Wednesday, 18 October 2023

ਟੁੱਟੇ ਤਾਰੇ

ਅਸੀਂ ਟੁੱਟੇ ਤਾਰੇ ਹਾਂ ਜੋ ਅੱਧ ਵਿਚਾਲੇ ਖੋਏ,
ਨਾ ਅੰਬਰ ਦੇ ਰਹੇ ਤੇ ਨਾ ਧਰਤੀ ਦੇ ਹੋਏ,
ਹਾਂ ਜੀ ਅਸੀਂ ਟੁੱਟੇ ਤਾਰੇ ਹਾਂ ਜੋ ਅੱਧ ਵਿਚਾਲੇ ਖੋਏ,
ਸਾਨੂੰ ਉਜੜਦਾ ਵੇਖ ਕੇ ਦੁਨੀਆਂ ਮੰਗੇ ਮੁਰਾਦਾਂ,
ਸਾਡੇ ਹਿੱਸੇ ਆਈਆਂ ਵਿੱਛੜ ਗੀਆਂ ਦੀਆਂ ਯਾਦਾਂ, 
ਕੌਣ ਜਾਣਦਾ ਏ ਅਸੀਂ ਬਿਨ ਹੰਜੂਆਂ ਤੋਂ ਰੋਏ...
 ਅਸੀਂ ਟੁੱਟੇ ਤਾਰੇ ਹਾਂ ਜੋ ਅੱਧ ਵਿਚਾਲੇ ਖੋਏ,
ਨਾ ਅੰਬਰ ਦੇ ਰਹੇ ਤੇ ਨਾ ਧਰਤੀ ਦੇ ਹੋਏ,
ਸੁੰਦਰਪੁਰੇ ਦੇ "ਪਾਗਲ" ਵਾਂਗੂ ਕਿਸੇ ਨਾਲ ਕਰੀ ਨਾ ਰੱਬਾ,
ਖ਼ੁਸ਼ੀਆਂ ਖੇੜੇ ਸੱਭ ਨੂੰ ਦੇਵੀਂ ਬੇਹਾਲ ਕਰੀ ਨਾ ਰੱਬਾ,
ਨਜ਼ਰ ਮੇਹਰ ਦੀ ਬਖਸ਼ੀ ਤੇਰੇ ਦਰ ਤੇ ਜੋ ਖਲੋਏ..
ਅਸੀਂ ਟੁੱਟੇ ਤਾਰੇ ਹਾਂ ਜੋ ਅੱਧ ਵਿਚਾਲੇ ਖੋਏ,
ਨਾ ਅੰਬਰ ਦੇ ਰਹੇ ਤੇ ਨਾ ਧਰਤੀ ਦੇ ਹੋਏ,
✍️ਪਾਗਲ ਸੁੰਦਰਪੁਰੀਆ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...