ਦੁੱਖ ਸੁੱਖ ਵੇਲੇ ਨਾਲ ਖੜਨ ਵਾਲਾ ਹੀ ਯਾਰ ਹੁੰਦਾ ਏ
ਰੱਬ ਦਾ ਦੂਜਾ ਰੂਪ ਹੀ ਦੋ ਰੂੰਹਾਂ ਦਾ ਪਿਆਰ ਹੁੰਦਾ ਏ
ਪਿਆਰ ਦਾ ਝਾਂਸਾ ਦੇਕੇ ਜਿਸਮਾਂ ਨੂੰ ਲੁੱਟਦਾ ਜੋ
ਅਸਲ ਵਿੱਚ ਓ ਕਾਦਰ ਦਾ ਗੁਨਾਹਗਾਰ ਹੁੰਦਾ ਏ
ਓਹੀ ਬੰਦਾ ਲੜਦਾ ਆਪਣੀ ਜਾਨ ਤਲੀ ਤੇ ਧਰਕੇ
ਜਿਹੜਾ ਬੰਦਾ ਸੱਚਮੁੱਚ ਹੱਕ ਦਾ ਹੱਕਦਾਰ ਹੁੰਦਾ ਏ
ਝੂਠ ਨੂੰ ਝੂਠ ਸੱਚ ਨੂੰ ਸੱਚ ਜੋ ਛਾਤੀ ਤਾਣ ਲਿੱਖੇ
ਓਹੀ ਜ਼ਿੰਦਾ ਜ਼ਮੀਰ ਵਾਲਾ ਕਲਮਕਾਰ ਹੁੰਦਾ ਏ
ਸਬਰ ਸੰਤੋਖ ਨਾਲ ਜਿਹੜਾ ਖਾਣਾ ਸਿੱਖ ਗਿਆ
ਓਹੀ ਬੰਦਾ ਕੁਦਰਤ ਦਾ ਸ਼ੁਕਰਗਜ਼ਾਰ ਹੁੰਦਾ ਏ
ਮਾਰੂਥਲ ਦੇ ਰੁੱਖਾਂ ਨੂੰ ਜਿਵੇਂ ਉਡੀਕ ਬਰਸਾਤਾਂ ਦੀ
ਓਵੇਂ ਹੀ "ਪਾਗਲ" ਨੂੰ ਓਹਦਾ ਇੰਤਜ਼ਾਰ ਹੁੰਦਾ ਏ
✍️ਪਾਗਲ ਸੁੰਦਰਪੁਰੀਆ
9649617982