ਜਿਸ ਦਿਨ ਦੀ ਉਹ ਮੈਥੋਂ ਵਿਛੜੀ ਮੇਰਾ ਦਿਲ ਨਾ ਲੱਗਿਆ,
ਇੰਝ ਲੱਗਦਾ ਸੀ ਮੈਨੂੰ, ਰੱਬ ਨੇ ਮੈਥੋਂ ਸਭ ਕੁਝ ਠੱਗਿਆ,
ਆੜੀਆਂ ਹੱਸ ਕੇ ਗੱਲ ਕੀਤੀ ਮੇਰੀ ਅੱਖੀਓਂ ਹੰਝੂ ਵੱਗਿਆ,
ਇੱਕ ਦੂਜੇ ਵੱਲ ਵੇਖ ਕੇ ਕਹਿੰਦੇ ਹੌਂਸਲਾ ਦੇ ਇਹਨੂੰ ਜੱਗਿਆ,
ਕੱਠੇ ਬਹਿਕੇ ਯਾਰਾਂ ਨੇ ਫੇਰ ਬੜਾ ਦਿਮਾਗ਼ ਘੁਮਾਇਆ,
ਇੱਕ ਆੜੀ ਤਾਂ ਬਾਪੂ ਵਾਲਾ ਸਾਈਕਲ ਕੱਢ ਲਿਆਇਆ,
ਮੇਰੇ ਦੂਜੇ ਆੜੀ ਨੇ ਫਿਰ ਐਸਾ ਜੁਗਤੀ ਤੀਰ ਚਲਾਇਆ,
ਬਿਸ਼ਨੋ ਬੀਰੇ ਦਾ ਰਿਸ਼ਤਾ ਸੀ ਨਾਈਆਂ ਨੇ ਕਰਵਾਇਆ,
ਫਿਰ ਨਾਈਆਂ ਦੇ ਮੰਗੀ ਕੋਲੋਂ ਉਸ ਪਿੰਡ ਪਤਾ ਘੜਾਇਆ,
ਮੈਂ ਵੀ ਓਹੋ ਸੂਟ ਪਾ ਲਿਆ ਸੀ ਜੋ ਨਵਾਂ ਸਿਲਾਇਆ,
ਦੋ ਘੰਟਿਆਂ ਵਿੱਚ ਉੱਪੜਾਂਗੇ ਪੂਰਾ ਹਿਸਾਬ ਲਗਾਇਆ,
ਫੇਰ ਤਿੰਨਾਂ ਅਸੀਂ ਵਾਰੀ-ਵਾਰੀ ਸਾਈਕਲ ਖੂਬ ਭਜਾਇਆ,
ਕਈ ਵਾਰੀ ਸੀ ਪੈਂਟ ਦਾ ਪਹੁੰਚਾ ਵਿੱਚ ਚੈਨ ਦੇ ਆਇਆ,
ਗੱਲੀਂ ਬਾਤੀ ਸਫ਼ਰ ਹੋ ਗਿਆ ਦੋ ਘੰਟਿਆਂ ਵਿੱਚ ਪੂਰਾ,
ਪਿੰਡ ਦੇ ਕੋਲ਼ੇ ਜਾ ਕੇ ਨੱਚਿਆ ਨੱਚ-ਨੱਚ ਹੋਇਆ ਦੂਰਾ,
ਫੇਰ ਦੋਨਾਂ ਨੂੰ ਮੈਂ ਸਮਝਾਇਆ ਮੇਰੇ ਨਾਲ ਸੀ ਜਿਹੜੇ,
ਮੇਰੀ ਇੱਕ ਗੱਲ ਕੰਨੀ ਪਾਲੋ, ਤੁਸੀਂ ਕੰਨ ਕਰਕੇ ਨੇੜੇ,
ਇਸ ਪਿੰਡ ਵਿੱਚ ਆਪਾਂ ਨੂੰ ਕਈ ਮਾਰਨੇ ਪੈਣਗੇ ਗੇੜੇ,
ਹਰ ਘਰ ਦੇ ਆਪਾਂ ਵੇਖਣੇ ਲਾਜ਼ਮੀ ਚੌਂਕੇ ਹਵੇਲੀ ਵਿਹੜੇ,
ਹਾਂ ਜੇ ਕਿਸੇ ਸਾਨੂੰ ਪੁੱਛ ਲਿਆ ਤੁਸੀਂ ਆਏ ਪਿੰਡੋ ਕਿਹੜੇ,
"ਸੁੰਦਰਪੁਰਾ" ਨਹੀਂ ਦੱਸਣਾ ਕੋਈ ਦੱਸ ਦਿਓ ਨੇੜੇ ਤੇੜੇ,
ਇੱਕ ਗਲੀ ਵਿੱਚ ਨਿਗਾਹ ਪੈ ਗਿਆ ਸਾਨੂੰ ਫਿਰਦਾ ਢੋਲੀ,
ਪਿੱਛੇ ਪਿੱਛੇ ਅਸੀਂ ਤੁਰਦੇ ਰਹੇ ਉਹ ਜਾਂਦਾ ਸੀ ਕੁੱਝ ਬੋਲੀ,
ਗਲੀਂ ਚੋਂ ਲੰਘਦਿਆਂ ਨਜ਼ਰੀਂ ਪੈ ਗਈ ਮੈਨੂੰ ਮੇਰੀ ਭੋਲੀ,
ਸਾਹਮਣੇ ਹੋ ਕੇ ਵੇਹੰਦਾ ਰਿਹਾ ਉਹ ਚੋਂਦੀ ਪਈ ਸੀ ਖੋਲੀ,
ਧਾਰਾ ਕੱਢਦੀ ਕੱਢਦੀ ਨੇ ਜਦ ਤੱਕਿਆ ਮੈਨੂੰ,
ਆਪਣੇ ਆਪ ਨੂੰ ਆਖਣ ਲੱਗੀ ਕਿ ਹੋ ਗਿਆ ਤੈਨੂੰ,
ਰੋਗ ਏ ਕੈਸਾ ਲੱਗ ਗਿਆ ਹੁਣ ਦੱਸਾਂ ਕਿਹਨੂੰ,
ਆ ਸਾਰਾ ਕੁੱਝ ਵੇਖਕੇ ਮੇਰਾ ਠਰ ਗਿਆ ਸੀਨਾ,
ਮੇਰੇ ਵਾਂਗੂੰ ਉਹਦਾ ਵੀ ਹੋਇਆ ਮੁਸ਼ਕਿਲ ਜੀਣਾ,
ਫਿਰ ਮੈਂ ਬੋਲ ਕੇ ਆਖਿਆ ਏਹੇ ਇਸ਼ਕ ਕਮੀਣਾ,
ਭੋਲੀ ਤੇਰੇ ਸਾਹਮਣੇ ਸੱਚੀ ਤੇਰਾ ਯਾਰ ਨਗੀਨਾ,
ਚੁੰਨੀ ਦੇ ਨਾਲ ਪੂੰਝਣ ਲਗੀ ਸੀ ਆਇਆ ਓਹਨੂੰ ਪਸੀਨਾ,
ਘਿਰੇ ਉਹਲੇ ਲੁਕ ਗਏ ਦੋਵੇਂ ਮੈਂ ਤੇ ਮੇਰੀ ਹਸੀਨਾ,
ਇੱਕ ਦੂਜੇ ਨੂੰ ਘੁੱਟਕੇ ਅਸੀਂ ਦੋਹਾਂ ਗਲ ਨਾਲ ਲਾਇਆ,
ਆਈ ਲਵ ਯੂ ਜ਼ੁਬਾਨ 'ਚੋਂ ਬੜੀ ਵਾਰ ਫਰਮਾਇਆ,
ਉਹਦਾ ਹਾਲ ਵੀ ਪੁੱਛਿਆ ਨਾਲੇ ਅਪਣਾ ਹਾਲ ਸੁਣਾਇਆ,
ਪੁਰਾਣੀਆਂ ਯਾਦਾਂ ਤਾਜ਼ਾ ਕਰਕੇ ਬਾਹਲਾ ਰੋਣਾ ਆਇਆ,
ਕਿੱਥੇ ਮਰ ਗਈ ਭੋਲੀ ਬਹੁਤ ਨੇੜਿਓਂ ਆਵਾਜ਼ ਸੀ ਆਈ,
ਕਹਿੰਦੀ ਹੁਣ ਤਾਂ ਜਾਣਾ ਪਊਗਾ ਆ ਗਈ ਏ ਭਰਜਾਈ,
ਮੈਨੂੰ ਕਹਿੰਦੀ ਜਾ ਤੂੰ ਵੀ ਅੜਿਆ ਸ਼ਾਮ ਢਲਣ ਤੇ ਆਈ,
ਫਿਰ ਮੈਂ ਆਪਣੇ ਆੜੀਆਂ ਕੋਲ਼ੇ ਨੱਚਦਾ ਗਾਉਂਦਾ ਆਇਆ,
ਆੜੀ ਕਹਿੰਦੇ ਕਿ ਹੋਇਆ ਐਵੇਂ ਕਾਹਤੋਂ ਖੌਰੂ ਪਾਇਆ,
ਮਸਤੀ ਕਰਦੇ ਚੱਲ ਪਏ ਅਸੀਂ ਸਾਈਕਲ ਨਹੀਂ ਭਜਾਇਆ,
ਦੋ ਘੰਟਿਆਂ ਦਾ ਰਾਹ ਸੀ ਜਿਹੜਾ ਅਸੀਂ ਚਾਰਾਂ ਦਾ ਬਣਾਇਆ,
ਅੱਧੀ ਰਾਤ ਨੂੰ ਆਕੇ ਬੂਹਾ ਘਰ ਵਾਲਾ ਖੜਕਾਇਆ,
ਬੇਬੇ ਨੇ ਤਾਂ ਬੱਸ ਦੱਬਕੇ ਮਾਰੇ ਬਾਪੂ ਨੇ ਭੜਕਾਇਆ,
ਸਾਡੀ ਤੀਜੀ ਮੁਲਾਕਾਤ ਦੀ ਸੀ ਇਹੀ ਯਾਰ ਕਹਾਣੀ,
ਮੈਂ ਸੀ ਓਹਦੋਂ ਪਾਗਲ ਬਾਹਲਾ ਓ ਸੀ ਬਹੁਤ ਸਿਆਣੀ,
ਲੇਖਕ - ਪਾਗਲ ਸੁੰਦਰਪੁਰੀਆ
9649617982