ਜਦੋਂ ਤੇਰੀ ਯਾਦ ਆਵੇ
ਹੰਜੂ ਅੱਖੀਆਂ ਚੋਂ ਤਿਪ ਤਿਪ ਚੋਵੇ
ਬਾਪੂ ਤੇਰਾ ਪੁੱਤ ਲਾਡਲਾ
ਕੱਲਾ ਬੈਠਕੇ ਖੇਤਾਂ ਦੇ ਵਿੱਚ ਰੋਵੇ
ਤੇਰੇ ਵਾਂਗੂੰ ਖੇਤ ਬਾਪੂ ਜੀ
ਮੇਰੇ ਮੁੱਖ ਉਤੋਂ ਹੰਜੂਆਂ ਨੂੰ ਧੋਵੇ
ਬਾਪੂ ਤੇਰਾ ਪੁੱਤ ਲਾਡਲਾ
ਕੱਲਾ ਬੈਠਕੇ ਖੇਤਾਂ ਦੇ ਵਿੱਚ ਰੋਵੇ
ਬਲਦਾਂ ਨੂੰ ਜੋੜ ਤੇਰਾ ਸਾਜਰੇ ਜੇ ਹਲ ਵਾਉਣ
ਬਾਪੂ ਭੁੱਲਦਾ ਨਹੀਂ ਜਾਣਾ ਤੇਰਾ ਖੇਤ ਨੂੰ,
ਤੱਤਾ ਤੱਤਾ ਹੱਟ ਹੱਟ ਆਉਂਦੀਆਂ ਸੀ ਵਾਜਾਂ ਓਦੋਂ
ਚੀਰਦਾ ਸੀ ਜਦੋਂ ਹਲ ਰੇਤ ਨੂੰ,
ਬਲਦਾਂ ਦੇ ਟੱਲੀਆਂ ਦੀ ਟਨ ਟਨ ਵਿੱਚ
ਮੇਰਾ ਮੱਲੋ ਮੱਲੀ ਝੱਲਾ ਦਿੱਲ ਖੋਵੇ
ਬਾਪੂ ਤੇਰਾ ਪੁੱਤ ਲਾਡਲਾ
ਕੱਲਾ ਬੈਠਕੇ ਖੇਤਾਂ ਦੇ ਵਿੱਚ ਰੋਵੇ
ਖਾਲ ਬੰਨੇ ਵੱਟਾਂ ਬਾਪੂ ਸੱਭ ਸੁੰਨੇ ਸੁੰਨੇ ਜਾਪਦੇ ਨੇ
ਹੋਈ ਚਾਰੇ ਪਈ ਸੁੰਨਸਾਨ
ਟਾਲ੍ਹੀ ਬੇਰੀ ਕਿੱਕਰਾਂ ਤੋਂ ਉੱਡੀਆਂ ਬਹਾਰਾਂ ਜਿਵੇਂ
ਬਰਖਾ ਤੋਂ ਬਿਨਾ ਰੇਗਿਸਤਾਨ
ਪਹਿਲਾ ਵਾਂਗੂੰ ਪੰਛੀਆਂ ਦੇ ਗੀਤਾਂ ਨਾਲ
ਮੇਰੇ ਗੀਤਾਂ ਦਾ ਮਲਾਪ ਵੀ ਨਾ ਹੋਵੇ
ਬਾਪੂ ਤੇਰਾ ਪੁੱਤ ਲਾਡਲਾ
ਕੱਲਾ ਬੈਠਕੇ ਖੇਤਾਂ ਦੇ ਵਿੱਚ ਰੋਵੇ
ਤੇਰੇ ਦਿੱਤੇ ਖੇਤਾਂ ਸਹਾਰੇ ਬਾਪੂ ਜੱਗ ਉੱਤੇ
ਨਾਮ ਤੇਰਾ ਜਿਉਂਦਾ ਰਹੇਗਾ
ਕੀਤੀ ਸੀ ਕਮਾਈ ਪਰ ਵੇਲਾ ਓਦੋਂ ਮਾੜਾ ਸੀ
ਦੇਖਲੀਂ ਜ਼ਮਾਨਾ ਸਦਾ ਕਹੇਗਾ
ਸੁੰਦਰਪੁਰੇ ਵਿੱਚ ਬਾਪੂ ਪਰਿਵਾਰ ਤੇਰਾ ਚੇਤੇ ਕਰੇ
ਤੇ ਬੈਠਾ ਪਾਗਲ ਵੀ ਯਾਦਾਂ ਨੂੰ ਪਰੋਵੇ
ਬਾਪੂ ਤੇਰਾ ਪੁੱਤ ਲਾਡਲਾ
ਕੱਲਾ ਬੈਠਕੇ ਖੇਤਾਂ ਦੇ ਵਿੱਚ ਰੋਵੇ
✍️ਪਾਗਲ ਸੁੰਦਰਪੁਰੀਆ