Sunday, 9 May 2021

ਲੋਕ ਸ਼ਾਇਰੀ

 ਜਿੰਨਾ ਵੀ ਚਲਾਕ ਹੋਵੇ ਬੰਦਾ ਭਾਵੇਂ ਮਰਜੀ

ਜਨਾਨੀ ਨੂੰ ਹਰੋਨਾ ਸੱਚੀ ਬੜਾ ਔਖਾ ਏ,

ਤਕੜੇ ਦੇ ਸਾਹਮਣੇ ਤਾਂ ਦੰਦਾ ਥੱਲੇ ਜੀਬ ਆਜੇ

ਮਾਰ ਦੇਣਾ ਮਾੜੇ ਦੇ ਘਸੁਨ ਬੜਾ ਸੌਖਾ ਏ,

ਸੋਹਣਾ ਮਿੱਠਾ ਬੁੱਗਾ ਲੱਖ ਵਾਰੀ ਕਹਿ ਯਾਰਾ

ਏਹੇ ਇਸ਼ਕ ਮੁਹਬੱਤਾਂ ਚ ਮਿੱਲਦਾ ਹੀ ਧੋਖਾ ਏ,

ਮਾਰ ਮਾਰ ਠੱਗੀਆਂ ਕਮਾਇਆ ਜਿਹੜਾ ਧੰਨ

ਤੇਰਾ ਸੱਭ ਐਥੇ ਰਹਜੁ ਏਹੇ ਰੱਬ ਵੱਲੋਂ ਹੋਕਾ ਏ,

ਸੁੰਦਰਪੁਰੇ ਆਲਾ ਤੈਨੂੰ ਦਿੰਦਾ ਏ ਨਸੀਹਤਾਂ

ਸੁਧਰ ਜਾ ਓਏ ਹਾਕਮਾਂ ਹਜੇ ਬੜਾ ਮੌਕਾ ਏ,

ਪੜ੍ਹ ਸੁਣ ਕਿਸੇ ਨੇ ਕਮਾਲ ਘੈਂਟ ਕਿਹਾ ਨਾ ਜੇ

ਗੱਲਾਂ ਤੇਰੀਆਂ ਪਾਗਲਾ ਸੁਆਦ ਹੋਣਾ ਫੋਕਾ ਏ, 

✍️ਪਾਗਲ ਸੁੰਦਰਪੁਰੀਆ 

9649617982






ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...