ਛੱਡ ਸਪਲੈਂਡਰ ਮੇਰਾ ਓਦੋਂ ਕਾਰ ਚ ਜਾਕੇ ਬਹਿਗੀ ਸੀ
ਮੇਰਾ ਕੀ ਤੂੰ ਲੱਗਦਾ ਮੈਨੂੰ ਜਾਂਦੀ ਜਾਂਦੀ ਕਹਿਗੀ ਸੀ
ਹੁਣ ਹੈਲੋ ਹਾਏ ਲਿੱਖਕੇ ਮੈਨੂੰ ਮੈਸੇਜ ਕਰਦੀ ਸੈਂਡ ਬੜੇ,
ਸਟੇਟਸ ਮੇਰੇ ਵੇਖਕੇ ਆਖੇ ਲਿੱਖਦਾ ਮਿੱਤਰਾ ਐਂਡ ਬੜੇ,
ਕਈ ਵਾਰੀ ਤਾਂ ਦਿੱਲ ਕਰਦਾ ਉਹਨੂੰ ਇੱਕ ਰੀਪਲਾਈ ਹੋਜੇ
ਮੈਨੂੰ ਛੱਡਕੇ ਦੁੱਖ ਦੇਗੀ ਸੀ ਹੁਣ ਓਹਦੀ ਅੱਖ ਵੀ ਚੋਜੇ
ਦੱਸ ਦੇਵਾਂ ਓਹਨੂੰ ਸਾਰੀਆਂ ਗੱਲਾਂ ਕਿ ਕਿ ਕਿੱਦਾਂ ਹੋਇਆ
ਅੱਜ ਮੈਂ ਜਿੰਨਾ ਖੁੱਸ਼ ਹਾਂ ਉਸਤੋਂ ਲੱਖ ਵਾਰੀ ਵੱਧ ਰੋਇਆ
ਹਿਜ਼ਰ ਤੇਰੇ ਨੇ ਸ਼ਾਇਰ ਬਣਾ ਮੇਰੇ ਹੱਥ ਵਿੱਚ ਕਲਮ ਫੜਾਈ
ਓਦੋਂ ਮੈਨੂੰ ਨੰਗ ਕਹਿੰਦੀ ਸੀ ਅੱਜ ਵੇਖਲਾ ਫੁੱਲ ਚੜਾਈ
ਜਿੱਸ ਤਾਂਘ ਲਈ ਅੱਜ ਮੇਰੇ ਤੇ ਤੂੰ ਹੋਈ ਫਿਰੇਂ ਦਿਆਲ ਕੁੜੇ
ਤੇਰੇ ਨਾਲੋਂ ਜਿਆਦੇ ਸੋਹਣੀ ਹੁਣ ਰੱਖਦੀ ਮੇਰਾ ਖਿਆਲ ਕੁੜੇ
ਹਰ ਵੇਲੇ ਹੁਣ ਕੰਨ ਵਿੱਚ ਪੈਂਦੀ ਝਾਂਜਰ ਦੀ ਛਣਕਾਰ
ਘਰਵਾਲੀ ਹੀ ਦੁਨੀਆਂ ਮੇਰੀ ਉਹੀ ਮੇਰਾ ਪਿਆਰ
ਫੇਰ ਮੈਂ ਸੋਚਿਆ ਕਿਓਂ ਦੱਸੀਏ ਓ ਕੀ ਆਪਣੀ ਲੱਗੇ
ਉਹਨੂੰ ਠੱਗਕੇ ਠੱਗ ਤੁਰ ਗਏ ਹੋਣੇ ਜੀਹਨੇ ਚਾਅ ਸੀ ਮੇਰੇ ਠੱਗੇ
ਧੋਖਾ ਖਾਕੇ ਪਾਗਲ ਵਾਂਗੂੰ ਸ਼ਾਇਦ ਅਕਲ ਉਹਨੂੰ ਆਜੇ
ਸੁੰਦਰਪੁਰੀਏ ਨੂੰ ਜਿਵੇਂ ਮਿਲਗੀ ਪਤਨੀ ਕੋਈ ਉਹਨੂੰ ਪਤੀ ਥਿਆਜੇ
✍️ਪਾਗਲ ਸੂੰਦਰਪੁਰੀਆ