ਓਹਦੇ ਮੇਰੇ ਪਿਆਰ ਦੀ ਮੈਂ ਦੱਸਾਂ ਯਾਰ ਕਹਾਣੀ
ਮੈਂ ਸੀ ਓਹਦੋਂ ਪਾਗਲ ਬਾਹਲਾ ਓ ਸੀ ਬਹੁਤ ਸਿਆਣੀ
ਦੂਜੀ ਵਾਰੀ ਫੇਰ ਮਿਲੇ ਜੱਦ ਦੋ ਰੂਹਾਂ ਦੇ ਹਾਣੀ
ਮੈਂ ਓਹਦੇ ਦਿਲ ਦਾ ਰਾਜਾ ਬਣਿਆ ਓ ਮੇਰੇ ਦਿਲ ਦੀ ਰਾਣੀ
ਗੁੱਲੀ ਡੰਡਾ ਖੇਡਣ ਲੱਗੇ ਮੈਂ ਤੇ ਮੇਰੇ ਹਾਣੀ
ਵਿੱਚ ਦਰਵਾਜ਼ੇ ਬੈਠੀ ਓਹੋ ਬੁਣਦੀ ਪਈ ਸੀ ਤਾਣੀ
ਮੈਂ ਤਾੜੀ ਜੱਦ ਮਾਰੀ ਓਹਨੇ ਵੇਖਿਆ ਵਿਰਲਾ ਥਾਣੀਂ
ਮੈਨੂੰ ਵੇਖਣ ਮਾਰੀ ਚੜਗੀ ਕੋਠੇ ਤੇ ਮਰਜਾਣੀ
ਅਕਲ ਮੇਰੀ ਨੇ ਜੁੱਗਤੀ ਦੱਸੀ ਪੱਜ ਮਿਲਣ ਦਾ ਘੜਿਆ
ਫੇਰ ਮੈਂ ਗੁੱਲੀ ਤੇ ਡੰਡੇ ਨਾਲ ਟੁੱਲ ਜ਼ੋਰ ਦੀ ਜੜਿਆ
ਬਿਸ਼ਨੋ ਕੇ ਕੋਠੇ ਤੇ ਸਿੱਟਤੀ ਮੇਰਾ ਆੜੀ ਮੈਨੂੰ ਲੜਿਆ
ਨੋਹਰੇ ਵਾਲੀ ਕੰਧ ਟੱਪ ਮੈਂ ਓਸ ਕੋਠੇ ਤੇ ਚੜ੍ਹਿਆ
ਮੈਨੂੰ ਵੇਖਕੇ ਡਿੱਗ ਪਿਆ ਓਹਦੇ ਹੱਥ ਵਿੱਚ ਸੀ ਜੋ ਫੜਿਆ
ਫੇਰ ਹੱਸਕੇ ਕਹਿੰਦੀ ਮੈਂ ਤਾਂ ਡਰ ਗਈ ਸੀ ਵੇ ਅੜਿਆ
ਨਜ਼ਰਾਂ ਦੇ ਵਿੱਚ ਨਜ਼ਰਾਂ ਪਾ ਅਸੀਂ ਇੱਕ ਦੂਜੇ ਨੂੰ ਪੜ੍ਹਿਆ
ਆ ਸਾਰਾ ਕੁੱਝ ਹੁੰਦਾ ਵੇਖ ਮੇਰਾ ਬੇਲੀ ਬਾਹਲਾ ਸਾੜਿਆ
ਫੇਰ ਮੈਂ ਵੀ ਕੁੱਝ ਨਾ ਬੋਲਿਆ ਨਾ ਓ ਕੁੱਝ ਬੋਲੀ
ਬਹਿਕੇ ਓਹਨੇ ਚੱਕ ਲਈ ਜੋ ਹੱਥੋਂ ਛੁੱਟੀ ਸੀ ਡੋਲੀ
ਮੈਂ ਕਿਹਾ ਨਾਂ ਤਾਂ ਤੇਰਾ ਦੱਸਦੇ ਓ ਕਹਿੰਦੀ ਭੋਲੀ
ਸੀ ਵਾਜ਼ਾਂ ਆੜੀ ਮਾਰਦੇ ਓਏ ਹੁਣ ਤਾਂ ਆਜਾ ਰੌਲੀ
ਐਨੇ ਵਿੱਚਦੀ ਆ ਗਿਆ ਘਰੇ ਓਹਦਾ ਫੁੱਫੜ
ਜੋ ਜ਼ਰਦਾ ਬੀੜੀ ਲਾਉਂਦਾ ਨਾਲੇ ਖਾਂਦਾ ਸੀ ਭੁੱਕੜ
ਪੀਕੇ ਦਾਰੂ ਆਇਆ ਸੀ ਕਹਿੰਦਾ ਖਾਣਾ ਕੁੱਕੜ
ਓਦਰੋਂ ਬਿਸ਼ਨੋ ਚੱਕ ਲਿਆ ਫੇਰ ਚੌਂਕਿਓਂ ਘੋਟਾ
ਬਾਹਰੋਂ ਭੱਜਕੇ ਆ ਗਿਆ ਓਹਦਾ ਭਾਈ ਛੋਟਾ
ਫੇਰ ਬੀਰੇ ਅਮਲੀ ਚੱਕਿਆ ਇੱਕ ਡੰਡਾ ਮੋਟਾ
ਮੈਂ ਵੀ ਓਹਦੋਂ ਛੱਤ ਤੋਂ ਗੁੱਲੀ ਲੱਭਣ ਲੱਗਿਆ
ਓ ਕਮਲੀ ਦਾ ਦਿਲ ਵੀ ਓਹਦੋਂ ਕੰਬਣ ਲੱਗਿਆ
ਭੋਲੀ ਉਤਰੀ ਪੌੜੀਆਂ ਮੈਂ ਕੰਧੋਂ ਛਾਲ ਸੀ ਮਾਰੀ
ਕੁੱਟ ਕੇ ਭਿਸ਼ਨੋ ਕਰਤੀ ਜਿਉਂ ਰੋਡਵੇਜ਼ ਦੀ ਲਾਰੀ
ਇਹਨੇ ਵਿੱਚਦੀ ਪਹੁੰਚ ਗਈ ਓਥੇ ਜਨਤਾ ਸਾਰੀ
ਕਹਿੰਦੇ ਬੀਰਾ ਅਮਲੀ ਸੀ ਅੱਜ ਬਿਸ਼ਨੋ ਉੱਤੇ ਭਾਰੀ
ਝੋਲਾ ਬਣਕੇ ਕੀਤੀ ਬਿਸ਼ਨੋ ਨੇ ਪੇਕੇ ਵੱਲ ਤਿਆਰੀ
ਕਹੇ ਨਹੀਂ ਰਹਿੰਦੀ ਮੈਂ ਤੇਰੇ ਗੱਲ ਪੱਕੀ ਮੰਨ 'ਚ ਧਾਰੀ
ਝੋਲਾ ਚੱਕ ਕੇ ਚੱਲ ਪਈ ਨਾਲ ਮੇਰੀ ਜਾਨ ਪਿਆਰੀ
ਇੱਕ ਦੁੱਜੇ ਵੱਲ ਵੇਹੰਦੇ ਰਹਿ ਗਏ ਆ ਕੀ ਕੁੱਝ ਹੋਇਆ
ਦੇਣ ਤੋਂ ਪਹਿਲਾਂ ਸਾਨੂੰ ਰੱਬਾ ਸਾਥੋਂ ਸੱਭ ਕੁੱਝ ਖੋਇਆ
ਨਾ ਸੀ ਓਹਦੋਂ ਜਿਉਂਦਾ ਮੈਂ ਤੇ ਨਾ ਸੀ ਲੱਗਦਾ ਮੋਇਆ
ਨਹਿਰ ਤੱਕ ਤਾਂ ਪਿੱਛੇ ਪਿੱਛੇ ਮੈਂ ਵੀ ਪੈਦਲ ਹੋਇਆ
ਪੁੱਲ ਤੇ ਬਹਿਕੇ ਸੁੰਦਰਪੁਰੀਆ ਫੇਰ ਉੱਚੀ ਉੱਚੀ ਰੋਇਆ
ਨਾਹੀ ਦਿਨ ਨੂੰ ਚੈਨ ਪਈ ਸੀ ਕਦੇ ਨਹੀਂ ਰਾਤ ਨੂੰ ਸੋਇਆ
ਦੋ ਰੂਹਾਂ ਦੇ ਵਿੱਚ ਲੜਾਈ ਵੈਰਨ ਬਣਕੇ ਆਈ
ਦੂਜੀ ਮੁਲਾਕਾਤ ਵੀ ਯਾਰੋ ਭੁੱਲਦੀ ਨਹੀਂ ਭੁਲਾਈ
✍️ਪਾਗਲ ਸੁੰਦਰਪੁਰੀਆ
9649617982