ਗੀਤ
ਮਿਲ ਜਾਂਦਾ ਜੇ ਕੋਈ ਮੌਕਾ ਮੈਂ ਤੈਨੂੰ ਲਵ ਯੂ ਲਾਜ਼ਮੀ ਕਹਿਣਾ ਸੀ
ਛੱਡ ਦਿੰਦੀ ਤੇਰੀ ਸਹੇਲੀ ਸੀਟ ਜੇ ਤੇਰੇ ਨਾਲ ਲਾਜ਼ਮੀ ਬਹਿਣਾ ਸੀ
ਮਿਲ ਜਾਂਦਾ ਜੇ ਕੋਈ ਮੌਕਾ
ਵੇਖਕੇ ਤੈਨੂੰ ਪਹਿਲੇ ਦਿਨ ਹੀ, ਦਿੱਲ ਨੂੰ ਚਾਅ ਜਿਹਾ ਚੜਿਆ ਸੀ
ਬੱਸ ਵਿੱਚ ਚੜਕੇ ਆਣ ਤੇਰੇ, ਆ ਜੱਦ ਕੋਲ ਮੈਂ ਖੜਿਆ ਸੀ
ਤੇਰੇ ਦਿਲ ਵਿੱਚ ਵੱਸਣ ਦੀ, ਬੜੀ ਮੇਰੇ ਦਿਲ ਨੂੰ ਚੈਹਣਾ ਸੀ
ਮਿਲ ਜਾਂਦਾ ਜੇ ਕੋਈ ਮੌਕਾ
ਕਲਾਸ ਰੂਮ ਵਿੱਚ ਬੈਂਚ ਮੇਰਾ ਸੀ, ਤੇਰੇ ਬੈਂਚ ਦੇ ਸੱਜੇ ਪਾਸੇ
ਦੂਰੋਂ ਦੂਰੋਂ ਹੱਸਦੀ ਵੇਖ ਤੈਨੂੰ, ਤੇਰੇ ਨਾਲ ਸੀ ਹੱਸਦਾ ਹਾਸੇ
ਰਹਿੰਦੀ ਜ਼ਿੰਦਗੀ ਨਾਲ ਬਿਤਾਕੇ, ਕੱਠੀਆਂ ਦੁੱਖ ਸੁੱਖ ਸਹਿਣਾ ਸੀ
ਮਿਲ ਜਾਂਦਾ ਜੇ ਕੋਈ ਮੌਕਾ
ਪ੍ਰਪੋਜ਼ ਤੈਨੂੰ ਨਿੱਤ ਕਰਨ ਦੀਆਂ, ਮੈਂ ਘੜਕੇ ਆਉਂਦਾ ਰਿਹਾ ਸਕੀਮਾਂ
ਹਰ ਵਾਰੀ ਮੇਰੇ ਰਾਹ ਦਾ ਰੋੜਾ, ਤੇਰੀ ਬਣੀ ਸਹੇਲੀ ਸੀਮਾ
ਨਹੀਂ ਤਾਂ ਤੇਰਾ ਬਾਡੀਗਾਰਡ ਬਣਕੇ, ਓਦੀ ਥਾਂ ਮੈਂ ਹੀ ਰਹਿਣਾ ਸੀ
ਮਿਲ ਜਾਂਦਾ ਜੇ ਕੋਈ ਮੌਕਾ
ਸੁੰਦਰਪੁਰੀਆ ਅੱਜ ਵੀ ਚਾਹੁੰਦਾ, ਸਦਾ ਹੱਸਦਾ ਰਹੇ ਦਿਲਦਾਰ ਮੇਰਾ
ਹੁਣ ਯਾਦਾਂ ਸਹਾਰੇ ਜਿਉਂਦਾ ਏ, ਇੱਕ ਤਰਫ਼ਾ ਪਿਆਰ ਮੇਰਾ
ਤੂੰ ਹੁੰਦੀ ਮੇਰੇ ਨਾਲ ਕੁੜੇ, ਫੇਰ ਕਿੱਥੇ ਹਿਜ਼ਰ ਨਾਲ ਖਹਿਣਾ ਸੀ
ਮਿਲ ਜਾਂਦਾ ਜੇ ਕੋਈ ਮੌਕਾ
ਇੱਕ ਦਿਨ ਸੀ ਮੈਨੂੰ ਟੱਕਰੀ ਸੀਮਾ, ਤੇਰੀਆਂ ਗੱਲਾਂ ਕਰਦੀ ਸੀ
ਕਹਿੰਦੀ ਜਿਵੇਂ ਤੂੰ ਮਰਦਾ ਸੀ ਔਦੇ ਤੇ, ਓਵੀ ਤੇਰੇ ਉੱਤੇ ਮਾਰਦੀ ਸੀ
ਜੇ ਬਣਿਆ ਹੁੰਦਾ ਖ਼ਵਾਬਾਂ ਦਾ ਓ ਮਹਿਲ ਪੱਕਾ ਵੀ ਢਹਿਣਾ ਸੀ
ਮਿਲ ਜਾਂਦਾ ਜੇ ਕੋਈ ਮੌਕਾ
✍️ਪਾਗਲ ਸੁੰਦਰਪੁਰੀਆ