Sunday, 5 May 2024

ਦੋ ਗੱਲਾਂ (ਪਾਗਲ ਸੁੰਦਰਪੁਰੀਆ)

ਅੱਕ, ਧਤੂਰੇ, ਨਿੰਮ ਕਰੇਲੇ ਵਰਗਾ..
ਕੌੜਾ ਹਾਂ ਜ਼ਹਿਰ ਜਿਹਾ,
ਨਾ ਖੰਡ, ਰੰਡ, ਗੰਡ ਵਰਗਾ..
ਅੰਦਰੋ ਅੰਦਰੀ ਕਹਿਰ ਜਿਹਾ,
ਕਿਸੇ ਪੁਰਾਣੇ ਉੱਜੜੇ ਪਿੰਡ ਵਰਗਾ..
ਨਾ ਵਸੇ ਪੁਰਾਣੇ ਸ਼ਹਿਰ ਜਿਹਾ,
ਗੁਰੂ ਗੋਬਿੰਦ ਦੇ ਛੱਡੇ ਕਿਲ੍ਹੇ ਵਰਗਾ,
ਨਾ ਚਮਕੌਰ ਗੜ੍ਹੀ ਦੇ ਪਹਿਰ ਜਿਹਾ,
ਨਾ ਜੇਠ ਹਾੜ ਦੀਆਂ ਧੁੱਪਾਂ ਵਰਗਾ,
ਨਾ ਪੋਹ ਮਾਘ ਦੀ ਠੰਡੀ ਠਾਰ ਜਿਹਾ,
ਨਾ ਸਾਉਣ ਦੀਆਂ ਝੜੀਆਂ ਵਰਗਾ.. 
ਨਾ ਚੇਤ ਦੇ ਗੜੀਆਂ ਦੀ ਮਾਰ ਜਿਹਾ,
ਨਾ ਚਗ਼ਲ ਚੁਗ਼ਲ ਸੁੰਦਰਪੁਰੀਏ ਵਰਗਾ..
ਨਾ "ਪਾਗਲ" ਸਿੱਧੇ ਪੱਧਰੇ ਕਾਰ ਜਿਹਾ,
ਸਾਰੀ ਦੁਨੀਆਂ ਕਹਿੰਦੀ ਰੱਬ ਰੱਬ ਫ਼ਿਰਦੀ..
ਰੱਬ ਬੈਠਾ ਹੈ ਅੰਦਰ ਬਣ ਯਾਰ ਜਿਹਾ,
✍️ਪਾਗਲ ਸੁੰਦਰਪੁਰੀਆ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...