Monday, 16 May 2022

ਆਸ਼ਿਕ

ਇੱਕ ਜਿਹੋ ਨਹੀਂ ਹੁੰਦੇ ਕਦੇ ਵੀ ਹੁੰਦੇ ਨੇ ਬਹੁਰੰਗੇ ਆਸ਼ਿਕ,
ਕੁੱਝ ਕ ਨੇ ਰੂਹ ਦੇ ਦੀਵਾਨੇ ਬਹੁਤੇ ਸੋਚ ਦੇ ਗੰਦੇ ਆਸ਼ਿਕ,

ਹੁਸਨ ਜ਼ਿਸਮ ਹਵਸ ਦੀ ਹਰ ਦਮ ਭਾਲ 'ਚ ਭਟਕਦੇ ਨੇ..
ਸੁੰਦਰਪੁਰੀਆ" ਹੁੰਦੇ ਨੇ ਸ਼ੈਤਾਨ ਇੱਜਤੋਂ ਲੰਡੇ ਆਸ਼ਿਕ,

ਜਿਹੜੇ ਆਪਣੀ ਮਾਸ਼ੂਕ ਨੂੰ ਆਪਣੀ ਜ਼ਾਨ ਸਮਝਦੇ ਨੇ..
ਅਰਦਾਸਿ ਮੇਰੀ ਜਿਉਂਦੇ ਰਹਿਣ ਐਸੇ ਰੱਬਾ ਚੰਗੇ ਆਸ਼ਿਕ,

ਸਮਾਜ਼, ਵਤਨ, ਭਾਈਚਾਰੇ ਨੂੰ ਸੀ ਪਿਆਰ ਜੋ ਕਰਦੇ..
ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸੂਲੀ ਉੱਤੇ ਟੰਗੇ ਆਸ਼ਿਕ,

ਹੱਸ ਹੱਸ ਕੇ ਚੁੰਮ ਗਏ ਸੀ ਓ ਫਾਂਸੀ ਵਾਲੇ ਫੰਦੀਆਂ ਨੂੰ..
ਰਾਜਗੁਰੂ ਸੁਖਦੇਵ ਭਗਤਸਿੰਘ ਗੋਰਿਆਂ ਅੱਗੇ ਖੰਗੇ ਆਸ਼ਿਕ,

ਕੁਦਰਤਿ ਨਾਲ ਨੇ ਰਹਿੰਦੇ ਹਰ ਪਲ ਜਿਹੜੇ ਕਰਦੇ ਗੱਲਾਂ..
ਥੋੜੇ ਨੇ, ਪਰ ਹੈ "ਪਾਗਲਾ" ਫ਼ਕੀਰ ਨੰਗ਼ ਮਲੰਗੇ ਆਸ਼ਿਕ
✍️ਪਾਗਲ ਸੁੰਦਰਪੁਰੀਆ
9649617982


ਫੁੱਫੜ

ਭੂਆ ਤੈਨੂੰ ਵਿਆਈ, ਤੇ ਤਾਹੀਂ ਤੂੰ ਬਣਿਆ ਫੁੱਫੜ, ਬਾਪੂ ਬੇਬੇ ਦੱਸਿਆ, ਪਿੱਛੋ ਤਾਹੀਂ ਭੂਆ,ਫੁੱਫੜ, ਬਲੀ ਚੜੇ ਅਸੀਂ ਕੁੱਕੜ, ਤੂੰ ਫੁੱਫੜ ਦਾ ਫੁੱਫੜ.. ਗੱਲ ਕੱਟ ਜਾਵੇਂ ਮੇਰਾ...