Thursday, 20 August 2020

ਹਿੱਕਚੂ ਮਾਲਾ

ਸਾਰੇ ਹੀ ਬੱਚੇ

ਖੇਡ ਕੋਈ ਖੇਡਣੀ

ਹੋ ਗਏ ਕੱਠੇ


ਹੋ ਗਏ ਕੱਠੇ

ਮੌਸਮ ਸੀ ਸੋਹਣਾ

ਪੈ ਗਏ ਠੱਠੇ


ਪੈ ਗਏ ਠੱਠੇ

ਸੱਭ ਕੁੱਝ ਭੁੱਲਕੇ

ਝੱਲੇ ਹੋ ਨੱਚੇ


ਝੱਲੇ ਹੋ ਨੱਚੇ

ਪੇੜਾਂ ਵੱਲ ਤੱਕਣ

ਝੂਲਦੇ ਪੱਤੇ


ਝੂਲਦੇ ਪੱਤੇ

ਪੰਛੀ ਉੱਤੇ ਬੈਠਣ

ਹਜੇ ਸੀ ਲੱਗੇ


ਹਜੇ ਸੀ ਲੱਗੇ

ਸਾਰੇ ਹੀ ਬੱਚਿਆਂ ਨੂੰ

ਵਾਧੂ ਸੀ ਫੱਬੇ


ਵਾਧੂ ਸੀ ਫੱਬੇ

ਇੱਕ ਬੱਚੇ ਦਾ ਚਾਚਾ

ਖੜਾ ਸੀ ਗੱਬੇ


ਖੜਾ ਸੀ ਗੱਬੇ

ਡੱਕਾ ਟੋਕਰਾ ਰੱਸੀ

ਚਾਚੇ ਨੇ ਲੱਭੇ


ਚਾਚੇ ਨੇ ਲੱਭੇ

ਚੋਗਾ ਲਿਆ ਖਿਲਾਰ

ਲੁੱਕੇ ਸੀ ਸੱਭੇ


ਲੁਕੇ ਸੀ ਸੱਭੇ

ਭਾਂਤ ਭਾਂਤ ਦੇ ਦਾਣੇ

ਪੰਛੀਆਂ ਚੱਬੇ


ਪੰਛੀਆਂ ਚੱਬੇ

ਫ਼ੇਰ ਰੱਸੀ ਨੂੰ ਖਿੱਚ

ਪੰਛੀ ਸੀ ਦੱਬੇ


ਪੰਛੀ ਸੀ ਦੱਬੇ

ਬੰਦਿਆ ਨੇ ਪੰਛੀ ਦੇ

ਖ਼ਾਬ ਸੀ ਨੱਪੇ


ਖ਼ਾਬ ਸੀ ਨੱਪੇ

ਇੱਕ ਸਿਆਣੇ ਓਦੋਂ

ਥੱਪੜ ਚੱਕੇ


ਥੱਪੜ ਚੱਕੇ

ਖੁੱਲ੍ਹੇ ਛੱਡਕੇ ਪੰਛੀ

ਸਾਰੇ ਸੀ ਭੱਜੇ


ਸਾਰੇ ਸੀ ਭੱਜੇ

ਲਾਲਚ ਵਾਲੇ ਦਾਣੇ

ਨਾ ਖਾਓ ਕੱਚੇ


ਨਾ ਖਾਓ ਕੱਚੇ

"ਪਾਗਲ" ਹਿੱਕਚੂ ਮਾਲਾ

ਨਾ ਜਾਣੀ ਟੱਪੇ


✍️ ਪਾਗਲ ਸੁੰਦਰਪੁਰੀਆ




ਗੱਲ

ਗੱਲਾਂ ਗੱਲਾਂ ਵਿੱਚ ਐਸੀ ਗੱਲ ਹੋਜੇ,

ਕਦੇ ਖਿਲਾਫ਼ ਮੇਰੇ ਕਦੇ ਵੱਲ  ਹੋਜੇ,


ਬੇਤੁੱਕੀ ਗੱਲ ਨਾਲ ਪੈ ਵੈਰ ਜਾਂਦੇ,

ਚੰਗੀ ਗੱਲ ਨਾਲ ਮਸਲਾ ਹੱਲ ਹੋਜੇ,


ਮਿੱਠੀ ਗੱਲ ਦਿਲਾਂ ਚ ਪਿਆਰ ਪਾਵੇ

ਕੀਤੀ ਲਾਕੇ ਗੱਲ ਤਾਂ ਸੀਨੇ ਸੱਲ ਹੋਜੇ,

✍️ਪਾਗਲ ਸੁੰਦਰਪੁਰੀਆ

Tuesday, 18 August 2020

ਇੰਦੌਰੀ

ਦੋ ਮੁਲਕਾਂ ਦੀ ਜੁਬਾਨ ਸੀ ਇੰਦੌਰੀ

ਪਾਕ ਅਤੇ ਹਿੰਦੁਸਤਾਨ ਸੀ ਇੰਦੌਰੀ


ਕਿਵੇਂ ਧਰਮ ਭਾਸ਼ਾ ਦਾ ਸਤਕਾਰ ਕਰਨਾ

ਦੱਸਦਾ ਰਿਹਾ ਭਾਵੇਂ ਖਾਣ ਸੀ ਇੰਦੌਰੀ


ਨਫ਼ਰਤਾਂ ਨਾਲ ਦੁਸ਼ਮਣੀ ਨਿਭੋਂਦਾ ਰਿਹਾ

ਮੁਹੱਬਤ ਦੀ ਤਾਂ ਜਿੰਦ ਜਾਣ ਸੀ ਇੰਦੌਰੀ


ਡਰ ਲੱਗਦਾ ਕਿਤੇ ਹੁਣ ਗੁੰਮ ਨਾ ਜਾਵੇ

ਉਰਦੂ ਅਦਬ ਦੀ ਪਹਿਚਾਣ ਸੀ ਇੰਦੌਰੀ


ਸ਼ਬਦਾਂ ਦੇ ਤੀਰ ਦਿਲਾਂ ਤੇ ਖਿੱਚ ਸੀ ਲਾਉਂਦਾ

ਬੜਾ ਹੀ ਬਾਕਮਾਲ ਕਮਾਨ ਸੀ ਇੰਦੌਰੀ


ਸ਼ਾਇਰੀ ਪਾਗਲ ਦੇ ਦਿੱਲ ਨੂੰ ਸਕੂਨ ਦੇਵੇ

ਮੁਸ਼ਾਇਰੇ ਦਾ ਯੋਧਾ ਬਲਵਾਨ ਸੀ ਇੰਦੌਰੀ

✍️ ਪਾਗਲ ਸੁੰਦਰਪੁਰੀਆ

Sunday, 16 August 2020

कई बार

कई बार हालात बुरे, कई बार अच्छे होते हैं,

कई बार दोस्त झूठे,और दुश्मन सच्चे होते है,

"पागल" छोड़ दे उनको अपना फ़लसफ़ा बताना.

तेरे रुतबे का अंदाज़ा लगाने वाले बच्चे होते है।

✍️पागल सुंदरपुरीया

Saturday, 8 August 2020

ਪਾਗਲ ਸੱਚੀਆਂ ਕਹਿੰਦਾ 4

 ਵਪਾਰ ਵਿੱਚ ਮੰਦਾ

ਅਵਸਰਵਾਦੀ ਬੰਦਾ

ਦੋ ਨੰਬਰ ਦਾ ਧੰਦਾ

ਕਰਜੇ ਵਾਲਾ ਫੰਦਾ

ਪਾਗਲਾ" ਮਾਰੇ ਬਿਨਾਂ ਨਹੀਂ ਛੱਡਦੇ 

✍️ਪਾਗਲ ਸੁੰਦਰਪੁਰੀਆ

ਪਾਗਲ ਸੱਚੀਆਂ ਕਹਿੰਦਾ 3

ਦੂਜੇ ਦਾ ਸੁੱਖ

ਆਪਣਾ ਦੁੱਖ

ਪੈਸੇ ਦੀ ਭੁੱਖ

ਸੁੰਨੀ ਰਹੀ ਕੁੱਖ

ਹੱਸਦਾ ਹੋਇਆ ਮੁੱਖ

ਪਾਗਲਾ" ਚੈਨ ਨਹੀਂ ਪੈਣ ਦਿੰਦੇ

✍️ਪਾਗਲ ਸੁੰਦਰਪੁਰੀਆ 

9649617982



ਪਾਗਲ ਸੱਚੀਆਂ ਕਹਿੰਦਾ 2

ਕਿਰਪਾਨ ਮਿਆਨ ਚੋਂ

ਕੌੜੇ ਸ਼ਬਦ ਜੁਬਾਨ ਚੋਂ

ਕੋਈ ਗੁਰੂ ਗਿਆਨ ਚੋਂ

ਅਕਾਗ੍ਰਤਾ ਧਿਆਨ ਚੋਂ

ਪਾਗਲਾ" ਨਿਕਲੇ ਬਹੁਤ ਮਾੜੇ ਆ

✍️ਪਾਗਲ ਸੁੰਦਰਪੁਰੀਆ

9649617982


ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...