ਦੋ ਧੀਆਂ ਅਤੇ ਇੱਕ ਪੁੱਤਰ ਦਾ ਬਾਪ ਚਾਨਣ ਸਿੰਘ ਜਿਸਦੀ ਘਰਵਾਲੀ ਕੈਂਸਰ ਦੀ ਬਿਮਾਰੀ ਕਾਰਨ ਸਵਰਗਵਾਸ ਹੋ ਗਈ ਸੀ । ਘਰਵਾਲੀ ਦੀ ਬਿਮਾਰੀ ਦੇ ਕਰਕੇ ਬੈਂਕ ਤੋਂ ਬਣੀ ਕ੍ਰੋਪ ਲੋਨ ਵਾਲਾ ਖਾਤਾ ਡਿਫਾਲਟਰ ਹੋ ਗਿਆ ਸੀ ,। ਪਰ ਵੱਡੀ ਕੁੜੀ ਦਾ ਵਿਆਹ ਕਰਨਾ ਸੀ ਤਾਂ ਚਾਨਣ ਸਿੰਘ ਨੇ ਟ੍ਰੈਕਟਰ ਕਿਸ਼ਤਾਂ ਤੇ ਲੈਕੇ ਨਗਦੀ ਵਿੱਚ ਵੇਚ ਦਿੱਤਾ । ਥੋੜੇ ਦਿਨਾਂ ਬਾਅਦ ਬੈਂਕ ਅਤੇ ਟ੍ਰੈਕਟਰ ਫਾਇਨਾਂਸ ਕੰਪਨੀ ਵਾਲੇ ਘਰੇ ਗੇੜੇ ਮਾਰਨ ਲੱਗੇ । ਓਦਰ ਵੱਡੀ ਕੁੜੀ ਦੇ ਵਿਆਹ ਦਾ ਕਾਰਜ ਵੀ ਕਰਨਾ ਸੀ ਕਿਉਂਕਿ ਮੁੰਡੇ ਵਾਲੀਆਂ ਦੀ ਖੁਵਾਇਸ਼ ਵੱਡੀ ਗੱਡੀ ਅਤੇ ਸੋਹਣੇ ਦਾਜ਼ ਦੀ ਸੀ, ਜਿਸ ਦਿਨ ਕੁੜੀ ਦੇ ਅਨੰਦ ਕਾਰਜ ਹੋਣੇ ਸੀ ਉਸਤੋਂ ਇੱਕ ਦਿਨ ਪਹਿਲਾਂ ਡਾਕੀਏ ਨੇ ਇੱਕ ਚਿੱਠੀ ਦਿੱਤੀ ਜਿੱਸ ਵਿੱਚ ਚਾਨਣ ਸਿੰਘ ਦੀ ਜਮੀਨ ਨਿਲਾਮੀ ਦੀ ਸੂਚਨਾ ਸੀ। ਏ ਗੱਲ ਪੜ੍ਹਦੇ ਹੀ ਚਾਨਣ ਸਿੰਘ ਅੰਦਰ ਤੱਕ ਹਿਲ ਗਿਆ ਅਤੇ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਨ ਲੱਗਾ ਪਰ ਸਮਾਜ ਅਤੇ ਰਿਸ਼ਤੇਦਾਰਾਂ ਵਿੱਚ ਆਪਣੀ ਬਦਨਾਮੀ ਹੋਣ ਤੋਂ ਡਰਨ ਲਗਾ ਅਤੇ ਆਪਣੇ ਬੱਚਿਆਂ ਨੂੰ ਖੇਤ ਪਾਣੀ ਮੋੜਨ ਦਾ ਬਹਾਨਾਂ ਲਾਕੇ ਚੱਲਾ ਗਿਆ ਅਤੇ ਮੁੜ ਨਾ ਆਇਆ । ਚਾਨਣ ਸਿੰਘ ਨੇ ਮੋਟਰ ਤੇ ਲੱਗੇ ਤੂਤ ਨਾਲ ਰੱਸਾ ਪਾਕੇ ਫਾਹਾ ਲੈ ਲਿਆ। ਚਾਨਣ ਸਿੰਘ ਆਪਣੇ ਬੱਚਿਆਂ ਨੂੰ ਅਨਾਥ ਕਰਕੇ ਤੁਰ ਗਿਆ। ਚਾਨਣ ਸਿੰਘ ਦੇ ਬੱਚਿਆਂ ਕੋਲ ਨਾ ਆਪਣਾ ਬਾਪ ਰਿਹਾ ਅਤੇ ਨਾ ਹੀ ਦਾਦੇ ਪੜਦਾਦਿਆਂ ਦੀ ਜੱਦੀ ਜਮੀਨ ਰਹੀ। ਚਾਨਣ ਸਿੰਘ ਅੰਨਦਾਤਾ ਹੋਕੇ ਵੀ ਆਪਣੇ ਬੱਚਿਆਂ ਭੁੱਖੇ ਮਰਨ ਤੇ ਮਜ਼ਬੂਰ ਕਰ ਗਿਆ ।
✍️ਪਾਗਲ ਸੂੰਦਰਪੁਰੀਆ
9649617982