Thursday, 20 August 2020

ਹਿੱਕਚੂ ਮਾਲਾ

ਸਾਰੇ ਹੀ ਬੱਚੇ

ਖੇਡ ਕੋਈ ਖੇਡਣੀ

ਹੋ ਗਏ ਕੱਠੇ


ਹੋ ਗਏ ਕੱਠੇ

ਮੌਸਮ ਸੀ ਸੋਹਣਾ

ਪੈ ਗਏ ਠੱਠੇ


ਪੈ ਗਏ ਠੱਠੇ

ਸੱਭ ਕੁੱਝ ਭੁੱਲਕੇ

ਝੱਲੇ ਹੋ ਨੱਚੇ


ਝੱਲੇ ਹੋ ਨੱਚੇ

ਪੇੜਾਂ ਵੱਲ ਤੱਕਣ

ਝੂਲਦੇ ਪੱਤੇ


ਝੂਲਦੇ ਪੱਤੇ

ਪੰਛੀ ਉੱਤੇ ਬੈਠਣ

ਹਜੇ ਸੀ ਲੱਗੇ


ਹਜੇ ਸੀ ਲੱਗੇ

ਸਾਰੇ ਹੀ ਬੱਚਿਆਂ ਨੂੰ

ਵਾਧੂ ਸੀ ਫੱਬੇ


ਵਾਧੂ ਸੀ ਫੱਬੇ

ਇੱਕ ਬੱਚੇ ਦਾ ਚਾਚਾ

ਖੜਾ ਸੀ ਗੱਬੇ


ਖੜਾ ਸੀ ਗੱਬੇ

ਡੱਕਾ ਟੋਕਰਾ ਰੱਸੀ

ਚਾਚੇ ਨੇ ਲੱਭੇ


ਚਾਚੇ ਨੇ ਲੱਭੇ

ਚੋਗਾ ਲਿਆ ਖਿਲਾਰ

ਲੁੱਕੇ ਸੀ ਸੱਭੇ


ਲੁਕੇ ਸੀ ਸੱਭੇ

ਭਾਂਤ ਭਾਂਤ ਦੇ ਦਾਣੇ

ਪੰਛੀਆਂ ਚੱਬੇ


ਪੰਛੀਆਂ ਚੱਬੇ

ਫ਼ੇਰ ਰੱਸੀ ਨੂੰ ਖਿੱਚ

ਪੰਛੀ ਸੀ ਦੱਬੇ


ਪੰਛੀ ਸੀ ਦੱਬੇ

ਬੰਦਿਆ ਨੇ ਪੰਛੀ ਦੇ

ਖ਼ਾਬ ਸੀ ਨੱਪੇ


ਖ਼ਾਬ ਸੀ ਨੱਪੇ

ਇੱਕ ਸਿਆਣੇ ਓਦੋਂ

ਥੱਪੜ ਚੱਕੇ


ਥੱਪੜ ਚੱਕੇ

ਖੁੱਲ੍ਹੇ ਛੱਡਕੇ ਪੰਛੀ

ਸਾਰੇ ਸੀ ਭੱਜੇ


ਸਾਰੇ ਸੀ ਭੱਜੇ

ਲਾਲਚ ਵਾਲੇ ਦਾਣੇ

ਨਾ ਖਾਓ ਕੱਚੇ


ਨਾ ਖਾਓ ਕੱਚੇ

"ਪਾਗਲ" ਹਿੱਕਚੂ ਮਾਲਾ

ਨਾ ਜਾਣੀ ਟੱਪੇ


✍️ ਪਾਗਲ ਸੁੰਦਰਪੁਰੀਆ




ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...