Tuesday, 5 May 2020

ਗੋਲੀ

ਗੋਲੀ ਪਿੱਤਲ ਦੀ ਵੱਜੇ ਤਾਂ ਬੰਦਾ ਮਰ ਜਾਵੇ.
ਕਰੇ ਇਲਾਜ ਡਾਕਟਰ ਦੀ ਦਵਾਈ ਗੋਲੀ,
ਗੋਲੀ ਖੋਏ ਦੀ ਮਿਲੇ ਨਾ ਪਿੰਡ ਹੱਟੀਆਂ ਤੇ.
ਚਿੱਟੀ ਟਰਮਾਂਡੋਲ ਜਦੋਂ ਦੀ ਆਈ ਗੋਲੀ,
ਪੰਜਾਂ ਪੰਜਾਂ ਨਾਲ ਚੱਲੇ ਚੈਟ ਵੱਟਸਐਪ ਤੇ.
ਜਾਂਦੇ ਆਸ਼ਿਕ ਮਾਸ਼ੂਕਾਂ ਨੂੰ ਚੁਸਾਈ ਗੋਲੀ,
ਬਹਾਨੇ ਪੜਨ ਦੇ ਸ਼ਹਿਰ ਨੂੰ ਜਾਵੇ ਤੜਕੇ.
ਜਾਂਦਾ  ਪੁੱਤ ਵੀ  ਬਾਪ  ਨੂੰ ਪਾਈ  ਗੋਲੀ,
ਕਰਜਾ ਲਹਿੰਦਾ ਨਹੀਂ ਸਿਰੋਂ ਸਾਰੀ ਜਿੰਦਗੀ.
ਆਖਿਰ ਨੂੰ ਜੱਟ ਨੇ ਸਲਫ਼ਾਸ ਖਾਈ ਗੋਲੀ,
ਰਹਿੰਦੀ  ਦੁਨੀਆਂ ਤੱਕ ਨਹੀਂ  ਭੁੱਲ ਹੋਣੀ.
ਉੱਦਮ ਸਿੰਘ ਨੇ ਐਡਵੈਰ ਤੇ ਚਲਾਈ ਗੋਲੀ,
ਸੁੰਦਰਪੁਰੇ ਦੀਆਂ ਗਲੀਆਂ ਚ ਪਾਗਲ ਨੇ.
ਕੱਚ  ਵਾਲੀ ਯਾਰਾਂ ਨਾਲ਼  ਖੜਕਾਈ ਗੋਲੀ। 

✍️ਪਾਗਲ ਸੁੰਦਰਪੁਰੀਆ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...