ਗੀਤ
ਸਰਪੰਚੀ
Female
ਪਹਿਲਾਂ ਲੁਟਾਇਆ ਘਰ ਤੂੰ ਆਪਣਾ, ਮੈਂ ਬਥੇਰਾ ਜਰਿਆ,
ਲੈਕੇ ਤੂੰ ਸਰਪੰਚੀ ਮਾਹੀਆ,..ਆ ਦੱਸਦੇ ਕੀ ਕਰਿਆ,
ਸੁੱਖੀ ਸਾਂਦੀ ਰਹਿੰਦੇ ਸੀ, ਹੁਣ ਉੱਜੜ ਗਏ ਅਸੀਂ ਸਾਰੇ ਵੇ..
ਛੱਡ ਦਈਏ ਸਰਪੰਚੀ ਆਪਾਂ ਇਹ ਕਰਵਾਉ ਕਾਰੇ ਵੇ..2
Male
ਮੇਰੀ ਝੌਧਰਦਾਰੀ ਨੂੰ ਸੀ, ਬੜੀ ਲੋਂਕਾਂ ਫੂਕ ਛਕਾਈ,
ਨੀ ਚੁੱਕ ਵਿੱਚ ਆਕੇ ਲੋਕਾਂ ਦੇ ਮੈਂ,.ਬੋਲ ਤੀ ਫੇਰ ਚੜਾਈ,
ਫੂਕ ਕੇ ਸਾਰਾ ਘਰ ਮੈਂ ਆਪੇ ਵੇਖਿਆ ਫੇਰ ਤਮਾਸ਼ਾ ਨੀ..
ਆਪਣੇ ਜਿਹੜੇ ਬਣਦੇ ਸੀ ਹੁਣ ਵੱਟਕੇ ਸਾਰੇ ਪਾਸਾ ਨੀ..2
Female
ਸੱਦਕੇ ਘਰੇ ਮੰਡੀਰ ਵੇ ਮਾਹੀਆ, ਪਿਓਂਦਾ ਰਿਹਾ ਤੂੰ ਦਾਰੂ,
ਮੈਨੂੰ ਤਾਂ ਸੀ ਲੱਗਦਾ ਇੱਕ ਦਿਨ.., ਏ ਪੱਕਾ ਹੀ ਮਾਰੂ,
ਖਾਣ ਪੀਣ ਦੇ ਆਦੀ ਸੀ ਜੋ ਲਾਉਂਦੇ ਰਹੇ ਨਾਅਰੇ ਵੇ..
ਛੱਡ ਦਈਏ ਸਰਪੰਚੀ ਆਪਾਂ ਇਹ ਕਰਵਾਉ ਕਾਰੇ ਵੇ..2
Male
ਦੁਸ਼ਮਣ ਬਣੇ ਕਿਉਂ ਸੱਜਣ ਸਾਡੇ, ਸਮਝ ਨਹੀਂ ਮੈਂ ਸੱਕਿਆ,
ਮੇਰੇ ਜੱਟ ਪੁਣੇ ਫ਼ਾਇਦਾ.., ਉਹਨਾਂ ਰਾਜਨੀਤਿ ਲਈ ਚੱਕਿਆ,
ਸਾਡੀਆਂ ਕਰਕੇ ਗੱਲਾਂ ਤਾੜੀ ਮਾਰ ਉਡਾਉਂਦੇ ਹਾਸਾ ਨੀ..
ਆਪਣੇ ਜਿਹੜੇ ਬਣਦੇ ਸੀ ਹੁਣ ਵੱਟਕੇ ਸਾਰੇ ਪਾਸਾ ਨੀ..2
Femal
ਯਾਰੀ ਪੁਲਿਸ ਦੇ ਨਾਲ ਸੋਹਣਿਆ, ਕਦੋਂ ਕਿਸੇ ਦੀ ਪੁੱਗਦੀ,
ਆ ਗੱਲ ਪੱਕੀ ਸੋਲਾਂ ਆਨੇ.., ਸੱਚੀ ਸਾਡੇ ਉੱਤੇ ਢੁੱਕਦੀ,
ਇਹਨਾਂ ਕਰਕੇ ਵੱਗਦੇ ਆ ਸਾਡੀ ਅੱਖੋਂ ਹੰਜੂ ਖਾਰੇ ਵੇ..
ਛੱਡ ਦਈਏ ਸਰਪੰਚੀ ਆਪਾਂ ਇਹ ਕਰਵਾਉ ਕਾਰੇ ਵੇ..2
Male
ਹੋਗੀ ਜਿਹੜੀ ਹੋਣੀ ਸੀ, ਚਲ ਕੋਈ ਕੰਮ ਕਰਾਈਏ,
ਨੀ ਜਿਹਨੇ ਓਦੋਂ ਖਰਚੇ ਸੀ.., ਹੁਣ ਓਹਨੇ ਤਾਂ ਕਮਾਈਏ,
ਲੋਕਾਂ ਦੇ ਨਾਲ ਲੜਕੇ ਹੱਥ ਵਿੱਚ ਫੜ੍ਹਨਾ ਪਊਗਾ ਕਾਸਾ ਨੀ..
ਆਪਣੇ ਜਿਹੜੇ ਬਣਦੇ ਸੀ ਹੁਣ ਵੱਟਕੇ ਸਾਰੇ ਪਾਸਾ ਨੀ..2
Female
ਗੱਲ ਖਾਨੇ ਵਿੱਚ ਪਾਲਾ ਆਪਣੇ, ਕੱਲਾ ਬੈਠ ਵਿਚਾਰੀਂ,
ਸੂੰਦਰਪੁਰੀਏ ਬਣਨਗੇ ਤੇਰੇ.., ਛੱਡਦੇ ਦੋਗਲੀਆਂ ਦੀ ਯਾਰੀ,
ਰੱਜਕੇ ਤੇਰਾ ਸਾਥ ਦੇਣਗੇ ਬੇਸ਼ੱਕ ਓਹੋ ਹਾਰੇ ਵੇ..
ਛੱਡ ਦਈਏ ਸਰਪੰਚੀ ਆਪਾਂ ਇਹ ਕਰਵਾਉ ਕਾਰੇ ਵੇ..2
ਆਪਣੇ ਜਿਹੜੇ ਬਣਦੇ ਸੀ ਹੁਣ ਵੱਟਕੇ ਸਾਰੇ ਪਾਸਾ ਨੀ..
ਛੱਡ ਦਈਏ ਸਰਪੰਚੀ ਆਪਾਂ ਕੋਈ ਕਰਵਾਉ ਕਾਰੇ ਵੇ..
ਆਪਣੇ ਜਿਹੜੇ ਬਣਦੇ ਸੀ ਹੁਣ ਵੱਟਕੇ ਸਾਰੇ ਪਾਸਾ ਨੀ.......
✍️ਪਾਗਲ ਸੁੰਦਰਪੁਰੀਆ