Saturday, 26 August 2023

ਜਿਉਣ ਤੋਂ ਮਰਨ ਤੱਕ

ਟੌਰ ਤਾਂ ਬੇਸ਼ੱਕ ਕੱਢੀ ਨਹੀਂ..
ਪਰ ਜ਼ਿੰਦਗੀ ਟੌਰ ਨਾਲ ਕੱਢੀ ਆ,
ਦੁੱਜੀ ਤੀਜੀ ਨਾਰ ਨਹੀਂ ਕੋਈ..
ਇੱਕੋ ਇੱਕ ਜੱਟ ਦੀ ਨੱਢੀ ਆ,
ਨਾਨਕ ਸਾਹਿਬ ਨੂੰ ਯਾਰ ਬਣਿਆ..
ਬਾਕੀ ਸੱਭ ਦੁਨੀਆ ਛੱਡੀ ਆ,
✍️ਪਾਗਲ ਸੁੰਦਰਪੁਰੀਆ

Saturday, 19 August 2023

ਨਾਨਕ ਦੀ ਵਿਚਾਰਧਾਰਾ

ਨਾਨਕ ਸਾਹਿਬ ਦੇ ਅਸੂਲਾਂ ਨੂੰ ਮੰਨਣ ਵਾਲਾ ਹਾਂ, 
ਦੁੱਖ - ਸੁੱਖ ਸੱਭ ਕੁੱਝ ਪਿੰਡੇ ਉੱਤੇ ਕੱਟਣ ਵਾਲਾ ਹਾਂ,
ਡਰਦਾ ਨਹੀਂ ਹੈ ਮੌਤ ਤੋਂ " ਸੁੰਦਰਪੁਰੇ ਦਾ ਪਗਲ"
ਮੌਤ ਦੇ ਮੂੰਹ ਵਿੱਚ ਜਾਕੇ ਰੱਬ ਨੂੰ ਰੱਟਣ ਵਾਲਾ ਹਾਂ।
✍️ਪਾਗਲ ਸੁੰਦਰਪੁਰੀਆ

Sunday, 13 August 2023

ਮੀਹਾਂ ਨਾਲ ਢਹ ਜਾਂਦੇ

ਰੇਤੇ ਦੇ ਵਾਂਗੂ ਕਿਰਦੇ, ਪੈਰਾਂ ਦੇ ਕੱਚੇ ਨੇ,
ਮੀਹਾਂ ਨਾਲ ਢਹ ਜਾਂਦੇ, ਪਰਵਤ ਜੋ ਪੱਕੇ ਨੇ,

ਨਾਨਕ ਦੀ ਕੁਦਰਤਿ ਹੈ, ਕੁਦਰਿਤ ਵਿੱਚ ਨਾਨਕ ਜਾਪੇ,
ਕਰੀਆਂ ਸਾਡੇ ਕੁੱਝ ਨਾ ਹੋਵੇ , ਕਰਦਾ ਹੈ ਨਾਨਕ ਆਪੇ,
ਬਹਾਰਾਂ ਵਿੱਚ ਸੁੱਕ ਜਾਂਦੇ, ਰੁੱਖਾਂ ਦੇ ਪੱਤੇ ਨੇ,
ਮੀਹਾਂ ਨਾਲ ਢਹ ਜਾਂਦੇ , ਪਰਵਤ ਜੋ ਪੱਕੇ ਨੇ,

ਦਾਤੀ ਦੇ ਇੱਕ ਪਾਸੇ ਦੰਦੇ, ਦੁਨੀਆਂ ਦੇ ਦੋ ਪਾਸੇ,
ਅੰਦਰ ਨੇ ਰੱਖਦੇ ਖਾਰਾਂ, ਚਿੱਟੇ ਜੋ ਦਿਸਣ ਪਤਾਸੇ
ਇਰਖ਼ਾ ਦੀ ਅੱਗ ਨਾਲ, ਭੱਠੀ ਵਿੱਚ ਮੱਚੇ ਨੇ
ਮੀਹਾਂ ਨਾਲ ਢਹ ਜਾਂਦੇ , ਪਰਵਤ ਜੋ ਪੱਕੇ ਨੇ,

ਸੱਚੀਆਂ ਨੇ ਗੱਲਾਂ , ਲਿਖਦਾ ਏ ਜਵਾਂ ਟਿਕਾਕੇ,
ਪਾਗਲ ਹੈ ਸੁੰਦਰਪੁਰੀਆ, ਦੱਸਦਾ ਹੈ ਮੂਹੋਂ ਗਾਕੇ,
ਨਾਨਕ ਦੇ ਦਰਬਾਨ ਹੁੰਦੇ, ਬੰਦੇ ਜੋ ਸੱਚੇ ਨੇ,
ਮੀਹਾਂ ਨਾਲ ਢਹ ਜਾਂਦੇ , ਪਰਵਤ ਜੋ ਪੱਕੇ ਨੇ,
✍️ਪਾਗਲ ਸੁੰਦਰਪੁਰੀਆ

ਨਾਨਕਾ ਮਿਲਦਾ ਰਹੀਂ ਤੂੰ

ਬੰਦਾ ਬੰਦੇ ਨੂੰ ਮਿਲੇ, ਪਰ ਪਿਆਰ ਨਾਲ ਮਿਲੇ,
ਭਾਵੇਂ ਦੁਸ਼ਮਣ ਨੂੰ ਮਿਲੇ, ਜਾਂ ਯਾਰ ਨਾਲ ਮਿਲੇ,
ਕਦੇ ਫ਼ਰਕ ਨਾ ਰੱਖੀਂ "ਪਾਗਲਾ" ਦੋਹਾਂ ਵਿਚਕਾਰ..
ਚਾਹੇ ਫੁੱਲ ਨੂੰ ਮਿਲੇ, ਚਾਹੇ ਖ਼ਾਰ ਨਾਲ ਮਿਲੇ,
ਬੇਈਮਾਨੀ ਦੀ ਖਾਕੇ ਸਬਰ ਨਹੀਂ ਮਿਲਦਾ ਕਦੇ..
ਰੋਟੀ ਹੱਕ ਦੀ ਮਿਲੇ, ਭਾਂਵੇ ਅਚਾਰ ਨਾਲ ਮਿਲੇ,
ਨਾਨਕਾ ਮਿਲਦਾ ਰਹੀਂ ਤੂੰ "ਸੁੰਦਰਪੁਰੀਏ" ਨੂੰ..
ਜਿੱਤ ਹੋਈ ਤੋਂ ਮਿਲੇ, ਭਾਵੇਂ ਰੋਜ਼ ਹਾਰ ਨਾਲ ਮਿਲੇ।
✍️ਪਾਗਲ ਸੁੰਦਰਪੁਰੀਆ


Monday, 7 August 2023

ਦਿਲ ਦੀ ਗੱਲ

ਜਿਹੜੀ ਮੁਹੱਬਤ ਸੀ ਮੇਰੀ, ਉਸੇ ਦੇ ਬਾਹੀਂ ਚੂੜਾ ਤੇ ਉਂਗਲ ਚ ਰਿੰਗ ਹੈ,
ਅਹਿਸਾਨ ਬਹੁਤ ਹੈ ਮੇਰੇ ਤੇ ਮੇਰੇ ਭਰਾਵਾਂ ਦੇ, ਮੇਰੇ ਲਈ ਉਹ ਕਿੰਗ ਹੈ,
ਸੰਗਤ ਵਿੱਚ ਨਾਨਕ ਵੱਸਦਾ, ਨਾਨਕ ਦਾ ਕੂਕਰ ਕਿੱਦਾਂ ਨਾ ਕਹਿੰਦਾ ..
ਮੇਰੇ ਲਈ ਗੁਰੂਦਵਾਰਾ, ਮੰਦਿਰ ਚਰਚ ਸੱਭ ਕੁੱਝ ਸੁੰਦਰਪੁਰਾ ਪਿੰਡ ਹੈ, 
ਮੈਂ ਬਹੁਤ ਵੱਡਿਆਂ ਵੱਡਿਆਂ ਨੌਕਰੀਆਂ ਛੱਡੀਆਂ ਐਸੇ ਧੱਕਿਆਂ ਕਰਕੇ..
ਨਰੇਗਾ ਵੀ ਛੱਡ ਦਿਊਂਗਾ ਪਰ ਬਿਆਨ ਨਹੀਂ ਬਦਲਦਾ ਏ ਮੇਰੀ ਹਿੰਡ ਹੈ,
ਮੇਰੇ ਨਾਲ ਜਦੋਂ ਹੋਵੇਗਾ ਧੱਕਾ, ਓਹਦੋਂ "ਪਾਗਲ" ਕਹਿ ਦਈਂ ਮੈਨੂੰ ਨਾਨਕਾ..
ਕਿਉਂਕਿ ਅੱਜ ਸ਼ੈਦ ਬੇਸ਼ੱਕ ਬਣਿਆ ਮੈਂ, ਫ਼ੇਰ ਮਾਰਕੇ ਕਹਿਣਗੇ ਏ ਤਾਂ ਭਰਿੰਡ ਹੈ,
✍️ਪਾਗਲ ਸੁੰਦਰਪੁਰੀਆ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...