Wednesday 2 September 2020

ਸੁਣ ਦਿੱਲੀਏ

 ਹਰ ਇੱਕ ਫੈਸਲੇ ਨੇ ਮਾਰਿਆ ਕਿਸਾਨ, 

ਅੱਜ ਤੱਕ ਸਰਕਾਰਾਂ ਸੀ ਜੋ ਦੋਵੇਂ ਦਿੱਲੀਏ.

ਮਰਦੇ ਕਿਸਾਨਾਂ ਲਈ ਤਾਂ ਬੋਲੀ ਨਹੀਂ ਕਦੇ,

ਜਦੋਂ ਬੰਬੇ ਵਾਲਾ ਮਰਦਾ ਤਾਂ ਰੋਵੇਂ ਦਿੱਲੀਏ..


ਮਨ ਕੀਆਂ ਬਾਤਾਂ ਤਾਂ ਸੁਨੋਦੇ ਦਿੱਲੀਓਂ, 

ਕਿਉਂ ਨਹੀਂ ਦਿੱਲ ਸਾਡੇ ਦੀਆਂ ਏਹੇ ਜਾਣ ਦੇ.

ਕਾਤੋਂ ਡੁੱਬ ਗਈ ਕਿਸਾਨੀ ਸਾਡੇ ਦੇਸ਼ ਦੀ, 

ਨੇਤੇ ਬੋਲਦੇ ਨਹੀਂ ਭਾਰਤ ਮਹਾਨ ਦੇ.

ਕਿਹੜਿਆਂ ਹਾਲਾਤਾਂ ਵਿੱਚ ਕੱਟੇ ਜ਼ਿੰਦਗੀ , 

ਕਦੇ ਦਰਦ ਕਿਸਾਨਾਂ ਦੇ ਨਾ ਟੋਵੇਂ ਦਿੱਲੀਏ..

ਮਰਦੇ ਕਿਸਾਨਾਂ ਲਈ ਤਾਂ ਬੋਲੀ ਨਹੀਂ ਕਦੇ, 

ਜਦੋਂ ਬੰਬੇ ਵਾਲਾ ਮਰਦਾ ਤਾਂ ਰੋਵੇਂ ਦਿੱਲੀਏ..


ਅਮੀਰਾਂ ਨੂੰ ਵੀ ਖਾਣ ਨੂੰ ਜੋ ਅੰਨ ਮਿਲਦਾ, 

ਕਿਸਾਨਾਂ ਦੇ ਪਸੀਨੇ ਨਾਲ ਪੱਕਦਾ.

ਗੱਲ ਘੋਟੂ ਫ਼ੈਸਲੇ ਜੋ ਕਰਦਾ ਕਿਸਾਨੀ ਤੇ , 

ਢਿੱਡ ਭਰਨੇ ਨੂੰ ਓਵੀ ਰੋਜ਼ ਰੋਟੀ ਛੱਕਦਾ.

ਦੋ ਵੱਕਤ ਦੀ ਰੋਟੀ ਸਾਨੂੰ ਖਾ ਲੈਣ ਦੇ, 

ਸਾਡੇ ਮੂੰਹਾਂ ਵਿਚੋਂ ਟੁੱਕ ਕਾਤੋਂ ਖੋਵੇਂ ਦਿੱਲੀਏ..

ਮਰਦੇ ਕਿਸਾਨਾਂ ਲਈ ਤਾਂ ਬੋਲੀ ਨਹੀਂ ਕਦੇ, 

ਜਦੋਂ ਬੰਬੇ ਵਾਲਾ ਮਰਦਾ ਤਾਂ ਰੋਵੇਂ ਦਿੱਲੀਏ..


ਦੇਸ਼ ਦੀ ਇਕੋਨਾਮੀ ਨੂੰ ਖੇਤੀ ਹੈ ਚਲਾਉਂਦੀ, 

ਪਰ ਖੇਤੀ ਦਾ ਹੀ ਅੱਜ ਬੁਰਾ ਹਾਲ ਹੈ.

ਅੰਬਾਨੀ ਤੇ ਅਡਾਨੀ ਮਾਰ ਦੇਣਗੇ ਕਿਸਾਨਾਂ ਨੂੰ, 

ਪੱਤਰਕਾਰ ਸਰਕਾਰ ਸੱਭ ਏਨਾ ਨਾਲ ਹੈ.

ਤੇਰਾ ਏਹੇ ਰੁੱਤਬਾ ਕਿਸਾਨਾਂ ਨੇ ਬਣਾਇਆ, 

ਨਹੀਂ ਤਾਂ ਕੱਖਾਂ ਨਾਲੋਂ ਹੌਲੀ ਤੂੰ ਹੋਵੇਂ ਦਿੱਲੀਏ..

ਮਰਦੇ ਕਿਸਾਨਾਂ ਲਈ ਤਾਂ ਬੋਲੀ ਨਹੀਂ ਕਦੇ, 

ਜਦੋਂ ਬੰਬੇ ਵਾਲਾ ਮਰਦਾ ਤਾਂ ਰੋਵੇਂ ਦਿੱਲੀਏ..


ਕਿਸਾਨ ਦੀ ਜਮੀਨ ਓਹਦੀ ਮਾਂ ਹੁੰਦੀ ਅ, 

ਜਦੋਂ ਬੈਂਕ ਵਾਲੇ ਕਰਦੇ ਨੀਲਾਮ ਕਿਵੇਂ ਜਰਲੇ.

ਸੁੰਦਰਪੁਰੀਆ" ਵੀ ਕਰਜ਼ੇ ਨੇ ਦੱਬ ਰੱਖਿਆ, 

ਕੋਈ ਪਤਾ ਨਹੀਂ ਸੁਸਾਇਡ ਕਿਹੜੇ ਵੇਲੇ ਕਰਲੇ.

ਪੰਜਾਬੀ ਸ਼ਾਇਰਾਂ ਚ ਨਾਮ ਤਾਂ ਲਿਖਾਉਗਾ , 

ਜਿਵੇਂ ਨੰਦ ਲਾਲ ਨੂਰਪੁਰੀ ਓਵੇਂ ਦਿੱਲੀਏ..

ਮਰਦੇ ਕਿਸਾਨਾਂ ਲਈ ਤਾਂ ਬੋਲੀ ਨਹੀਂ ਕਦੇ, 

ਜਦੋਂ ਬੰਬੇ ਵਾਲਾ ਮਰਦਾ ਤਾਂ ਰੋਵੇਂ ਦਿੱਲੀਏ..


✍️ਪਾਗਲ ਸੁੰਦਰਪੁਰੀਆ

5 मई को पुलिस के संबंध में

कल सुबह से पता चलेगा कि कौन किसके साथ है? इसे तीन हिस्सों में बांट कर देखूंगा.. राजनीतिक, आर्थिक, सामाजिक..: इसके अलावा कूटनीतिक... मैं सभी ...