Tuesday, 22 September 2020

ਹਿੱਕਚੁ ਮਾਲਾ

ਇੱਕ ਬਿਮਾਰੀ

ਜਿਸਦਾ ਨਾਂ ਕਰੋਨਾ

ਹੈ ਮਹਾਂਮਾਰੀ


ਹੈ ਮਹਾਂਮਾਰੀ

ਪਹੁੰਚੀ ਸਾਡੇ ਦੇਸ਼

ਮਾਰ ਉਡਾਰੀ


ਮਾਰ ਉਡਾਰੀ

ਸੱਚਾਈ ਉਂਝ ਥੋੜੀ

ਚਰਚਾ ਭਾਰੀ


ਚਰਚਾ ਭਾਰੀ

ਸਾਜਿਸ਼ ਕੋਈ ਲੱਗੇ

ਹੈ ਸਰਕਾਰੀ


ਹੈ ਸਰਕਾਰੀ

ਹਸਪਤਾਲ ਜਾਵੇ

ਬੰਦਾ ਜਾਂ ਨਾਰੀ


ਬੰਦਾ ਜਾਂ ਨਾਰੀ

ਰੋਗੀ ਕਰੇ ਸਭਨੂੰ 

ਕਾਰਜ ਕਾਰੀ


ਕਾਰਜ ਕਾਰੀ

ਪੋਜਟਿਵ ਆਉਂਦੀ

ਖਬਰ ਸਾਰੀ


ਖਬਰ ਸਾਰੀ

ਅੰਗ ਸਾਰੇ ਕੱਢੇ ਨੇ

ਫ਼ੇਰ ਕੇ ਆਰੀ


ਫ਼ੇਰ ਕੇ ਆਰੀ 

ਪਾਗਲਾ ਕੰਮ ਮਾੜਾ

ਅੱਜ ਵੀ ਜਾਰੀ


✍️ਪਾਗਲ ਸੁੰਦਰਪੁਰੀਆ

ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...