Thursday, 15 April 2021

ਲੋਕ ਤੱਥ

 ਕਾਹਦਾ ਸਰਪੰਚ ਜੀਹਦੀ ਕੋਈ ਸੁਣੇ ਨਾ

ਪਾਰਖੂ ਓ ਕਾਹਦਾ ਦੁੱਧੋਂ ਪਾਣੀ ਪੁਣੇ ਨਾ


ਪੁੱਤ ਕਾਹਦਾ ਜਿਹੜਾ ਮਾਂ ਪਿਓ ਅੱਗੇ ਬੋਲਦਾ

ਕਾਹਦਾ ਓਹੋ ਬਾਣੀਆ ਜੋ ਸੌਦਾ ਪੂਰਾ ਤੋਲਦਾ


ਵਪਾਰ ਨਹੀਓਂ ਹੁੰਦਾ ਬਿਨਾਂ ਝੂਠ ਮਾਰੇ ਤੋਂ

ਮੁਰਾਦ ਪੂਰੀ ਹੋਵੇ ਨਾ ਜੀ ਟੁੱਟੇ ਤਾਰੇ ਤੋਂ


ਸਦਾ ਫ਼ਲ ਵਾਲੇ ਰੁੱਖ ਨੂੰ ਹੀ ਰੋੜੇ ਵੱਜਦੇ

ਪੁਲਿਸ ਨੂੰ ਵੇਖ ਚੋਰ ਮੱਲੋ ਮੱਲੀ ਭੱਜਦੇ


ਨੰਗ ਬੰਦਾ ਬਿਨਾਂ ਗੱਲੋਂ ਭਾਲਦਾ ਲੜਾਈ

ਪਿੰਡ ਚ ਨਾ ਕੁੱਤੀ ਪੁੱਛੇ ਕਾਹਦੀ ਓ ਚੜਾਈ


ਖੇਡ ਵਿੱਚ ਹਾਰਕੇ ਨਹੀਂ ਰੌਲਾ ਪਾਈਦਾ

ਭੁੱਖੋਂ ਵੱਧ ਕਦੇ ਨਹੀਂ ਜੀ ਖਾਣਾ ਖਾਈਦਾ


ਬਾਹਲੇ ਦਿਨ ਸੋਹਰੀਆਂ ਦੇ ਪਿੰਡ ਰਹੀਏ ਨਾ

ਬੇਗਾਨੇ ਘਰੇ ਜਾਕੇ ਚੌਂਕੇ ਵਿੱਚ ਬਹੀਏ ਨਾ


ਚੱਕਮੀ ਜੀ ਨਾਰ ਓਦੋਂ ਪੱਟ ਦਿੰਦੀ ਘਰ ਨੂੰ

ਆਪਣੇ ਨੂੰ ਛੱਡ ਜਾਵੇ ਜਦੋਂ ਦੁੱਜੇ ਦਰ ਨੂੰ


ਪਤੀ ਛੱਡ ਰੱਖੇ ਜਿਹੜੀ ਬਹੁਤੇ ਯਾਰ ਜੀ

ਸੱਥ ਵਿੱਚ ਉੱਚੀ ਬੋਲੇ ਰੰਨ ਬਦਕਾਰ ਜੀ


ਨਸ਼ਾ ਖਾਣ ਵਾਲੇ ਨੂੰ ਹੀ ਨਸ਼ਾ ਖਾਂਦਾ ਏ

ਆਸ਼ਿਕ ਮਾਸ਼ੂਕ ਗਲੀ ਵਾਰ ਵਾਰ ਜਾਂਦਾ ਏ


ਪਰਿਵਾਰ ਸੁਖੀ ਹੋਵੇ ਨਾ ਕੰਜੂਸ ਬੰਦੇ ਦਾ

ਅੰਤ ਸਦਾ ਮਾੜਾ ਹੁੰਦਾ ਮਾੜੇ  ਧੰਧੇ ਦਾ


ਮੁਸੀਬਤ ਜੇ ਕੋਲੇ ਆਜੇ ਫ਼ੇਰ ਨਾ ਡਰੋ

ਬਾਹਲਾ ਦੋਗਲੇ ਜੇ ਬੰਦੇ ਤੇ ਭਰੋਸਾ ਨਾ ਕਰੋ


ਬਾਹਲਾ ਪੈਸਾ ਖੋਹ ਲੈਂਦਾ ਸੁੱਖ ਚੈਨ ਨੂੰ

ਜਹਾਨ ਉੱਤੇ ਹੈਨੀ ਥਾਂ ਸਦਾ ਰਹਿਣ ਨੂੰ


ਪਾਗਲਾ ਓਏ ਕਰਿਆ ਹੰਕਾਰ ਮਾੜਾ ਏ

ਇੱਜਤ ਤਕਾਵੇ ਯਾਰ ਦੀ ਓ ਯਾਰ ਮਾੜਾ ਏ


ਸਤਿਕਾਰ ਨਾਲ ਬੁਲਾਈਏ ਆਪਣੇ ਤੋਂ ਬੜੇ ਨੂੰ

ਪਉੜੀ ਖਿੱਚ ਸਿੱਟੀਏ ਨਾ ਉਤਾਂ ਚੜੇ ਨੂੰ


ਹੋ ਮਾੜੀਆਂ ਦਰਾਂ ਦੇ ਅੱਗੇ ਲਾਈਆਂ ਬੇਰੀਆਂ

ਸੁੰਦਰਪੁਰੀਆ ਓਏ ਗੱਲਾਂ ਜਵਾਂ ਸੱਚ ਤੇਰੀਆਂ


✍️ਪਾਗਲ ਸੁੰਦਰਪੁਰੀਆ

9649617982




ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...