#ਹਕ਼ੀਕ਼ਤ
ਹੋਵੇ ਨੰਗ ਬੰਦਾ ਸੱਭ ਦੂਰ ਰਹਿੰਦੇ
ਹੋਵੇ ਪੈਸੇ ਵਾਲਾ ਬਾਈ ਬਾਈ ਕਹਿੰਦੇ
ਸੱਚਾ ਟਾਵਾਂ ਐਥੇ ਵਾਧੂ ਗ਼ਦਾਰ ਲੋਕੀਂ
ਬੰਦਾ ਮਾੜਾ ਵੇਖ ਦਿੰਦੇ ਮਾਰ ਲੋਕੀਂ
ਮਾਰ ਮਿੱਠੀਆਂ ਹੀ ਓਹੋ ਠੱਗ ਲੈਂਦੇ
ਓਹੀ ਲੁੱਟ ਲੈਂਦੇ ਜਿਹੜੇ ਨਾਲ ਬਹਿੰਦੇ
ਲਾਕੇ ਲਾਰੇ ਝੂਠੇ ਜਾਂਦੇ ਮਕ਼ਾਰ ਲੋਕੀਂ
ਬੰਦਾ ਮਾੜਾ ਵੇਖ ਦਿੰਦੇ ਮਾਰ ਲੋਕੀਂ
ਸੂਰਤ ਵੇਖਕੇ ਸਾਕ ਬਦਲ ਜਾਂਦੇ
ਕੋਈ ਸਮਝ ਨਾ ਖੌਰੇ ਇਹ ਕਿ ਖਾਂਦੇ
ਜਾਂਦੇ ਯਾਰਾਂ ਦੀ ਵੀ ਲੱਜ ਖਿਲਾਰ ਲੋਕੀਂ
ਬੰਦਾ ਮਾੜਾ ਵੇਖ ਦਿੰਦੇ ਮਾਰ ਲੋਕੀਂ
ਦਾਰੂ ਪੀਕੇ ਅੱਜ ਯਰਾਨੇ ਲੱਗਦੇ ਨੇ
ਸੋਫ਼ੀ ਹੋਕੇ ਫ਼ੇਰ ਬਹਾਨੇ ਲੱਗਦੇ ਨੇ
ਮਤਲਬ ਖੋਰੇ ਐਥੇ ਨੇ ਯਾਰ ਲੋਕੀਂ
ਬੰਦਾ ਮਾੜਾ ਵੇਖ ਦਿੰਦੇ ਮਾਰ ਲੋਕੀਂ
✍️ਪਾਗਲ ਸੁੰਦਰਪੁਰੀਆ
9649617982