ਦਿਨੇ ਜੋ ਪੀਤੀ ਦਾਰੂ, ਪਾਗੀ ਉਹ ਬਰਕਤ ਬਈ
ਪਹਿਲਾਂ ਧਰਤੀ ਤੇ ਡਿੱਗਿਆ ਫ਼ੜਿਆ ਫੇਰ ਦਰਖ਼ਤ ਬਈ,
ਕਈਆਂ ਨੇ ਕੀਤਾ ਏ ਮਜ਼ਾਕ...
ਚੱਲ ਕੋਈ ਨਾਂ ਕੋਈ ਨਾਂ
ਜ਼ਿੰਦਗੀ ਦਾ ਏ ਵੀ ਆ ਸਵਾਦ...
ਚੱਲ ਕੋਈ ਨਾਂ ਕੋਈ ਨਾਂ
ਸਾਰੇ ਮੇਰੇ ਆਪਣੇ ਸੀ, ਪਰ ਬਣਿਆ ਇੱਕ ਆਪਣਾ ਮੇਰਾ,
ਸਾਰੀਆਂ ਕੋਲ ਗੱਡੀ ਸੀ, ਉਹਦੇ ਕੋਲ ਮੋਟਰ ਦੋ ਟਾਇਰਾ,
ਲੜਕੇ ਜੇ ਸਮਝਾਕੇ ਮੈਨੂੰ, ਸੀ ਕਹਿੰਦਾ ਮੈਂ ਬਾਈ ਤੇਰਾ,
ਮੇਰੇ ਤੋਂ ਵੱਡਾ ਸੀ ਜਵਾਕ...
ਚੱਲ ਕੋਈ ਨਾਂ ਕੋਈ ਨਾਂ
ਜ਼ਿੰਦਗੀ ਦਾ ਏ ਵੀ ਆ ਸਵਾਦ...
ਚੱਲ ਕੋਈ ਨਾਂ ਕੋਈ ਨਾਂ
ਫ਼ੋਕੀ ਟੌਰ ਤੇ ਪੈਸਾ, ਕੰਮ ਨਹੀਂ ਦੋਨੇ ਆਉਂਦੇ,
ਜਿੱਥੇ ਯਾਰ ਬਾਇੰਦੇ, ਉੱਥੇ ਹੀ ਮਹਿਫ਼ਲ ਲਾਉਂਦੇ,
ਜਿੰਨੇ ਨੇ ਮੰਤਰ ਸੱਜਣਾ, ਗੱਭਰੂ ਨੂੰ ਸਾਰੇ ਆਉਂਦੇ,
ਸ਼ਬਦਾਂ ਦੀ ਭਰੀ ਹੈ ਸਵਾਤ...
ਚੱਲ ਕੋਈ ਨਾਂ ਕੋਈ ਨਾਂ
ਜ਼ਿੰਦਗੀ ਦਾ ਏ ਵੀ ਆ ਸਵਾਦ...
ਚੱਲ ਕੋਈ ਨਾਂ ਕੋਈ ਨਾਂ
ਚਬਲਾਂ ਦੀ ਮੰਡੀ ਵਿੱਚੋਂ, ਲੱਭਦੇ ਨੇ ਚਬਲ ਯਾਰਾ,
ਗੱਲ ਥੋੜੀ ਜਿਹੀ ਹੁੰਦੀ, ਕਰਦੇ ਨੇ double ਯਾਰਾ,
ਮੇਰੇ ਕੁੱਝ ਆੜੀ ਨੇ, ਹੈਗੇ ਜੋ bubbel ਯਾਰਾ,
ਫੁੱਟਕੇ ਨੇ ਕਰਦੇ ਖੜਾਕ..
ਚੱਲ ਕੋਈ ਨਾਂ ਕੋਈ ਨਾਂ
ਜ਼ਿੰਦਗੀ ਦਾ ਏ ਵੀ ਆ ਸਵਾਦ...
ਚੱਲ ਕੋਈ ਨਾਂ ਕੋਈ ਨਾਂ
ਖੜਦਾ ਹੈ ਜਿੱਥੇ ਖੜਦਾ, ਖੜਦਾ ਏ ਹਿੱਕ ਤਣਕੇ ,
ਚੰਨ ਵਰਗਾ ਨਾ ਜਾਣੀ, ਸੂਰਜ ਦੇ ਵਾਂਗੂ ਚਮਕੇ ,
ਲਿੱਖਦਾ ਜੋ ਸੁੰਦਰਪੁਰੀਆ, ਲਿੱਖਦਾ ਏ ਪਾਗਲ ਬਣਕੇ,
ਲੋਕੀਂ ਨੇ ਬਣਦੇ ਦਵਾਤ...
ਚੱਲ ਕੋਈ ਨਾਂ ਕੋਈ ਨਾਂ
ਜ਼ਿੰਦਗੀ ਦਾ ਏ ਵੀ ਆ ਸਵਾਦ...
ਚੱਲ ਕੋਈ ਨਾਂ ਕੋਈ ਨਾਂ
✍️ਪਾਗਲ ਸੁੰਦਰਪੁਰੀਆ