ਆਦਮੀ ਬਣਾਉਣ ਲਈ ਮੈਨੂੰ ਮਾਂ ਦੇ ਗਰਭ ਚ ਦਾਤਾ ਤੂੰ ਹੀ ਪਾਲਿਆ,
ਵਿਛੋੜਾ ਨਹੀਂ ਸਹਿਣ ਹੋਇਆ ਜਦੋਂ ਮੈਂ ਧਰਤੀ ਤੇ ਪਹਿਲਾ ਸਾਹ ਲਿਆ,
ਤੂੰ ਹੀ ਮੈਨੂੰ ਬੁੱਧੀ ਦਿੱਤੀ ਸੰਸਾਰ ਸਾਗਰ ਕਰਾਂ ਪਾਰ...
ਹੇ ਅਕਾਲਪੁਰਖ ਤੇਰੀ ਜੈ ਜੈ. ਜੈ ਜੈ ਕਾਰ...
ਮਾਂ-ਬਾਪ ਦਾ ਬਹਾਨਾ ਬਣ ਤੂੰ ਹੀ ਮੇਰਾ ਢਿੱਡ ਭਰਦਾ ਸੀ,
ਛੋਟੇ ਭਾਈ ਭੈਣ ਬਣ ਤੂੰ ਹੀ ਮੈਨੂੰ ਖੇਡ ਖੁਸ਼ ਕਰਦਾ ਸੀ,
ਤੂੰ ਹੀ ਮੈਨੂੰ ਬੋਲ ਦਿੱਤੇ ਤਾਂਹੀ ਕਰਾਂ ਗੱਲਾਂ ਚਾਰ...
ਹੇ ਅਕਾਲਪੁਰਖ ਤੇਰੀ ਜੈ ਜੈ. ਜੈ ਜੈ ਕਾਰ...
ਯਾਰਾਂ ਦੋਸਤਾਂ ਦਾ ਰੂਪ ਲੈਕੇ ਹਰ ਵੇਲੇ ਤੂੰ ਹੀ ਮੇਰੇ ਨਾਲ ਖੜਿਆ,
ਸਕੂਲ ਵਿੱਚ ਗੁਰ ਬਣ ਗਿਆਨ ਤੂੰ ਹੀ ਦਿੱਤਾ ਜੋ ਜੋ ਮੈਂ ਪੜ੍ਹਿਆ,
ਤੂੰ ਹੀ ਮੈਨੂੰ ਕਲਮ ਦਿੱਤੀ ਮੇਰੇ ਰਚਨਾਕਾਰ...
ਹੇ ਅਕਾਲਪੁਰਖ ਤੇਰੀ ਜੈ ਜੈ. ਜੈ ਜੈ ਕਾਰ...
ਪਤੀ ਪਤਨੀ ਦੇ ਰੂਪ ਵਿੱਚ ਪੂਰਾ ਘਰ ਤੂੰ ਸੰਭਾਲਦਾ ਏ,
ਮੈਂ ਜੋ ਕਰਮ ਕਰਾਂ ਰੋਟੀ ਲਈ ਸਭ ਤੂੰ ਹੀਂ ਸਵਾਰਦਾ ਏ,
ਤੂੰ ਹੀ ਮੇਰੇ ਡੁੱਬੇ ਹੋਏ ਬੇੜੇ ਜਾਵੇਂ ਤਾਰ...
ਹੇ ਅਕਾਲਪੁਰਖ ਤੇਰੀ ਜੈ ਜੈ. ਜੈ ਜੈ ਕਾਰ...
ਜਿਹੜੇ ਮੇਰੇ ਰਗਾਂ ਵਿੱਚ ਚਲਦੇ ਤੂੰ ਹੀ ਉਹ ਸਾਹ ਬਣ ਆਵੇ,
ਆਪਣੇ ਦੀ ਮੌਤ ਦਾ ਮਾਤਮ ਤੂੰ ਹੀ ਨਵੇਂ ਜੀਅ ਦਾ ਚਾ ਬਣ ਆਵੇ,
ਤੂੰ ਹੀ ਮੈਨੂੰ ਦੁੱਖ ਸੁੱਖ ਦੇਵੇ ਮੇਰੇ ਦੇਵਣਹਾਰ...
ਹੇ ਅਕਾਲਪੁਰਖ ਤੇਰੀ ਜੈ ਜੈ. ਜੈ ਜੈ ਕਾਰ...
ਸੁੰਦਰਪੁਰੀਏ" ਨੂੰ ਪਾਗਲ ਦਾਤਾ ਤੂੰ ਹੀ ਬਣਾਇਆ ਏ,
ਲਿਖਤਾਂ ਚ ਜੋ ਕੁਝ ਲਿਖਿਆ ਸਭ ਤੂੰ ਹੀ ਲਿਖਾਇਆ ਏ,
ਤੂੰ ਹੀ ਮੈਨੂੰ ਪਿਆਰ ਦੇਵੇ ਮੇਰੇ ਸੱਚੇ ਯਾਰ...
ਹੇ ਅਕਾਲਪੁਰਖ ਤੇਰੀ ਜੈ ਜੈ. ਜੈ ਜੈ ਕਾਰ...
ਭੁੱਲੇ ਨਾ ਭੁਲਾਈ ਮੈਨੂੰ ਤੇਰੀ ਹਰਿ ਸਾਰ...
ਹੇ ਅਕਾਲਪੁਰਖ ਤੇਰੀ ਜੈ ਜੈ. ਜੈ ਜੈ ਕਾਰ...
✍️ ਪਾਗਲ ਸੁੰਦਰਪੁਰੀਆ