Friday, 26 April 2024

ਬੁੱਧੀਮਤਾ ਤੇ ਪਾਗਲਪਨ

ਬੁੱਧੀਮਾਨ ਆਦਮੀ ਦੀ ਲੜਾਈ ਕਿਸੇ ਬੁੱਧੀਮਾਨ ਆਦਮੀ ਨਾਲ ਹੁੰਦੀ ਹੈ ਤਾਂ ਉਹ ਵਿਚਾਰਕ ਲੜਾਈ ਲੜਦੇ ਨੇ।
ਜੇਕਰ ਦੋ ਪਾਗਲ ਲੜਾਈ ਕਰਨ ਤਾਂ ਛਿਤਰੋਂ- ਛਿੱਤੀ, ਡਾਂਗੋ ਡਾਂਗੀ ਹੋਣਾ ਆਮ ਗੱਲ ਹੈ।
ਲੜਾਈ ਦੋਨਾ ਪਾਗਲਾ ਅਤੇ ਦੋਨੇ ਬੁੱਧੀਮਾਨ ਲੋਕਾਂ ਵਿੱਚ ਇੱਕੋ ਜਿਹੀ ਹੀ ਹੈ ਫ਼ਰਕ ਸਿਰਫ਼ ਏਨਾ ਕਿ ਸੋਚ ਦਾ ਪੱਧਰ ਕਿੰਨਾ ਕੁ ਉੱਚਾ, ਕਿਹਦਾ ਹੈ? ਇੱਕ ਬੁੱਧੀਮਾਨ ਸ਼ਰਾਬ ਪੀਕੇ ਪਾਗਲ ਹੋਕੇ ਲੜਦਾ ਅਤੇ ਦੂਜਾ ਸੋਫ਼ੀ ਵੀ ਪਾਗਲ ਬਣ ਜਾਂਦਾ ਹੈ, ਇਹ ਕਹਿਣਾ ਵੀ ਗ਼ਲਤ ਨਹੀਂ ਕਿ ਸ਼ਰਾਬ ਦਾ ਨਸ਼ਾ ਸਿਆਨੇ ਬੰਦੇ ਨੂੰ ਕਮਲ਼ਾ ਕਰ ਦਿੰਦਾ ਹੈ ਪਰ ਇਹ ਵੀ ਕਹਿਣਾ ਸਹੀ ਨਹੀਂ ਵੀ ਨਾ ਸ਼ਰਾਬ ਪੀਣ ਵਾਲੇ ਕਦੇ ਇਤਿਹਾਸ ਵਿੱਚ ਪਾਗ਼ਲ ਬਣਕੇ ਜ਼ਿੰਦਗੀ ਨਾ ਜੀਅ ਰਹੇ ਹੋਣ, ਨਸ਼ਾ ਬਹੁਤ ਪ੍ਰਕਾਰ ਦਾ ਹੈ...
ਮੇਰਾ ਮੰਨਣਾ ਇਹ ਹੈ ਕਿ ਬੁੱਧੀਮਾਨ ਬੰਦੇ ਨਾਲ ਗੱਲ ਬੁੱਧੀ ਤੋਂ ਕਰੋ ਅਤੇ ਪਾਗਲ ਬੰਦੇ ਨਾਲ ਪਾਗਲ ਬਣਕੇ ਕਰੋ, ਸ਼ਰਾਬ ਕੋਈ ਗ਼ਲਤ ਚੀਜ਼ ਨਹੀਂ ਹੈ, ਸਰਕਾਰ ਦੀ ਅਨੁਮਤੀ ਨਾਲ ਮਿਲਦੀ ਹੈ, ਚਲੋ ਮੰਨ ਵੀ ਲੈਣੇ ਆ ਕਿ ਸ਼ਰਾਬ ਗ਼ਲਤ ਹੈ? ਫੇਰ ਗ਼ਲਤ ਇਹ ਵੀ ਹੈ ਕਿ ਕਿਸੇ ਦਾ ਹੱਕ ਨੱਪਣਾ? ਚਾਰ ਪੰਜ ਦਸ ਵੀਹ ਬੰਦੇ ਰਲਕੇ ਮੇਰੀ ਸੋਚ ਤਾਂ ਨਹੀਂ ਬਦਲ ਸਕਦੇ ਪਰ ਇਹ ਜਾਣ  ਗਏ ਹੋਣਗੇ ਵੀ ਮੈਂ ਆਪਣੇ ਹੱਕ ਲਈ ਮਰ ਵੀ ਜਾਵਾਂਗਾ ਤਾਂ ਮੈਨੂੰ ਖੁਸ਼ੀ ਹੋਵੇਗੀ, ਜਿੰਨਾ ਕੂ ਮੈਂ ਪੜ੍ਹਿਆ ਵੀ "ਜੇ ਜ਼ੁਲਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ, ਕਿਸੇ ਦਾ ਹੱਕ ਖਾਣਾ ਪਾਪ ਹੈ, ਖਾਵਉਣਾ ਵੀ ਪਾਪ ਹੈ, ਮੈਨੂੰ ਗ਼ਲਤ ਕਹਿਣ ਨਾਲ ਓਹ ਏ  ਸਾਬਿਤ ਨਹੀਂ ਕਰ ਸੱਕਦੇ ਕਿ ਅਸੀਂ ਸਹੀ ਆਂ,  ਹਾਂ ਗ਼ਲਤ ਮੈਂ ਹਾਂ ਤੇ ਗ਼ਲਤ ਓਹ ਵੀ ਨੇ! ਮੈਂ ਨਹੀਂ ਕਹਿੰਦਾ ਕਿ ਲੜਾਈ ਚੰਗੀ ਚੀਜ਼ ਹੈ, ਇਹਨੂੰ ਖ਼ਤਮ ਕਰਨਾ ਹੀ ਬੇਹਤਰ ਹੈ ਚਾਹੇ ਦੋ ਬੁੱਧੀਮਾਨ, ਚਾਹੇ ਦੋ ਪਾਗਲ ਹੋਣ, ਨੁਕਸਾਨ ਦੋਨਾਂ ਦਾ= ਹੀ ਹੈ। ਅੰਗ -੨
✍️ਪਾਗਲ ਸੁੰਦਰਪੁਰੀਆ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...