਡੀਆਂ ਹੋਇਆ,
ਇਹਨਾਂ ਦਾ ਕਹਿਣਾ ਮੰਨਣ ਵਾਲਿਆਂ..
ਬਹੁਤ ਵਿਹਾਈਆਂ ਰੰਡੀਆਂ ਹੋਈਆਂ,
ਨਾਨਕ ਸਾਹਿਬ ਜੀ ਉਹੀ ਭੂਤਾਂ ਨੇ..
ਜੋ ਸਮਾਜ ਦੀਆਂ ਭੰਡੀਆਂ ਹੋਈਆਂ,
"ਪਾਗਲਾ" ਬਚ ਲਾ ਜਿੰਨਾ ਬਚ ਹੁੰਦਾ..
ਥਾਂ ਥਾਂ ਤੇ ਐਸੀਆਂ ਝੰਡੀਆਂ ਹੋਈਆਂ।
✍️ਪਾਗਲ ਸੁੰਦਰਪੁਰੀਆ


Thursday, 8 June 2023

ਜ਼ਜ਼ਬਾਤ ਮੇਰੇ

ਮੈਂਨੂੰ ਨਫ਼ਰਤ ਕੀਤੀ ਕਈਆਂ ਨੇ, ਤੇ ਕਈ ਪਿਆਰ ਇੱਜਤ ਵੀ ਕਰਦੇ ਰਹੇ,
ਮੈਂਨੂੰ ਰੋਟੀ ਪਾਇਆ ਕਈਆਂ ਨੇ, ਤੇ ਕਈ ਰੋਟੀ ਖੋਂਹਦੇ ਖੋਂਹਦੇ ਮਰਦੇ ਰਹੇ,
ਮੈਂਨੂੰ ਡਿੱਗੇ ਨੂੰ ਸਹਾਰਾ ਦਿੱਤਾ ਕਈਆਂ ਨੇ, ਤੇ ਕਈ ਢੌਂਹਦੇ ਢੌਂਹਦੇ ਹਰਦੇ ਰਹੇ,
ਮੈਂਨੂੰ ਲੁੱਟ ਲੁੱਟ ਖਾਇਆ ਕਈਆਂ ਨੇ, ਤੇ ਕਈ ਖਾਲੀ ਹੋਈ ਝੋਲੀ ਭਰਦੇ ਰਹੇ,
ਮੈਂਨੂੰ ਦਰਦ ਦਿੱਤੇ ਬੜੇ ਕਈਆਂ ਨੇ, ਤੇ ਕਈ ਖੁਸ਼ੀਆਂ ਕਦਮਾਂ 'ਚ ਧਰਦੇ ਰਹੇ,
ਮੈਂਨੂੰ ਯਾਰ ਬਣਾਇਆ ਕਈਆਂ ਨੇ, ਤੇ ਕਈ ਆਪਣੇ ਵੀ ਦੁਸ਼ਮਣ ਬਣਦੇ ਰਹੇ,
ਕਮਾਲ ਹੈ "ਨਾਨਕਾ" ਤੇਰੀ ਕੁਦਰਤਿ ਦਾ, ਸੱਚੇ ਤਾਂ ਸੱਚੇ, ਝੂਠੇ ਵੀ ਤਰਦੇ ਰਹੇ,
ਪਾਗਲ ਨੂੰ ਮਾਫ਼ੀ ਬਖ਼ਸ਼ ਦਿਓ ਲੋਕੋ, ਜੋ ਮੇਰੀਆਂ ਕੌੜੀਆਂ ਗੱਲਾਂ ਜ਼ਰਦੇ ਰਹੇ,
ਸੁੰਦਰਪੁਰੀਆ ਤੇਰੀ ਕੀ ਸਖਸ਼ੀਅਤ, ਕਿਹੜੀ ਗੱਲ ਤੋਂ ਮੈਂ ਮੈਂ ਬੋਲੀ ਜਾਣਾ ਏਂ..
ਅੱਗ 'ਚ ਸੜਨਾ ਤੂੰ ਵੀ ਇੱਕ ਦਿਨ, ਗੁਰੂ ਪੀਰ ਵੀ ਨਹੀਂ ਇਸ ਘਰਦੇ ਰਹੇ,
✍️ਪਾਗਲ ਸੁੰਦਰਪੁਰੀਆ 

Wednesday, 7 June 2023

ਸ਼ੁਕਰ ਨਾਨਕ ਸਾਹਿਬ

ਜਿੱਥੇ ਪਹਿਲਾਂ ਸੀ ਅੱਜ ਵੀ ਉਥੇ ਹੀ ਹਾਂ..
ਪਹਿਲਾਂ ਨਾਲੋਂ ਬਹੁਤ ਅੱਜ ਸੌਖੇ ਹੀ ਹਾਂ..
ਸ਼ੁਕਰ ਹੈ "ਪਾਗਲਾ" ਨਾਨਕ ਸਾਹਿਬ ਦਾ..
ਭਰੇ ਨਹੀਂ ਅੰਦਰੋ ਅੱਜ ਵੀ ਖ਼ੋਖੇ ਹੀ ਹਾਂ..
✍️ਪਾਗਲ ਸੂੰਦਰਪੁਰੀਆ

Friday, 2 June 2023

ਮਤਲਬੀ ਦੁਨੀਆਂ

ਦ ....
ਦ - ਦੁਨੀਆਂ
ਦ - ਦੀ 
ਦ - ਦਾਤੀ
ਦ - ਦੋਮੁਹੀ
ਅੱਜ ਪਤਾ ਲੱਗੀ…. 
ਮੇਰੇ ਤੋਂ ਮੱਦਦ ਲੈਕੇ ਅੱਜ ਮੈਨੂੰ ਮਾੜਾ ਕਹਿੰਦੇ ਨੇ .. ਏ ਬਿਲਕੁਲ ਠੀਕ ਨਹੀਂ.. 
ਨਾਨਕ ਸਾਹਿਬ ਦਿਲੋਂ ਬਖ਼ਸ਼ਣ ਉਹਨਾਂ ਨੂੰ....
ਕਰੋੜਾਂ ਦਾ ਮਾਲਿਕਾਨਾ ਹੱਕ ਮੰਗਣ ਆਲੇ ਸਾਡੇ ਗਰੀਬਾਂ ਦੇ ਹੱਕ ਖਾਣ ਜਾ ਰਹੇ ਨੇ..
ਮੇਰੇ ਮਰਨ ਦਾ ਕਾਰਨ ਮੇਰੇ ਹੱਕ ਮਾਰਨ ਵਾਲੇ ਚਾਚਾ ਸੁੱਖਾ ਸਿੰਘ ਤੇ ਚਾਚਾ ਕੌਰਸਿੰਘ ਧਾਲੀਵਾਲ ਨੇ
✍️ ਸੁੰਦਰਪੁਰੀਆ  

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...