Thursday, 8 June 2023

ਜ਼ਜ਼ਬਾਤ ਮੇਰੇ

ਮੈਂਨੂੰ ਨਫ਼ਰਤ ਕੀਤੀ ਕਈਆਂ ਨੇ, ਤੇ ਕਈ ਪਿਆਰ ਇੱਜਤ ਵੀ ਕਰਦੇ ਰਹੇ,
ਮੈਂਨੂੰ ਰੋਟੀ ਪਾਇਆ ਕਈਆਂ ਨੇ, ਤੇ ਕਈ ਰੋਟੀ ਖੋਂਹਦੇ ਖੋਂਹਦੇ ਮਰਦੇ ਰਹੇ,
ਮੈਂਨੂੰ ਡਿੱਗੇ ਨੂੰ ਸਹਾਰਾ ਦਿੱਤਾ ਕਈਆਂ ਨੇ, ਤੇ ਕਈ ਢੌਂਹਦੇ ਢੌਂਹਦੇ ਹਰਦੇ ਰਹੇ,
ਮੈਂਨੂੰ ਲੁੱਟ ਲੁੱਟ ਖਾਇਆ ਕਈਆਂ ਨੇ, ਤੇ ਕਈ ਖਾਲੀ ਹੋਈ ਝੋਲੀ ਭਰਦੇ ਰਹੇ,
ਮੈਂਨੂੰ ਦਰਦ ਦਿੱਤੇ ਬੜੇ ਕਈਆਂ ਨੇ, ਤੇ ਕਈ ਖੁਸ਼ੀਆਂ ਕਦਮਾਂ 'ਚ ਧਰਦੇ ਰਹੇ,
ਮੈਂਨੂੰ ਯਾਰ ਬਣਾਇਆ ਕਈਆਂ ਨੇ, ਤੇ ਕਈ ਆਪਣੇ ਵੀ ਦੁਸ਼ਮਣ ਬਣਦੇ ਰਹੇ,
ਕਮਾਲ ਹੈ "ਨਾਨਕਾ" ਤੇਰੀ ਕੁਦਰਤਿ ਦਾ, ਸੱਚੇ ਤਾਂ ਸੱਚੇ, ਝੂਠੇ ਵੀ ਤਰਦੇ ਰਹੇ,
ਪਾਗਲ ਨੂੰ ਮਾਫ਼ੀ ਬਖ਼ਸ਼ ਦਿਓ ਲੋਕੋ, ਜੋ ਮੇਰੀਆਂ ਕੌੜੀਆਂ ਗੱਲਾਂ ਜ਼ਰਦੇ ਰਹੇ,
ਸੁੰਦਰਪੁਰੀਆ ਤੇਰੀ ਕੀ ਸਖਸ਼ੀਅਤ, ਕਿਹੜੀ ਗੱਲ ਤੋਂ ਮੈਂ ਮੈਂ ਬੋਲੀ ਜਾਣਾ ਏਂ..
ਅੱਗ 'ਚ ਸੜਨਾ ਤੂੰ ਵੀ ਇੱਕ ਦਿਨ, ਗੁਰੂ ਪੀਰ ਵੀ ਨਹੀਂ ਇਸ ਘਰਦੇ ਰਹੇ,
✍️ਪਾਗਲ ਸੁੰਦਰਪੁਰੀਆ 

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...