ਰੱਬਾ ਏਹੇ ਸਮਾਂ ਕੈਸਾ ਆ ਗਿਆ
ਸੱਭ ਕੁੱਝ ਪੁੱਠਾ ਹੀ ਘੁਮਾਅ ਗਿਆ
ਲੀਡਰਾਂ ਦੇ ਹੱਥ ਚ ਕਾਨੂੰਨ ਦੀਆਂ ਡੋਰੀਆਂ
ਚੋਰ ਹੁਣ ਕਰਦੇ ਨੇ ਦਿਨ ਵੇਲੇ ਚੋਰੀਆਂ
ਲੁੱਟਿਆ ਜੋ ਮਾਲ ਰਲ ਮਿਲ ਖਾ ਲਿਆ
ਰੱਬਾ ਏਹੇ ਸਮਾਂ ਕੈਸਾ ਆ ਗਿਆ
ਸੱਭ ਕੁੱਝ ਪੁੱਠਾ ਹੀ ਘੁਮਾਅ ਗਿਆ
ਵੇਖ ਖੇਤਾਂ ਵਾਲੇ ਰਾਜੇ ਸੜਕਾਂ ਤੇ ਰੁੱਲਦੇ
ਸੱਚ ਨਾਲੋ ਭਾਰੇ ਐਥੇ ਝੂੱਠ ਤੁੱਲਦੇ
ਗੱਪਿਆਂ ਦਾ ਗੈਂਗ ਦੁਨੀਆਂ ਤੇ ਛਾ ਗਿਆ
ਰੱਬਾ ਏਹੇ ਸਮਾਂ ਕੈਸਾ ਆ ਗਿਆ
ਸੱਭ ਕੁੱਝ ਪੁੱਠਾ ਹੀ ਘੁਮਾਅ ਗਿਆ
ਜਿਸਮਾਂ ਨੂੰ ਵਰਤ ਕੇ ਠੱਗ ਠੱਗੀ ਮਾਰਦੇ
ਪਹਿਲਾਂ ਨੇ ਫਸਾਉਂਦੇ ਏਹੇ ਜਾਲ ਚ ਪਿਆਰ ਦੇ
ਬਹੁਤੇ ਆਸ਼ਿਕਾਂ ਨੂੰ ਜੇਲ ਬਲਾਤਕਾਰ ਪਾ ਗਿਆ
ਰੱਬਾ ਏਹੇ ਸਮਾਂ ਕੈਸਾ ਆ ਗਿਆ
ਸੱਭ ਕੁੱਝ ਪੁੱਠਾ ਹੀ ਘੁਮਾਅ ਗਿਆ
ਪੜ੍ਹੇ ਲਿਖੇ ਕਰਦੇ ਨਰੇਗਾ ਚ ਦਿਹਾੜਿਆਂ
ਜਦੋਂ ਦੀਆਂ ਹੋਈਆਂ ਸਰਕਾਰੀ ਨਿਤਾਂ ਮਾੜੀਆਂ
ਵਜ਼ੀਰ ਆਪਣੀਆਂ ਨੂੰ ਨੌਕਰੀ ਲਵਾ ਗਿਆ
ਰੱਬਾ ਏਹੇ ਸਮਾਂ ਕੈਸਾ ਆ ਗਿਆ
ਸੱਭ ਕੁੱਝ ਪੁੱਠਾ ਹੀ ਘੁਮਾਅ ਗਿਆ
ਨੀਲੀ ਚਿੜੀ ਬਾਜ਼ ਨਾਲੋ ਕੀਤੇ ਚੰਗੀ ਆ
ਕਲਮ ਦੇ ਵਾਂਗੂੰ ਜੀਹਨੇ ਭੀਖ ਮੰਗੀ ਨਾ
ਸੁੰਦਰਪੁਰੀਆ ਵੀ ਓਹਦੇ ਵਾਂਗੂੰ ਸੱਚ ਗਾ ਗਿਆ
ਰੱਬਾ ਏਹੇ ਸਮਾਂ ਕੈਸਾ ਆ ਗਿਆ
ਸੱਭ ਕੁੱਝ ਪੁੱਠਾ ਹੀ ਘੁਮਾਅ ਗਿਆ
✍️ਪਾਗਲ ਸੁੰਦਰਪੁਰੀਆ