ਮੀਹਾਂ ਨਾਲ ਢਹ ਜਾਂਦੇ, ਪਰਵਤ ਜੋ ਪੱਕੇ ਨੇ,
ਨਾਨਕ ਦੀ ਕੁਦਰਤਿ ਹੈ, ਕੁਦਰਿਤ ਵਿੱਚ ਨਾਨਕ ਜਾਪੇ,
ਕਰੀਆਂ ਸਾਡੇ ਕੁੱਝ ਨਾ ਹੋਵੇ , ਕਰਦਾ ਹੈ ਨਾਨਕ ਆਪੇ,
ਬਹਾਰਾਂ ਵਿੱਚ ਸੁੱਕ ਜਾਂਦੇ, ਰੁੱਖਾਂ ਦੇ ਪੱਤੇ ਨੇ,
ਮੀਹਾਂ ਨਾਲ ਢਹ ਜਾਂਦੇ , ਪਰਵਤ ਜੋ ਪੱਕੇ ਨੇ,
ਦਾਤੀ ਦੇ ਇੱਕ ਪਾਸੇ ਦੰਦੇ, ਦੁਨੀਆਂ ਦੇ ਦੋ ਪਾਸੇ,
ਅੰਦਰ ਨੇ ਰੱਖਦੇ ਖਾਰਾਂ, ਚਿੱਟੇ ਜੋ ਦਿਸਣ ਪਤਾਸੇ
ਇਰਖ਼ਾ ਦੀ ਅੱਗ ਨਾਲ, ਭੱਠੀ ਵਿੱਚ ਮੱਚੇ ਨੇ
ਮੀਹਾਂ ਨਾਲ ਢਹ ਜਾਂਦੇ , ਪਰਵਤ ਜੋ ਪੱਕੇ ਨੇ,
ਸੱਚੀਆਂ ਨੇ ਗੱਲਾਂ , ਲਿਖਦਾ ਏ ਜਵਾਂ ਟਿਕਾਕੇ,
ਪਾਗਲ ਹੈ ਸੁੰਦਰਪੁਰੀਆ, ਦੱਸਦਾ ਹੈ ਮੂਹੋਂ ਗਾਕੇ,
ਨਾਨਕ ਦੇ ਦਰਬਾਨ ਹੁੰਦੇ, ਬੰਦੇ ਜੋ ਸੱਚੇ ਨੇ,
ਮੀਹਾਂ ਨਾਲ ਢਹ ਜਾਂਦੇ , ਪਰਵਤ ਜੋ ਪੱਕੇ ਨੇ,
✍️ਪਾਗਲ ਸੁੰਦਰਪੁਰੀਆ