Sunday, 3 May 2020

ਪੁਕਾਰ

ਨਾਨਕ ਆਜਾ ਫੇਰ ਦੁਬਾਰਾ ਬਾਬੇ ਲੁੱਟੀ ਜਾਂਦੇ ਆ..
ਵਹਿਮਾ ਭਰਮਾ ਦੇ ਵਿੱਚ ਲੋਕਾਂ ਨੂੰ ਸੁੱਟੀ ਜਾਂਦੇ ਆ..
ਨਾਨਕ ਆਜਾ ਫੇਰ ਦੁਬਾਰਾ ਬਾਬੇ ਲੁੱਟੀ ਜਾਂਦੇ ਆ..

ਤੇਰੀ ਬਾਣੀ ਵਿੱਚ ਕਿ ਲਿਖਿਆ ਨਾ ਗੱਲ ਸੱਚੀ ਦੱਸਦੇ,
ਤਾਹੀਓਂ ਤਾਂ ਲੋਕ ਵਿਚਾਰੇ ਇਹਨਾਂ ਦੇ ਜਾਲ ਚ ਫੱਸਦੇ,
ਗ਼ੁਲਾਮ ਬਣਾ ਕੇ ਆਪਣੇ ਦੱਮ ਘੁੱਟੀ ਜਾਂਦੇ ਆ..
ਨਾਨਕ ਆਜਾ ਫੇਰ ਦੁਬਾਰਾ ਬਾਬੇ ਲੁੱਟੀ ਜਾਂਦੇ ਆ..

ਸਿਰ ਜਾਂ ਫੇਰਕੇ ਆਖਦੇ ਦੁੱਖ ਦੂਰ ਭਜਾ ਦਿਆਂਗੇ,
ਜਿਹੜੀ ਮਗਰ ਭੂਤਨੀ ਲੱਗੀ ਦੀ ਗਤੀ ਕਰਾ ਦਿਆਂਗੇ,
ਭੋਲੇ ਭਾਲੇ ਲੋਕਾਂ ਨੂੰ ਇਹ ਮੂਰਖ ਕੁੱਟੀ ਜਾਂਦੇ ਆ..
ਨਾਨਕ ਆਜਾ ਫੇਰ ਦੁਬਾਰਾ ਬਾਬੇ ਲੁੱਟੀ ਜਾਂਦੇ ਆ..

ਸੁੰਦਰਪੁਰੀਏ" ਪਾਗਲ ਨੂੰ ਬਾਬੇ ਭਰਮਾਉਂਦ ਨੇ,
ਆਪਣੇ ਆਪ ਨੂੰ ਨਾਨਕਾ ਇਹ ਰੱਬ ਅਖਵਾਉਂਦੇ ਨੇ,
ਤੇਰੀ ਗੋਦੀ ਦੇ ਵਿੱਚ ਬਹਿਕੇ ਦਾੜੀ ਪੁੱਟੀ ਜਾਂਦੇ ਆ..
ਨਾਨਕ ਆਜਾ ਫੇਰ ਦੁਬਾਰਾ ਬਾਬੇ ਲੁੱਟੀ ਜਾਂਦੇ ਆ,

✍️ ਪਾਗਲ ਸੁੰਦਰਪੁਰੀਆ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...