ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਅਤੇ ਸਿੱਖ ਪੰਥ ਦੇ ਸੰਸਥਾਪਕ ਹਨ, ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸਿੱਖ ਪੰਥ (ਸਿੱਖਣ ਵਾਲਾ ਰਸਤਾ) ਅਪਣਾ ਕੇ ਆਕਾਲ ਪੁਰੁੱਖ ੴ (ਇੱਕ ਹੈ ਓ) ਨੂੰ ਮਿਲਣ ਦਾ ਰਸਤਾ ਦੱਸਿਆ ਅਤੇ ਆਪਣੇ ਵਲੋਂ ਸਿੱਖ ਨੂੰ ਤਿੰਨ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਸ਼ਕੋ ਦਿੱਤੇ, ਗੁਰੂ ਸਾਹਿਬ ਜੀ ਵੇਲੇ ਦੱਖਣ ਅਤੇ ਮੱਧ ਏਸ਼ੀਆ ਵਿੱਚ ਸਨਾਤਨ ਮਤ, ਜੈਨ ਮੱਤ, ਜੋਗ ਮੱਤ ਅਤੇ ਇਸਲਾਮ ਮੱਤ ਦਾ ਬੋਲ ਬਾਲਾ ਸੀ, ਇਹਨਾਂ ਸਾਰੀਆਂ ਪ੍ਰਥਾਵਾਂ ਨੂੰ ਗੁਰੂ ਸਾਹਿਬ ਜੀ ਪਾਖੰਡੀ ਦੱਸਦੇ ਸਨ । ਇਸਲਈ ਉਸ ਸਮੇਂ ਗੁਰੂ ਸਾਹਿਬ ਜੀ ਨੇ ਕ੍ਰਾਂਤੀਕਾਰੀ ਵਿਚਾਰਿਕ ਲਹਰ ਨੂੰ ਜਨਮ ਦਿੱਤਾ, ਅਤੇ ਚਾਰ ਉਦਾਸੀਆਂ ਸਮੇਂ ਲੁਕਾਈ ਨੂੰ ਅਧਿਆਤਮਿਕ ਪਾਖੰਡਵਾਦ ਅਤੇ ਸਮਾਜਿਕ ਪਾਖੰਡਵਾਦ ਦੇ ਨਰਕ ਚੋਂ ਕੱਢਕੇ ਜੀਵਨ ਜੀਣ ਦੀ ਜਾਚ ਦੱਸੀ ਅਤੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਰਾਜਮਾਨ ਗੁਰੂ ਸ਼ਬਦ (ਗੁਰਬਾਣੀ) ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਸਾਨੂੰ ਸੋਝੀ ਦੇ ਰਹੇ ਨੇ।
ਪਰ ਸਾਡੀ ਬਦਕਿਸਮਤ ਰਹੀ ਕਿ ਗੁਰੂ ਨਾਨਕ ਦੇਵ ਜੀ ਦਾ ਫ਼ਲਸਫ਼ਾ ਸਾਡੇ ਤੋਂ ਦੂਰ ਕਰ ਦਿੱਤਾ ਗਿਆ ਪਰ ਹੁਣ ਵੀ ਅਸੀਂ ਜਾਗ ਸਕਦੇ ਹਾਂ, ਕਿਉਂਕਿ ਅਸੀਂ ਪੜ੍ਹ ਕੇ ਚੁੱਕੇ ਹਾਂ। ਕਿਉਂਕਿ ਸਾਨੂੰ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਤੋਂ ਉਹਨਾਂ ਲੋਕਾਂ ਨੇ ਦੂਰ ਰੱਖਿਆ ਜਿਹੜੇ ਲੋਕਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਤਰਕਾਂ ਦੇ ਅਧਾਰ ਤੇ ਪਾਖੰਡੀ ਬਾਮੰਨ ਕਿਆ ਸੀ, ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਤੋਂ 18ਵੀਂ ਸਦੀ ਵਿੱਚ ਜਦੋਂ ਸਿੱਖ ਪੰਥ ਦਾ ਪ੍ਰਚਾਰ ਕਰਨਾ ਸੀ ਤਾਂ ਗੁਰੂ ਕੀ ਬਾਣੀ ਪੜ੍ਹਨ ਅਤੇ ਸਨੋਣ ਵਾਸਤੇ ਪੜ੍ਹੇ ਲਿਖੇ ਲੋਕਾਂ ਦੀ ਜਰੂਰਤ ਸੀ ਤੇ ਓਦੋਂ ਆਮ ਲੋਕ ਅਨਪੜ੍ਹ ਹੀ ਹੁੰਦੇ ਸਨ ਤਾਂ ਪੰਡਿਤ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੇ ਵਿਹਲੇ ਕਰਤੇ ਸੀ ਓਹਨਾਂ ਲਈ ਏ ਬਹੁਤ ਚੰਗਾ ਮੌਕਾ ਸਾਬਿਤ ਹੋਇਆ ਤੇ ਪੰਡਿਤ ਭੇਸ ਬਦਲਕੇ ਗੁਰੂ ਦੇ ਵਜ਼ੀਰ ਬਣੇ, ਉਸ ਵੇਲੇ ਫੇਰ ਗੁਰੂ ਨਾਨਕ ਸਾਹਿਬ ਜੀ ਸੋਚ ਤੇ ਪੁਜਾਰੀਵਾਦ ਹਾਵੀ ਹੋ ਗਿਆ, ਪਰ ਪੁਜਾਰੀਵਾਦ ਇੱਸ ਵਾਰੀ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰ ਧਾਰਾ ਦੇ ਸਾਹਮਣੇ ਨਹੀਂ ਖੜ੍ਹਾ ਹੋਇਆ ਪਰ ਆਪਣੇ ਆਪ ਨੂੰ ਥੋੜਾ ਜਾ ਸੁਧਾਰ ਕੇ ਭਗਮੇ ਕਪੜਿਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬੁੱਕਲ ਵਿੱਚ ਬੈਠ ਗਿਆ ਕਿਉਂਕਿ ਪੁਜਾਰੀ ਚਲਾਕ ਸੀ, ਅਤੇ ਉਸਨੇ ਗੁਰੂਆਂ ਦੀਆਂ ਜੀਵਨ ਸਾਖੀਆਂ, ਇਤਿਹਾਸ ਨੂੰ ਹੇਰ ਫ਼ੇਰ ਕਰਕੇ ਆਵਦੇ ਅਨੁਸਾਰ ਸਿਰਜ਼ ਲਿਆ ਤੇ ਹੌਲੀ ਹੌਲੀ ਸਾਨੂੰ ਗੁਰੂ ਸਾਹਿਬ ਜੀ ਦੇ ਸਿਧਾਂਤ ਤੋਂ ਦੂਰ ਕਰਦਾ ਗਿਆ, ਏ ਫ਼ੇਰ ਗੁਰੂ ਘਰਾਂ ਵਿੱਚ ਪੰਡਤਾ ਨੇ ਪਾਖੰਡ ਕਰਨੇ ਸ਼ੁਰੂ ਕਰ ਦਿੱਤੇ ਅਤੇ ਸਾਡੀ ਬੁੱਧੀ ਓਹਨਾਂ ਦੀ ਗੁਲਾਮ ਹੁੰਦੀ ਗਈ, ਓ ਸਭ ਗੁਰੂ ਘਰਾਂ, ਅਤੇ ਸਾਡੇ ਸਮਾਜ ਵਿੱਚ ਆਮ ਹੋਣ ਲੱਗ ਪਿਆ ਜਿਸਤੋਂ ਗੁਰੂ ਨਾਨਕ ਸਾਹਿਬ ਦੂਰ ਕਰਕੇ ਗਏ ਸੀ, ਭੱਗਮੇ ਕੱਪੜਿਆਂ ਵਾਲੇ ਪੁਜਾਰੀਆਂ ਤੋਂ ਬਾਅਦ ਅੰਗਰੇਜਾਂ ਨੇ ਸਿੱਖਾਂ ਨੂੰ ਕਮਜੋਰ ਕਰਨ ਵਾਸਤੇ ਚਿੱਟੇ ਚੋਲੀਆਂ ਵਾਲੇ ਸਰਕਾਰੀ ਪੁਜਾਰੀ ਛੱਡ ਦਿੱਤੇ,ਜਿਹਨਾਂ ਨੇ ਗੁਰੂਦਵਾਰਿਆਂ ਤੋਂ ਅੱਡ ਆਪਣੇ ਡੇਰੇ ਬਣਾ ਲਏ ਤੇ ਸਿਧਾਂਤ ਵੀ ਆਪਣੇ ਅਨੁਸਾਰ, ਗੁਰੂ ਗ੍ਰੰਥ ਸਾਹਿਬ ਜੀ ਦੀ ਆਰਤੀ ਕਰਨਾ, ਪੈਂਚਕ, ਚੌਦਸ, ਪੁੰਨਿਆ, ਮੱਸਿਆ ਦੱਸਣਾ ਅਤੇ ਮਣੋਨਾ, (ਮੱਸਿਆ ਇਸਨਾਨ ਦਾ ਵਿਗਿਆਨਕ ਪਿਛੋਕੜ ਹੈ, ਮੱਸਿਆ ਇਸਨਾਨ ਲਈ ਦੇ ਬਾਰੇ ਆਉਣ ਵਾਲੇ ਦਿਨਾਂ ਚ ਲਿਖਾਂਗਾ) ਜਾਂ ਇਸਨਾਨ ਕਰਨਾ ਪਾਖੰਡ ਵਾਦ ਹੀ ਸੀ ਅਤੇ ਅੱਜ ਵੀ ਹੈ। 20ਵੀਂ ਸਦੀ ਵਿੱਚ ਸਿੱਖ ਪੰਥ ਨੂੰ ਬਹੁਤ ਨੁਕਸਾਨ ਹੋਇਆ, ਕਿਉਂਕਿ ਐਸੇ ਸਦੀ ਦੇ ਵਿੱਚ ਸਿੱਖਾਂ ਨੇ ਤਸਵੀਰ ਪੂਜਾ ਕਰਨੀ ਸ਼ੁਰੂ ਕੀਤੀ ਸੀ, ਗੁਰੂ ਨਾਨਕ ਸਾਹਿਬ ਜੀ ਤਸਵੀਰ ਦਾ ਇਤਿਹਾਸ ਵਿੱਚ ਕੀਤੇ ਵੀ ਜਿਕਰ ਨਹੀਂ ਮਿਲਦਾ, ਅੱਜ ਤੱਕ ਸਾਨੂੰ ਦੋ ਤਸਵੀਰਾਂ ਮੁੱਖ ਰੂਪ ਵਿੱਚ ਵੇਖਣ ਨੂੰ ਮਿਲਦੀਆਂ ਹਨ ਉਹਨਾਂ ਦੀ ਪੜਤਾਲ ਕਰਦੇ ਹਾਂ:-
ਬਾਕੀ ਸੱਭ ਤਸਵੀਰਾਂ ਵਿੱਚ ਉਣੀ ਇੱਕਿ ਦਾ ਫ਼ਰਕ ਹੈ..
ਇਸਲਈ ਆਪਾਂ ਸਿੱਖ ਧੂਪ ਅਗਰਬੱਤੀਆਂ ਜੋਤਾਂ ਗੁਰੂ ਸਾਹਿਬ ਜੀ ਦੀ ਤਸਵੀਰ ਅੱਗੇ ਨਹੀਂ ਚਿੱਤਰਕਾਰ ਸੋਭਾ ਸਿੰਘ ਅੱਗੇ ਕਰਦੇ ਹਾਂ ਤੇ ਓਸੇ ਤੋਂ ਹੱਥ ਜੋੜਕੇ ਪੈਸਾ ਗੱਡੀਆਂ ਤੇ ਮੁੰਡੇ ਮੰਗਦੇ ਹਾਂ, ਜਿਹੜਾ ਕਿ ਬਿਲਕੁੱਲ ਫਜ਼ੂਲ ਹੈ ਗੁਰੂ ਨਾਨਕ ਸਾਹਿਬ ਜੀ ਇੱਕ ਮਾਰਗ ਦਰਸ਼ਕ ਨੇ ਜੋਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦ ਰੂਪ ਵਿਰਾਜਮਾਨ ਹਨ, ਅਤੇ ਸਿੱਖ ਨੂੰ ਗੁਰਬਾਣੀ ਦੇ ਆਦੇਸ਼ ਨੂੰ ਮੰਨਣ ਦੀ ਲੋੜ ਹੈ, ਤੇ ਸੱਚੇ ਸਿੱਖ ਕਦੇ ਤਸਵੀਰਾਂ ਨੂੰ ਨਹੀਂ ਗੁਰੂ ਦੇ ਵਿਚਾਰਾਂ ਨੂੰ ਮੰਨਦੇ ਨੇ,( ਗੁਰਬਾਣੀ ਕਿਵੇਂ ਪੜ੍ਹੀਏ ਕਿਵੇਂ ਵਿਚਾਰੀਏ ਇਹ ਬਹੁਤ ਸੌਖਾ ਹੈ ਇੱਕ ਸਲਾਹ ਦਿੰਦਾ ਹਾਂ ਮੋਬਾਈਲ ਐਪ ਗੁਰਬਾਣੀ ਦਰਪਣ ਪ੍ਰੋਫ਼ੈਸਰ ਸਾਹਿਬ ਜੀ ਡੋਨਲੋਡ ਕਰੋ ਅਤੇ ਅਰਥਾਂ ਸਮੇਤ ਗੁਰਬਾਣੀ ਪੜੋ,! ਪ੍ਰੋਫ਼ੈਸਰ ਸਾਹਿਬ ਸਿੰਘ ਗੁਰਬਾਣੀ ਦਰਪਣ ਹੀ ਕਿਓਂ ਇਸ ਬਾਬਤ ਆਉਣ ਵਾਲੇ ਦਿਨਾਂ ਚ ਲਿਖਾਂਗਾ)
ਤਸਵੀਰ ਸ਼੍ਰੀ ਗੁਰੂ ਨਾਨਕ ਦੇਵ ਜੀ ਵਰਗੀ
ਚਿੱਤਰਕਾਰ ਭਾਈ ਜਸਵੰਤ ਸਿੰਘ
👆ਇਹ ਤਸਵੀਰ ਅੰਮ੍ਰਿਤਸਰ ਵਿਖੇ ਹੋਏ ਚਿੱਤਰਕਾਰੀ ਮੁਕਾਬਲੇ ਦੀ ਜੇਤੂ ਤਸਵੀਰ ਹੈ ਇਸ ਤਸਵੀਰ ਨੂੰ ਬਣੋਨ ਵਾਲੇ ਚਿੱਤਰਕਾਰ ਦਾ ਨਾਮ ਭਾਈ ਜਸਵੰਤ ਸਿੰਘ ਹੈ, ਇਸ ਤਸਵੀਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀਆਂ ਮਜ਼ਬੂਤ ਲੱਤਾਂ ਤੇ ਸਖ਼ਤ ਪੈਰ, ਥੋੜੀ ਜੀ ਮਾਲਾ ਹੱਥ ਦਿੱਸਦੀ ਹੈ ਚੋਲੇ ਦੀਆਂ ਕੰਨੀਆਂ, ਇੱਕ ਪੈਰ ਨਦੀਆਂ ਪਹਾੜਾ ਦੇ ਉਪਰ ਦੀ ਲੰਘ ਰਿਹਾ ਹੈ ਤੇ ਦੂਜਾ ਪੈਰ ਪੂਰੀ ਦੁਨੀਆ ਦੇ ਨਕਸ਼ੇ ਤੇ ਰੱਖਿਆ ਹੋਇਆ ਹੈ, ਉਸ ਮੁਕਾਬਲੇ ਦੇ ਜੱਜ ਨੇ ਜਦੋਂ ਚਿੱਤਰਕਾਰ ਭਾਈ ਜਸਵੰਤ ਸਿੰਘ ਨੂੰ ਕਿਹਾ ਕਿ ਤੂੰ ਆ ਕਿ ਬਣਾਇਆ ਸਾਰਿਆ ਗੁਰੂ ਨਾਨਕ ਸਾਹਿਬ ਨੂੰ ਕਿੰਨਾ ਸੋਹਣਾ ਤੇ ਗੱਦੀਆਂ ਦੇ ਬੈਠਾ ਦਿਖਾਇਆ, ਤਾਂ ਚਿੱਤਰਕਾਰ ਨੇ ਕਿਹਾ ਕਿ ਮੇਰੀ ਬੁੱਧੀ ਦੀ ਸਮਝ ਹੈ ਜੋ ਮੇਰੀ ਪੇਂਟਿੰਗ ਹੈ ਮੈਨੂੰ ਤਾਂ ਏ ਗੁਰੂ ਸਾਹਿਬ ਪੂਰੀ ਦੁਨੀਆਂ ਵਿੱਚ ਘੁੰਮੇ, ਪਹਾੜਾਂ, ਰੇਗਿਸਤਾਨਾਂ, ਜੰਗਲਾ, ਨਦੀਆਂ ਵਿੱਚ ਦੀ ਲੰਘਦੇ ਰਹੇ ਇੱਸ ਕਰਕੇ ਮੈਂ ਲੱਤਾਂ ਤੇ ਪੈਰ ਮਜ਼ਬੂਤ ਬਣਾਏ ਕਿਉਂਕਿ ਕਮਜੋਰ ਲੱਤਾਂ ਵਾਲਾ ਤਾ ਐਨਾ ਤੁਰ ਨਹੀਂ ਸੱਕਦਾ ਰੱਬ ਨਾਲ ਜੁੜਕੇ ਰਹਿੰਦੇ ਸੀ ਇਸ ਲਈ ਮਾਲਾ...!
ਇੱਸ ਤਸਵੀਰ ਨਾਲ ਮੈਂ ਕੁੱਝ ਹੱਦ ਤੱਕ ਸਹਿਮਤ ਹਾਂ ਪੂਰਾ ਸਹਿਮਤ ਤਾਂ ਹੁੰਦਾ ਜੇਕਰ ਇਸ ਤਸਵੀਰ ਵਿੱਚ ਮਾਲਾ ਨਾ ਦਿਖਾਈ ਹੁੰਦੀ ।
ਪਰ ਗੁਰੂ ਨਾਨਕ ਸਾਹਿਬ ਜੀ ਗੁਰਬਾਣੀ ਵਿੱਚ ਆਖਦੇ ਨੇ!
ਪੰਨਾ 1353
ਗਲਿ ਮਾਲਾ ਤਿਲਕ ਲਿਲਾਟੰ ॥
ਅਰਥ: ਗਲ ਵਿਚ ਮਾਲਾ ਰੱਖਦਾ ਹੈ, ਮੱਥੇ ਉਤੇ ਤਿਲਕ ਲਾਂਦਾ ਹੈ;
ਦੁਇ ਧੋਤੀ ਬਸਤ੍ਰ ਕਪਾਟੰ ॥
ਅਰਥ: ਸਦਾ ਦੋ ਧੋਤੀਆਂ (ਆਪਣੇ ਪਾਸ) ਰੱਖਦਾ ਹੈ, ਤੇ (ਸੰਧਿਆ ਕਰਨ ਵੇਲੇ) ਸਿਰ ਉਤੇ ਇਕ ਵਸਤ੍ਰ ਧਰ ਲੈਂਦਾ ਹੈ।
ਜੋ ਜਾਨਸਿ ਬ੍ਰਹਮੰ ਕਰਮੰ ॥
ਅਰਥ: ਪਰ ਜੋ ਮਨੁੱਖ ਪਰਮਾਤਮਾ ਦੀ ਭਗਤੀ ਦਾ ਕੰਮ ਜਾਣਦਾ ਹੋਵੇ,
ਸਭ ਫੋਕਟ ਨਿਸਚੈ ਕਰਮੰ ॥
ਅਰਥ: ਤਦ ਨਿਸ਼ਚਾ ਕਰ ਕੇ ਜਾਣ ਲਵੋ ਕਿ ਉਸ ਦੇ ਵਾਸਤੇ ਇਹ ਸਾਰੇ ਕੰਮ ਫੋਕੇ ਹਨ।
ਕਹੁ ਨਾਨਕ ਨਿਸਚੌ ਧੵਿਾਵੈ ॥
ਅਰਥ: ਨਾਨਕ ਆਖਦਾ ਹੈ- (ਮਨੁੱਖ) ਸਰਧਾ ਧਾਰ ਕੇ ਪਰਮਾਤਮਾ ਨੂੰ ਸਿਮਰੇ (ਕੇਵਲ ਇਹੋ ਰਸਤਾ ਲਾਭਦਾਇਕ ਹੈ, ਪਰ)
ਬਿਨੁ ਸਤਿਗੁਰ ਬਾਟ ਨ ਪਾਵੈ ॥੧॥
ਪਦ ਅਰਥ: ਬਾਟ = (वाट) ਰਸਤਾ ॥੧॥
ਅਰਥ: ਇਹ ਰਸਤਾ ਸਤਿਗੁਰੂ ਤੋਂ ਬਿਨਾ ਨਹੀਂ ਲੱਭਦਾ ॥੧॥
ਉੱਤੇ ਵਾਲਿਆਂ ਸਾਰੀਆਂ ਤਸਵੀਰਾਂ ਵਿੱਚ ਵੀ ਸਿਰ ਤੇ ਮਾਲਾ, ਹੱਥ ਚ ਮਾਲਾ(ਹਾਲਾਂਕਿ ਗੁਰੂ ਸਾਹਿਬ ਜੀ ਮਾਲਾ ਦਾ ਖੰਡਨ ਕਰਦੇ ਸਨ) ਹੱਥ ਆਸ਼ੀਰਵਾਦ ਦੇ ਰਿਹਾ (ਗੁਰੂ ਸਾਹਿਬ ਜੀ ਹੱਥਾਂ ਨਾਲ ਕਿਰਤ ਕਰਦੇ ਸਨ) ਸ਼ਰੀਰ ਦੀ ਬਨਾਵਟ ਸਾਧਾਂ ਵਰਗੀ, ਕਿ ਅਸੀਂ ਹੁਣ ਵੀ ਨਹੀਂ ਸਮਝ ਸੱਕਦੇ।
"ਸਿੱਖ ਹੋਕੇ ਮੂਰਤੀ ਤਸਵੀਰ, ਸਾਧੂਆਂ ਦੀ ਪੂਜਾ ਕਰਨਾ, ਪਾਖੰਡ ਕਰਨਾ ਗੁਰੂ ਸਾਹਿਬ ਜੀ ਦੇ ਫ਼ਲਸਫੇ ਦੇ ਬਿਲਕੁੱਲ ਉਲਟ ਹੈ"
ਸੱਚੇ ਸਿੱਖ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਬਾਣੀ ਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਾਂ ਨੂੰ ਮੰਨਦੇ ਹਨ।
"ਲਿੱਖਦੇ ਬਹੁਤ ਗਲਤੀਆਂ ਰਹੀਆਂ ਹੋਣਗੀਆਂ ਅਣਜਾਣ ਬੱਚਾ ਜਾਣਕੇ ਮੁਆਫ ਕਰਨਾ ਜੀਉ"
🙏🙏🙏🙏🙏
ਲੇਖਕ - ਪਾਗਲ ਸੁੰਦਰਪੁਰੀਆ