Tuesday, 5 May 2020

ਚਾਹਤ --- ਗੀਤ

ਤੂੰ ਸੋਚ ਵੀ ਨਹੀਂ ਸਕਦੀ ਤੈਨੂੰ ਕਿੰਨਾ ਚਾਹਵਾਂਗਾ
ਜਿੱਸ ਰਸਤੇ ਚਲੇਂਗੀ ਪੈਰੀ ਤਲੀਆਂ ਵਿਛਾਵਾਂਗਾ
ਤੂੰ ਸੋਚ ਵੀ ਨਹੀਂ ਸਕਦੀ ਤੈਨੂੰ ਕਿੰਨਾ ਚਾਹਵਾਂਗਾ

ਖੁਸ਼ ਰਖੁਗਾਂ ਹਰ ਪੱਲ ਕਦੇ ਰੋਣ ਨਹੀਂ ਦੇਣਾ
ਪਿਆਰ ਅੈਨਾ ਕਰੁਗਾਂ ਗੁੱਸੇ ਹੋਣ ਨਹੀਂ ਦੇਣਾ
ਤੇਰੇ ਦਿਲ ਦੀਆਂ ਰੀਝਾਂ ਨੂੰ ਪਹਿਲੇ ਬੋਲ ਪੂਗਾਵਾਂਗਾ
ਤੂੰ ਸੋਚ ਵੀ ਨਹੀਂ ਸਕਦੀ ਤੈਨੂੰ ਕਿੰਨਾ ਚਾਹਵਾਂਗਾ

ਤੈਨੂੰ ਦਿਲ ਦੀ ਬਣਾਕੇ ਰੱਖੁ ਰਾਣੀ ਸੋਹਣੀੲੇ
ਇਤਿਹਾਸ ਤੇਰੀ ਮੇਰੀ ਬਣੁਗੀ ਕਹਾਣੀ ਸੋਹਣੀੲੇ
ਤੇਰੇ ਹੁਸਨ ਏ ਸ਼ਬਾਬ ਤੇ ਸ਼ਾਇਰੀ ਬਣਾਵਾਂਗਾ
ਤੂੰ ਸੋਚ ਵੀ ਨਹੀਂ ਸਕਦੀ ਤੈਨੂੰ ਕਿੰਨਾ ਚਾਹਵਾਂਗਾ

ਯਾਰ ਸੱਚਾ ਹੈ ਜਾਂ ਝੂਠਾ ਅਜਮਾਕੇ ਤਾਂ ਵੇਖ ਨੀ
ਸੂੰਦਰਪੁਰੀਏ ਦੇ ਪਿਆਰ ਪੱਲੇ ਪਾਕੇ ਤਾਂ ਵੇਖ ਨੀ
ਜੇ ਮੌਤ ਤੈਨੂੰ ਲੈਣ ਆਉ ਓਦੇ ਨਾਲ ਮੈਂ ਜਾਵਾਂਗਾ
ਤੂੰ ਸੋਚ ਵੀ ਨਹੀਂ ਸਕਦੀ ਤੈਨੂੰ ਕਿੰਨਾ ਚਾਹਵਾਂਗਾ

ਜਿੱਸ ਰਸਤੇ ਚਲੇਂਗੀ ਪੈਰੀ ਤਲੀਆਂ ਵਿਛਾਵਾਂਗਾ
ਤੂੰ ਸੋਚ ਵੀ ਨਹੀਂ ਸਕਦੀ ਤੈਨੂੰ ਕਿੰਨਾ ਚਾਹਵਾਂਗਾ

✍ ਪਾਗਲ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...